‘ਜੈਪੁਰ ’ਚ ‘ਧੋਖਾ’ ਦੀ ਸ਼ੂਟਿੰਗ ਕਰਨਾ ਸੌਖਾ ਨਹੀਂ ਸੀ’

Thursday, Feb 10, 2022 - 10:49 AM (IST)

‘ਜੈਪੁਰ ’ਚ ‘ਧੋਖਾ’ ਦੀ ਸ਼ੂਟਿੰਗ ਕਰਨਾ ਸੌਖਾ ਨਹੀਂ ਸੀ’

ਮੁੰਬਈ (ਬਿਊਰੋ)– ਖੁਸ਼ਾਲੀ ਕੁਮਾਰ ਤੇ ਪਾਰਥ ਸਮਥਾਨ ਦੀ ਜੋਡ਼ੀ ਨੂੰ ਆਖਰੀ ਵਾਰ ‘ਪਹਿਲੇ ਪਿਆਰ ਕਾ ਪਹਿਲਾ ਗਮ’ ਗਾਣੇ ’ਚ ਦੇਖਿਆ ਗਿਆ ਸੀ। ਇਸ ਨੇ ਯੂਟਿਊਬ ’ਤੇ 95 ਮਿਲੀਅਨ ਤੋਂ ਜ਼ਿਆਦਾ ਵਿਊਜ਼ ਦੀ ਗਿਣਤੀ ਪਾਰ ਕੀਤੀ ਸੀ। ਹੁਣ ਜੋਡ਼ੀ ਇਕ ਵਾਰ ਫਿਰ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਵਲੋਂ ਨਿਰਮਿਤ ਗੀਤ ‘ਧੋਖਾ’ ’ਚ ਨਜ਼ਰ ਆਵੇਗੀ। ਅਰਿਜੀਤ ਸਿੰਘ ਵਲੋਂ ਗਾਏ ਰੂਹਾਨੀ ਟ੍ਰੈਕ ’ਚ ਦੋਵਾਂ ਕਲਾਕਾਰਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੇਗੀ।

ਮੋਹਨ ਐੱਸ. ਵੈਰਾਗ ਵਲੋਂ ਨਿਰਦੇਸ਼ਿਤ ਗਾਣੇ ਦਾ ਮਿਊਜ਼ਿਕ ਵੀਡੀਓ ਰਾਜਸਥਾਨ ’ਚ ਸ਼ੂਟ ਕੀਤਾ ਗਿਆ ਹੈ। ਅਜਿਹਾ ਮੰਨਣਾ ਹੈ ਕਿ ਗਾਣੇ ਦੀ ਵੀਡੀਓ ਦਾ ਹਰ ਫਰੇਮ ਦਰਸ਼ਕਾਂ ਨੂੰ ਗਾਣੇ ਨਾਲ ਜੋਡ਼ੀ ਰੱਖੇਗਾ। ਇਸ ਗਾਣੇ ਨਾਲ ਜੁਡ਼ੇ ਕਲਾਕਾਰਾਂ ਲਈ ਇਸ ਦੀ ਸ਼ੂਟਿੰਗ ਕਰਨਾ ਇੰਨਾ ਸੌਖਾ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਖੁਸ਼ਾਲੀ ਤੇ ਪਾਰਥ ਸਟਾਰਰ ਗਾਣੇ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਰਾਜਸਥਾਨ ਦੇ ਜੈਪੁਰ ਦੇ ਰੇਗਿਸਤਾਨ ’ਚ ਕੀਤੀ ਗਈ, ਜਿਥੇ ਅਚਾਨਕ ਹੀ ਰੇਤੀਲੇ ਤੂਫ਼ਾਨ ਨੇ ਦਸਤਕ ਦਿੱਤੀ ਸੀ। ਹਾਲਾਂਕਿ ਚੁਣੌਤੀ ਭਰਪੂਰ ਮੌਸਮ ਹੋਣ ਦੇ ਬਾਵਜੂਦ ਦੋਵਾਂ ਕਲਾਕਾਰਾਂ ਨੇ ਫ਼ਿਲਮਾਂਕਨ ਜਾਰੀ ਰੱਖਿਆ ਸੀ।

ਖੁਸ਼ਾਲੀ ਦਾ ਮੰਨਣਾ ਹੈ ਕਿ ਗਾਣੇ ਦੀ ਸ਼ੂਟਿੰਗ ਰੇਗਿਸਤਾਨ ’ਚ ਕਰਨਾ ਬਿਲਕੁਲ ਵੀ ਆਸਾਨ ਨਹੀਂ ਸੀ, ਖ਼ਾਸ ਕਰਕੇ ਉਨ੍ਹਾਂ ਕੱਪੜਿਆਂ ’ਚ ਜਿਸ ’ਚ ਮੈਂ ਸ਼ੂਟ ਕਰ ਰਹੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News