ਬੁਆਏਫ੍ਰੈਂਡ ਸਿਧਾਰਥ ਨਾਲ ਪਾਰਟੀ ’ਚ ਪਹੁੰਚੀ ਕਿਆਰਾ ਅਡਵਾਨੀ, ਅਦਾਕਾਰਾ ਨੇ ਦਿਖਾਇਆ ਬੋਲਡ ਅੰਦਾਜ਼

10/11/2022 12:53:50 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਰਿਸ਼ਤੇ ਦੀਆਂ ਚਰਚਾਵਾਂ ਪਿਛਲੇ ਕੁਝ ਸਮੇਂ ਤੋਂ ਫ਼ਿਲਮ ਇੰਡਸਟਰੀ ’ਚ ਚੱਲ ਰਹੀਆਂ ਹਨ। ਦੋਵਾਂ ਨੂੰ ਅਕਸਰ ਇਕ- ਦੂਜੇ ਨਾਲ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ ਪਰ ਇਸ ਜੋੜੇ ਨੇ ਆਪਣੇ ਰਿਸ਼ਤੇ ’ਤੇ ਕਦੇ ਕੋਈ ਬਿਆਨ ਨਹੀਂ ਦਿੱਤਾ। ਇਸ ਦੇ ਨਾਲ ਹੀ ਇਕ ਵਾਰ ਫ਼ਿਰ ਦੋਹਾਂ ਨੂੰ ਇਕੱਠੇ ਸਪੌਟ ਕੀਤਾ ਗਿਆ। ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਸੋਮਵਾਰ ਰਾਤ ਬਾਲੀਵੁੱਡ ਨਿਰਮਾਤਾ ਅਸ਼ਵਨੀ ਯਾਰਦੀ ਦੇ ਜਨਮਦਿਨ ਦੀ ਪਾਰਟੀ ’ਚ ਸ਼ਿਰਕਤ ਕੀਤੀ। 

PunjabKesari

ਇਹ ਵੀ ਪੜ੍ਹੋ : ਬਿੱਗ-ਬੀ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ, ਕਿੰਨੀ ਜਾਇਦਾਦ ਦੇ ਹਨ ਮਾਲਕ

ਕਿਆਰਾ ਅਤੇ ਸਿਧਾਰਥ ਦੋਵਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਕਿਆਰਾ ਗਲੋਡਨ ਸਰਟ ਅਤੇ ਵਾਈਟ ਟੌਪ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਗੋਲਡਨ ਈਅਰਰਿੰਗ ਅਤੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਦੋਵਾਂ ਨੇ ਇਕੱਠੇ ਕੈਮਰੇ ਵੱਲ ਦੇਖ ਕੇ ਖ਼ੂਬ ਪੋਜ਼ ਵੀ ਦਿੱਤੇ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਮਸ਼ਹੂਰ ਬਾਲੀਵੁੱਡ ਨਿਰਮਾਤਾ ਅਸ਼ਵਨੀ ਯਾਰਦੀ ਨੇ ਕੱਲ੍ਹ ਮੁੰਬਈ ’ਚ ਆਪਣੇ ਜਨਮਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਮੌਕੇ ’ਤੇ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਸ਼ਾਮਲ ਹੋਏ, ਜਿਨ੍ਹਾਂ ’ਚ ਅਕਸ਼ੇ ਕੁਮਾਰ, ਸਲਮਾਨ ਖ਼ਾਨ, ਰਿਤੇਸ਼ ਦੇਸ਼ਮੁਖ, ਜੇਨੇਲੀਆ, ਰਵੀਨਾ ਟੰਡਨ, ਏਕਤਾ ਕਪੂਰ, ਕਾਰਤਿਕ ਆਰੀਅਨ, ਸੋਨਾਕਸ਼ੀ ਸਿਨਹਾ ਵਰਗੇ ਸਿਤਾਰੇ ਨਜ਼ਰ ਆਏ।

ਇਹ ਵੀ ਪੜ੍ਹੋ : ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ

ਕਿਆਰਾ ਅਤੇ ਸਿਧਾਰਥ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਹਾਲ ਹੀ ’ਚ ਉਹ ਵਰੁਣ ਧਵਨ ਨਾਲ ‘ਜੁੱਗ ਜੁੱਗ ਜੀਓ’ ’ਚ ਨਜ਼ਰ ਆਈ ਸੀ। ਇਨ੍ਹੀਂ ਦਿਨੀਂ ਅਦਾਕਾਰਾ ਕਾਰਤਿਕ ਦੇ ਨਾਲ ਸੱਤਿਆਪ੍ਰੇਮ ਕਥਾ ਦੀ ਸ਼ੂਟਿੰਗ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖ਼ਤਮ ਹੋ ਗਿਆ ਹੈ। ਇਹ ਸਾਲ 2023 ’ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਸਿਧਾਰਥ ਥੈਂਕ ਗੌਡ ’ਚ ਨਜ਼ਰ ਆਉਣ ਵਾਲੇ ਹਨ ਜੋ ਦੀਵਾਲੀ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। ਇਸ ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਇੰਦਰ ਕੁਮਾਰ ਨੇ ਕੀਤਾ ਹੈ।


Shivani Bassan

Content Editor

Related News