ਮਸ਼ਹੂਰ ਅਦਾਕਾਰਾ ਦੀ ਵਿਗੜੀ ਤਬੀਅਤ, ਹਸਪਤਾਲ ''ਚ ਦਾਖਲ
Saturday, Jan 04, 2025 - 01:29 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਅਦਾਕਾਰਾ ਦੀ ਸਿਹਤ ਵਿਗੜ ਗਈ ਹੈ। ਰਿਪੋਰਟ ਮੁਤਾਬਕ ਕਿਆਰਾ ਅਡਵਾਨੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿਸ ਕਾਰਨ ਅਦਾਕਾਰਾ 'ਗੇਮ ਚੇਂਜਰ' ਦੇ ਰਿਲੀਜ਼ ਹੋਣ ਲਈ ਮੁੰਬਈ 'ਚ ਹੋਣ ਵਾਲੇ ਟ੍ਰੇਲਰ ਲਾਂਚ ਈਵੈਂਟ 'ਚ ਸ਼ਾਮਲ ਨਹੀਂ ਹੋ ਸਕੀ ਸੀ। ਰਿਪੋਰਟ ਅਨੁਸਾਰ ਇਵੈਂਟ ਦੇ ਦੌਰਾਨ ਹੋਸਟ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਕਿਆਰਾ ਹਸਪਤਾਲ 'ਚ ਭਰਤੀ ਹੋਣ ਦੇ ਕਾਰਨ ਇਵੈਂਟ 'ਚ ਸ਼ਾਮਲ ਨਹੀਂ ਹੋ ਸਕੇਗੀ, ਪਰ ਉਨ੍ਹਾਂ ਦੀ ਸਿਹਤ ਦੇ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵਿਰਾਟ ਜਾਂ ਅਨੁਸ਼ਕਾ... ਕਿਸ ਵਰਗਾ ਦਿਖਦਾ ਹੈ ਅਕਾਏ?
ਪ੍ਰਸ਼ੰਸਕ ਰਾਮ ਚਰਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਗੇਮ ਚੇਂਜਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। 'ਗੇਮ ਚੇਂਜਰ' ਦਾ ਨਿਰਦੇਸ਼ਨ ਸ਼ੰਕਰ ਨੇ ਕੀਤਾ ਹੈ। ਇਸ ਫਿਲਮ ਦੀ ਕਹਾਣੀ ਰਾਜਨੀਤੀ 'ਤੇ ਆਧਾਰਿਤ ਹੈ। ਖਬਰਾਂ ਮੁਤਾਬਕ ਸੈਂਸਰ ਬੋਰਡ ਨੇ ਫਿਲਮ ਦੇ ਨਿਰਮਾਤਾਵਾਂ ਨੂੰ ਕੁਝ ਗੀਤਾਂ ਨੂੰ ਟ੍ਰਿਮ ਕਰਨ ਦੇ ਨਾਲ-ਨਾਲ ਦੋ ਵੱਡੇ ਬਦਲਾਅ ਕਰਨ ਦੀ ਬੇਨਤੀ ਕੀਤੀ ਹੈ। 'ਗੇਮ ਚੇਂਜਰ' ਫਿਲਮ 10 ਜਨਵਰੀ 2025 ਨੂੰ ਰਿਲੀਜ਼ ਹੋਣ ਵਾਲੀ ਹੈ।
ਇਹ ਵੀ ਪੜ੍ਹੋ- ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS
ਰਾਮ ਚਰਨ ਡਬਲ ਰੋਲ ਵਿੱਚ ਨਜ਼ਰ ਆਉਣਗੇ
'ਗੇਮ ਚੇਂਜਰ' ਵਿੱਚ ਰਾਮ ਚਰਨ ਇੱਕ ਇਮਾਨਦਾਰ ਆਈ.ਪੀ.ਐੱਸ. ਅਧਿਕਾਰੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਹਨ। ਜੋ ਭ੍ਰਿਸ਼ਟ ਰਾਜਨੀਤਿਕ ਪ੍ਰਣਾਲੀ ਦਾ ਟਾਕਰਾ ਕਰਦੇ ਨਜ਼ਰ ਆਉਣਗੇ। ਕਿਆਰਾ ਅਡਵਾਨੀ ਦੱਖਣ 'ਚ ਗੇਮ ਚੇਂਜਰ ਨਾਲ ਡੈਬਿਊ ਕਰ ਰਹੀ ਹੈ। ਅਦਾਕਾਰਾ ਦੀ ਪਹਿਲੀ ਸਾਊਥ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਫਿਲਮ 'ਚ ਰਾਮ ਚਰਨ ਦੇ ਨਾਲ ਕਿਆਰਾ ਅਡਵਾਨੀ, ਸਮੂਥਿਰਕਾਨੀ, ਐੱਸ.ਜੇ. ਸੂਰਿਆ, ਸ਼੍ਰੀਕਾਂਤ, ਪ੍ਰਕਾਸ਼ ਰਾਜ ਅਤੇ ਸੁਨੀਲ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਟ੍ਰੇਲਰ 02 ਜਨਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਟ੍ਰੇਲਰ 'ਚ ਦੇਖਿਆ ਜਾ ਰਿਹਾ ਸੀ ਕਿ ਇਸ ਫਿਲਮ 'ਚ ਰਾਮ ਚਰਨ ਦੋ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ- Tv ਦੇਖਦੇ ਅਚਾਨਕ ਗਾਇਬ ਹੋ ਗਈ ਸੀ ਪਤਨੀ, ਜਦੋਂ ਮਿਲੀ ਤਾਂ ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।