ਕਵਿਤਾ ਕੌਸ਼ਿਕ ਨੇ ਸਲਮਾਨ ਖ਼ਾਨ ’ਤੇ ਲਾਏ ਗੰਭੀਰ ਦੋਸ਼, ਹੁਣ ਛੱਡਣਾ ਚਾਹੁੰਦੀ ਹੈ ‘ਬਿੱਗ ਬੌਸ’ ਦਾ ਘਰ

11/18/2020 12:19:20 PM

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 14’ ’ਚ ਕਵਿਤਾ ਕੌਸ਼ਿਕ ਦਾ ਘਰ ਜ਼ਿਆਦਾਤਰ ਮੁਕਾਬਲੇਬਾਜ਼ਾਂ ਨਾਲ ਵਿਵਾਦ ਹੁੰਦਾ ਹੈ। ਉਹ ਪਹਿਲਾਂ ਅਲੀ ਗੋਨੀ ਨਾਲ ਲੜੀ ਤੇ ਇਸ ਤੋਂ ਬਾਅਦ ਉਸ ਨੇ ਏਜ਼ਾਜ ਖ਼ਾਨ ਨਾਲ ਲੜਾਈ ਕੀਤੀ। ਕਵਿਤਾ ਕੌਸ਼ਿਕ ਕਾਫ਼ੀ ਚਿੜਚਿੜੀ ਹੋ ਜਾਂਦੀ ਹੈ ਅਤੇ ਸਫ਼ਾਈ ਨਾਲ ਜੁੜੇ ਕੰਮਾਂ ਨੂੰ ਲੈ ਕੇ ਏਜ਼ਾਜ ਖ਼ਾਨ ਉਸ ਦੀ ਲੜਾਈ ਨੇ ਹੋਰ ਵੀ ਭਿਆਨਕ ਰੂਪ ਲੈ ਲਿਆ। ਦੋਵਾਂ ਵਿਚਕਾਰ ਲੜਾਈ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਅਦਾਕਾਰਾ ਏਜ਼ਾਜ ਨੂੰ ਧੱਕਾ ਦੇ ਕੇ ਚੱਲੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਆਮਿਰ ਖ਼ਾਨ ਦੇ ਭਾਣਜੇ ਇਮਰਾਨ ਖ਼ਾਨ ਨੇ ਐਕਟਿੰਗ ਨੂੰ ਹਮੇਸ਼ਾ ਲਈ ਕਿਹਾ ਅਲਵਿਦਾ

ਕਵਿਤਾ ਨੂੰ ਅਲੀ ਗੋਨੀ ਤੇ ਏਜ਼ਾਜ ਖ਼ਾਨ ਨਾਲ ਲੜਾਈ ਦੌਰਾਨ ਇੰਨਾ ਗੁੱਸਾ ਆ ਗਿਆ ਕਿ ਉਹ ‘ਬਿੱਗ ਬੌਸ’ ਦੇ ਘਰ ਨੂੰ ‘ਹੇਲ ਹਾਊਸ’ ਬੋਲ ਦਿੰਦੀ ਹੈ। ਇਸ ਤੋਂ ਇਲਾਵਾ ਕਵਿਤਾ ਨੂੰ ਲੱਗਾ ਕਿ ਉਸ ਨੂੰ ਟੀ. ਵੀ. ’ਤੇ ਬੁਰੇ ਨਜ਼ਰੀਏ ਨਾਲ ਦਿਖਾਇਆ ਜਾ ਰਿਹਾ ਹੈ ਅਤੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਾਅਦ ’ਚ ਕਵਿਤਾ ਸ਼ੋਅ ਛੱਡਣ ਦੀ ਚਰਚਾ ਕਰਦੇ ਹੋਏ ਨਜ਼ਰ ਆਉਂਦੀ ਹੈ। ਉਹ ਆਪਣੀ ਇੱਛਾ ਵਿਅਕਤ ਕਰਦੀ ਹੈ ਕਿ ਮੇਰੇ ਚੰਗੇ ਵਤੀਰੇ ਨੂੰ ਵੀ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਜੇਕਰ ਇਹ ਗੱਲ ਹੈ ਤਾਂ ਮੈਂ ਸ਼ੋਅ ’ਚ ਨਹੀਂ ਰਹਿਣਾ ਚਾਹੁੰਦੀ ਅਤੇ ਆਪਣੇ ਜੀਵਨ ਦੇ ਇਸ ਸਮੇਂ ਨੂੰ ਇਸ ਸ਼ੋਅ ’ਚ ਰਹਿ ਕੇ ਬਰਬਾਦ ਨਹੀਂ ਕਰਨਾ ਚਾਹੁੰਦੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਕੁਨਾਲ ਸ਼ਰਮਾ ਨੇ ਕਪਿਲ ਸ਼ਰਮਾ ਦੇ ਨਾਂ ਦਾ ਬਣਵਾਇਆ ਟੈਟੂ, ਵਜ੍ਹਾ ਹੈ ਬੇਹੱਦ ਖ਼ਾਸ

ਸਲਮਾਨ ਖ਼ਾਨ ਕਰਦੇ ਨੇ ਨਿੰਦਿਆ
ਕਵਿਤਾ ਕੌਸ਼ਿਕ ਅੱਗੇ ਆਖਦੀ ਹੈ ਕਿ ਜੇਕਰ ਉਹ ਸ਼ੋਅ ’ਚ ਨਕਾਰਾਤਮਕ ਸ਼ਖਸੀਅਤ ’ਚ ਬਦਲ ਰਹੀ ਹੈ ਤਾਂ ਮੈਨੂੰ ਇਸ ਸ਼ੋਅ ’ਚ ਰਹਿਣ ਦੀ ਕੋਈ ਲੋੜ ਨਹੀਂ ਹੈ। ਕਵਿਤਾ ਕਹਿੰਦੀ ਹੈ ਕਿ ਮੈਂ ਸਲਮਾਨ ਖ਼ਾਨ ਦੇ ਵਤੀਰੇ ਅਤੇ ਸ਼ਬਦਾਂ ਨੂੰ ਨੋਟਿਸ ਕਰਦੀ ਹੈ। ਜਦੋਂ ਮੈਂ ‘ਵੀਕੈਂਡ ਕਾ ਵਾਰ’ ਦੌਰਾਨ ਖ਼ੁਦ ਨਾਲ ਗੱਲ ਕਰਨ ਅਤੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅਜਿਹਾ ਲੱਗਦਾ ਹੈ ਕਿ ਉਹ ਇਕ ਨਕਾਰਾਤਮਕ ਵਿਅਕਤੀ ਦੇ ਰੂਪ ’ਚ ਮੇਰੀ ਨਿੰਦਿਆ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਹਿਮਾਚਲ ਦੀਆਂ ਖ਼ੂਬਸੂਰਤ ਵਾਦੀਆਂ 'ਚ ਬੱਚਿਆਂ ਨਾਲ ਆਨੰਦ ਮਾਣਦੀ ਰਵੀਨਾ ਟੰਡਨ, ਤਸਵੀਰਾਂ ਵਾਇਰਲ

ਸਲਮਾਨ ਖ਼ਾਨ ਨਹੀਂ ਲੈਂਦੇ ਦਿਲਚਸਪੀ 
ਕਵਿਤਾ ਕੌਸ਼ਿਕ ਨੇ ਕਿਹਾ, ਮੈਂ ਉਨ੍ਹਾਂ ਦੇ ਇਕ-ਇਕ ਐਕਸਪ੍ਰੇਸ਼ਨ (ਹਾਵ-ਭਾਵ), ਇਕ-ਇਕ ਲਾਈਨ ਜੋ ਵੀ ਉਹ ਬੋਲਦੇ ਹਨ, ਮੈਂ ਸਮਝ ਗਈ ਹਾਂ ਕਿ ਮੈਂ ਕਿਵੇਂ ਦੀ ਦਿਖ ਰਹੀ ਹਾਂ। ਜਦੋਂ ਮੈਂ ਘਰ ’ਚ ਐਂਟਰੀ ਕੀਤੀ ਸੀ ਤਾਂ ਮੈਨੂੰ ਲੱਗਾ ਕਿ ਕੋਈ ਹੋਰ ਨਾ ਸਹੀ ਪਰ ਸਲਮਾਨ ਖ਼ਾਨ ਤਾਂ ਮੈਨੂੰ ਸਮਝਣਗੇ ਪਰ ਉਨ੍ਹਾਂ ਨੇ ਵੀ ਨਿਰਾਸ਼ ਹੀ ਕੀਤਾ। ਜਦੋਂ ਕਵਿਤਾ ਕੌਸ਼ਿਕ ਕੁਝ ਵੀ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਲਮਾਨ ਖ਼ਾਨ ਉਸ ’ਚ ਦਿਲਚਸਪੀ ਨਹੀਂ ਲੈਂਦੇ। ਕਵਿਤਾ ਕਹਿੰਦੀ ਹੈ, ਉਹ ਨਹੀਂ ਸੁਣਦੇ, ਨਾ ਹੀ ਉਹ ਦਿਲਚਸਪੀ ਨਹੀਂ ਲੈਂਦੇ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਲੰਡਨ 'ਚ ਮਿਲੀ ਵੱਡੀ ਜ਼ਿੰਮੇਵਾਰੀ


sunita

Content Editor sunita