ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਪੰਜਾਬੀ ਮੁੰਡਾ ਕਰ ਗਿਆ UGC ਨੈੱਟ ਪਾਸ

Thursday, Jul 31, 2025 - 02:33 PM (IST)

ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਪੰਜਾਬੀ ਮੁੰਡਾ ਕਰ ਗਿਆ UGC ਨੈੱਟ ਪਾਸ

ਬੁਢਲਾਡਾ (ਰਾਮ ਰਤਨ ਬਾਂਸਲ) : ਬੁਢਲਾਡਾ ਦੇ ਕਸਬੇ ਬੋਹਾ ਦੇ ਬੱਕਰੀਆਂ ਚਾਰਨ ਵਾਲੇ ਮੁੰਡੇ ਕੋਮਲਦੀਪ ਸਿੰਘ ਨੇ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਪਾਸ ਕਰਕੇ ਪੂਰੇ ਜ਼ਿਲ੍ਹੇ ਸਮੇਤ ਪੰਜਾਬ ਦਾ ਨਾਂ ਚਮਕਾ ਦਿੱਤਾ ਹੈ। ਇੱਕ ਸਾਦੇ ਪਰਿਵਾਰ 'ਚ ਜੰਮੇ-ਪਲੇ ਕੋਮਲਦੀਪ ਸਿੰਘ ਦੀ ਮਾਂ ਲਖਵੀਰ ਕੌਰ ਘਰ 'ਚ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੀ ਹੈ ਅਤੇ ਪਿਤਾ ਹਰਜਿੰਦਰ ਸਿੰਘ ਭੱਠੇ 'ਤੇ ਕੰਮ ਕਰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ, ਭਲਕੇ ਤੋਂ ਹੋਵੇਗਾ ਬਦਲਾਅ

ਇਹ ਮੁੰਡਾ ਵੀ ਕਦੇ ਆਪਣੇ ਪਿਤਾ ਨਾਲ ਭੱਠੇ 'ਤੇ ਕੰਮ ਕਰਦਾ ਸੀ ਅਤੇ ਕਦੇ ਬੱਕਰੀਆਂ ਚਾਰਦਾ ਹੋਇਆ ਆਪਣੀ ਮਿਹਨਤ ਦੇ ਜ਼ੋਰ ਨਾਲ ਅੱਜ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਪਾਸ ਕਰਕੇ ਸਿਤਾਰਾ ਬਣ ਚਮਕ ਰਿਹਾ ਹੈ।

ਇਹ ਵੀ ਪੜ੍ਹੋ : ਸਕੂਲਾਂ 'ਚ ਅੱਜ ਅੱਧਾ ਦਿਨ ਲੱਗਣਗੀਆਂ ਕਲਾਸਾਂ! ਸਿੱਖਿਆ ਵਿਭਾਗ ਨੇ ਲਿਆ ਫ਼ੈਸਲਾ
ਕੋਮਲਦੀਪ ਸਿੰਘ ਦੇ ਯੂ. ਜੀ. ਸੀ. ਨੈੱਟ ਪਾਸ ਕਰਨ ਮਗਰੋਂ ਹਰ ਇੱਕ ਦੇ ਚਿਹਰੇ 'ਤੇ ਮੁਸਕਾਨ ਹੈ ਅਤੇ ਸਭ ਕਹਿ ਰਹੇ ਹਨ ਕਿ ਸਾਡਾ ਬੱਕਰੀਆਂ ਚਾਰਨ ਵਾਲਾ ਵੀ ਕਿਸੇ ਨਾਲੋਂ ਘੱਟ ਨਹੀਂ, ਇਹ ਸਿਰਫ਼ ਉਸ ਦੇ ਮਾਂ-ਪਿਓ ਦੀ ਮਿਹਨਤ ਦੀ ਜਿੱਤ ਨਹੀਂ, ਸਗੋਂ ਹਰ ਉਸ ਨੌਜਵਾਨ ਲਈ ਰਾਹ ਹੈ, ਜੋ ਸੋਚਦਾ ਹੈ ਕਿ ਹਾਲਾਤ ਮਾਰ ਪਾ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News