ਕਿਮ ਕਾਰਦਾਸ਼ੀਆਂ ਦੀਆਂ ਹੌਟ ਤਸਵੀਰਾਂ ਨੇ ਸੋਸ਼ਲ ਮੀਡੀਆ ’ਤੇ ਲਗਾਈ ਅੱਗ (ਤਸਵੀਰਾਂ)
Saturday, Apr 24, 2021 - 05:05 PM (IST)
ਮੁੰਬਈ: ਹਾਲੀਵੁੱਡ ਸਟਾਰ ਕਿਮ ਕਾਰਦਾਸ਼ੀਆਂ ਆਪਣੀ ਬੋਲਡਨੈੱਟ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਬੋਲਡ ਅਤੇ ਗਲੈਮਰਸ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਨ੍ਹਾਂ ਨੇ ਬਿਕਨੀ ’ਚ ਆਪਣੀ ਲਾਅ ਦੀ ਪੜ੍ਹਾਈ ਕਰਦੇ ਹੋਏ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੇ ਪੇਪਰਾਂ ਦੀ ਤਿਆਰੀ ਕਰਨ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ।
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਕਿਮ ਆਫ ਵ੍ਹਾਈਟ ਰੰਗ ਦੀ ਬਿਕਨੀ ਪਹਿਨੇ ਪੜ੍ਹਾਈ ਕਰਦੀ ਨਜ਼ਰ ਆ ਰਹੀ ਹੈ।
ਖੁੱਲ੍ਹੇ ਵਾਲ਼ਾਂ ’ਚ ਕਿਮ ਨੇ ਪਿ੍ਰਟਿੰਡ ਸਕਾਰਫ ਬੰਨਿ੍ਹਆ ਹੋਇਆ ਹੈ ਅਤੇ ਅੱਖਾਂ ’ਤੇ ਬਲੈਕ ਰੰਗ ਦੀ ਐਨਕ ਲਗਾਈ ਹੋਈ ਹੈ। ਇਸ ਦੌਰਾਨ ਅਦਾਕਾਰਾ ਦਾ ਬਹੁਤ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕਰਦੇ ਹੋਏ ਕਿਮ ਨੇ ਕੈਪਸ਼ਨ ’ਚ ਲਿਖਿਆ ਕਿ ‘ਧੁੱਪ ’ਚ ਪੜ੍ਹਾਈ’। ਕਿਮ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਆ ਰਹੀਆਂ ਹਨ ਅਤੇ ਉਹ ਕੁਮੈਂਟ ਕਰਕੇ ਇਸ ’ਤੇ ਆਪਣੇ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਮ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੋਣ, ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਹੌਟ ਤਸਵੀਰਾਂ ਸਾਂਝੀਆਂ ਕਰ ਪ੍ਰਸ਼ੰਸਕਾਂ ਦੀ ਗਰਮੀ ਵਧਾ ਚੁੱਕੀ ਹੈ।