‘ਧੀ ਨਾਲ ਕਿਵੇਂ ਨਜ਼ਰਾਂ ਮਿਲਾਵਾਂਗਾ?’ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਨੇ ਕਿਉਂ ਕੀਤੀ ਇੰਡਸਟਰੀ ਛੱਡਣ ਦੀ ਗੱਲ?

Thursday, Dec 01, 2022 - 12:06 PM (IST)

‘ਧੀ ਨਾਲ ਕਿਵੇਂ ਨਜ਼ਰਾਂ ਮਿਲਾਵਾਂਗਾ?’ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਨੇ ਕਿਉਂ ਕੀਤੀ ਇੰਡਸਟਰੀ ਛੱਡਣ ਦੀ ਗੱਲ?

ਮੁੰਬਈ (ਬਿਊਰੋ)– ਭੋਜਪੁਰੀ ਅਦਾਕਾਰ ਖੇਸਾਰੀ ਲਾਲ ਯਾਦਵ ਆਪਣੇ ਗੀਤਾਂ ਤੇ ਅਦਾਕਾਰੀ ਨਾਲ ਤਾਂ ਸਾਰਿਆਂ ਨੂੰ ਦੀਵਾਨਾ ਬਣਾਉਂਦੇ ਹੀ ਰਹਿੰਦੇ ਹਨ ਪਰ ਵਿਵਾਦਾਂ ਤੋਂ ਵੀ ਦੂਰ ਨਹੀਂ ਰਹਿ ਪਾਉਂਦੇ ਹਨ। ਫਿਲਹਾਲ ਉਹ ਆਪਣੀ ਧੀ ਕਾਰਨ ਸੁਰਖ਼ੀਆਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ

ਕੁਝ ਲੋਕ ਉਸ ਦੀ ਧੀ ਦੀ ਤਸਵੀਰ ਤੇ ਨਾਂ ਅਸ਼ਲੀਲ ਗੀਤਾਂ ਨਾਲ ਜੋੜ ਰਹੇ ਸਨ। ਇਸ ਤੋਂ ਬਾਅਦ ਅਦਾਕਾਰ ਨੇ ਵੀਡੀਓ ਭਣਾ ਕੇ ਲੋਕਾਂ ਨੂੰ ਕਿਹਾ ਸੀ ਕਿ ਉਹ ਇਕ ਪਿਤਾ ਨੂੰ ਮਜਬੂਰ ਨਾ ਕਰਨ। ਹੁਣ ਇਕ ਵਾਰ ਮੁੜ ਅਦਾਕਾਰ ਲਾਈਵ ਆਏ ਤੇ ਉਨ੍ਹਾਂ ਨੇ ਇੰਡਸਟਰੀ ਹੀ ਛੱਡਣ ਦਾ ਐਲਾਨ ਕਰ ਦਿੱਤਾ।

ਅਸਲ ’ਚ ਕਿਸੇ ਲਾਈਵ ਦੌਰਾਨ ਖੇਸਾਰੀ ਲਾਲ ਯਾਦਵ ਦੇ ਕਰੀਬੀ ਨੇ ਕਿਸੇ ਲੜਕੇ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਰਾਜਪੂਤ ਸਮਾਜ ਭੜਕ ਉਠਿਆ ਸੀ। ਉਨ੍ਹਾਂ ਨੇ ਅਦਾਕਾਰ ਦੀ ਧੀ ਨੂੰ ਟਾਰਗੇਟ ਬਣਾਇਆ ਤੇ ਉਸ ਦੀ ਤਸਵੀਰ ਨਾਲ ਅਸ਼ਲੀਲ ਗੀਤ ਬਣਾ ਦਿੱਤੇ।

ਇਸ ਤੋਂ ਬਾਅਦ ਜਦੋਂ ਅਦਾਕਾਰ ਦੇ ਸਬਰ ਟੁੱਟਿਆ ਤਾਂ ਉਨ੍ਹਾਂ ਇਕ ਵੀਡੀਓ ਬਣਾਈ ਤੇ ਕਿਹਾ ਕਿ ਉਹ ਇਕ ਅਦਾਕਾਰ ਦੇ ਨਾਲ-ਨਾਲ ਪਿਤਾ ਵੀ ਹਨ। ਇਸ ਮਾਮਲੇ ’ਚ ਉਨ੍ਹਾਂ ਦੇ ਪਰਿਵਾਰ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਯੂਟਿਊਬ ਤੋਂ ਵੀ ਉਨ੍ਹਾਂ ਦੇ ਕਈ ਸਾਰੇ ਗੀਤ ਡਿਲੀਟ ਕਰ ਦਿੱਤੇ ਗਏ ਸਨ।

ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਸੀ ਕਿ ਜੋ ਕਰਨਾ ਹੈ ਉਨ੍ਹਾਂ ਨਾਲ ਕਰੋ, ਉਨ੍ਹਾਂ ਦੇ ਪਰਿਵਾਰ ਨੂੰ ਇਸ ਮਾਮਲੇ ’ਚ ਨਾ ਘੜੀਸਿਆ ਜਾਵੇ ਕਿਉਂਕਿ ਇਹ ਸਭ ਸਹੀ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News