ਕਰਨ ਮਹਿਰਾ ਵੱਲੋਂ ਪਤਨੀ ਨਾਲ ਕੁੱਟਮਾਰ ਦੇ ਮਾਮਲੇ ''ਚ ਕਵਿਤਾ ਕੌਸ਼ਿਕ ਨੇ ਵੀ ਆਖੀ ਵੱਡੀ ਗੱਲ

Thursday, Jun 03, 2021 - 02:06 PM (IST)

ਕਰਨ ਮਹਿਰਾ ਵੱਲੋਂ ਪਤਨੀ ਨਾਲ ਕੁੱਟਮਾਰ ਦੇ ਮਾਮਲੇ ''ਚ ਕਵਿਤਾ ਕੌਸ਼ਿਕ ਨੇ ਵੀ ਆਖੀ ਵੱਡੀ ਗੱਲ

ਮੁੰਬਈ (ਬਿਊਰੋ) - ਅਦਾਕਾਰ ਕਰਣ ਮਹਿਰਾ ਵੱਲੋਂ ਪਤਨੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਹੁਣ ਪੰਜਾਬੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਰਿਐਕਸ਼ਨ ਦਿੱਤਾ ਹੈ। ਇਸ ਮਾਮਲੇ 'ਚ ਕਵਿਤਾ ਕੌਸ਼ਿਕ ਨੇ ਇੱਕ ਟਵੀਟ ਕੀਤਾ ਹੈ। ਟਵੀਟ 'ਚ ਅਦਾਕਾਰਾ ਨੇ ਲਿਖਿਆ ''ਮੀਡੀਆ ਅਤੇ ਪਬਲਿਕ ਮਜ਼ਾ ਲਵੇਗੀ ਅਤੇ ਆਪਣੀ ਅਕਲ ਦੇ ਹਿਸਾਬ ਨਾਲ ਆਪਣੀ ਓਪੀਨੀਅਨ ਦੇਵੇਗੀ। ਆਪਣੀ ਪਰੇਸ਼ਾਨੀ ਅਤੇ ਲੜਾਈ ਦਾ ਕੋਰਟ 'ਚ ਜਾ ਕੇ ਹੱਲ ਕੱਢ, ਐਂਟਰਟੇਨਮੈਂਟ ਨਾ ਬਣੋ ਅਤੇ ਉਹ ਵੀ ਫਰੀ 'ਚ।'

ਅਦਾਕਾਰਾ ਕਵਿਤਾ ਕੌਸ਼ਿਕ ਵੱਲੋਂ ਕੀਤੇ ਗਏ ਇਸ ਟਵੀਟ ਤੋਂ ਬਾਅਦ ਹਰ ਕੋਈ ਆਪਣਾ ਪ੍ਰਤੀਕਰਮ ਦੇ ਰਿਹਾ ਹੈ। ਦੱਸ ਦਈਏ ਕਿ ਕਰਨ ਮਹਿਰਾ ਦੀ ਪਤਨੀ ਨੇ ਉਸ 'ਤੇ ਕੁੱਟਮਾਰ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਇਨ੍ਹਾਂ ਸਭ ਗੱਲਾਂ ਤੋਂ ਪਹਿਲਾਂ ਨਿਸ਼ਾ ਰਾਵਲ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਤੀ ਤੋਂ ਤਲਾਕ ਲੈਣ ਵਾਲੀ ਹੈ। ਨਾਲ ਹੀ ਉਸ ਨੇ ਦੱਸਿਆ ਕਿ ਕਰਨ ਮਹਿਰਾ ਦਾ ਦਿੱਲੀ ਦੀ ਕਿਸੇ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ। ਚੰਡੀਗੜ੍ਹ 'ਚ ਸ਼ੂਟ ਦੌਰਾਨ ਬੀਤੇ ਸਾਲ ਦੇ ਅਖੀਰ 'ਚ ਦੋਵਾਂ ਵਿਚਕਾਰ ਨਜ਼ਦੀਕੀਆਂ ਵਧੀਆਂ। ਇਸੇ ਕਾਰਨ ਤਲਾਕ ਦੀ ਨੌਬਤ ਆ ਗਈ ਹੈ।

PunjabKesari

ਦੱਸਣਯੋਗ ਹੈ ਕਿ ਕਰਨ ਦੇ ਬਾਇਪੋਲਰ ਵਾਲੇ ਦੋਸ਼ ’ਤੇ ਨਿਸ਼ਾ ਕਹਿੰਦੀ ਹੈ, ‘ਕਰਨ ਨੇ ਜੋ ਕਿਹਾ ਹੈ, ਉਹ ਆਪਣੇ ਬਚਾਅ ਲਈ ਕਹਿ ਰਿਹਾ ਹੈ। ਇਹ ਮੇਰੇ ਲਈ ਹੈਰਾਨ ਕਰਨ ਵਾਲਾ ਨਹੀਂ ਹੈ। ਮੈਂ ਆਪਣਾ ਸਿਰ ਕਿਉਂ ਭੰਨਾਂਗੀ। ਮੈਂ ਇਕ ਅਦਾਕਾਰਾ ਹਾਂ, ਆਪਣੇ ਚਿਹਰੇ ਨਾਲ ਮੈਨੂੰ ਪਿਆਰ ਹੈ। ਮੇਰਾ ਇਕ ਬੱਚਾ ਹੈ, ਮੈਂ ਕਿਉਂ ਰਿਸਕ ਲਵਾਂਗੀ। ਮੈਂ ਬਾਇਪੋਲਰਿਟੀ ਨਾਲ ਡਾਇਗਨਾਸ ਹਾਂ ਪਰ ਮੈਂ ਪਾਗਲ ਨਹੀਂ ਹਾਂ।’ ਨਿਸ਼ਾ ਨੇ ਅੱਗੇ ਕਿਹਾ, ‘2014 ਸਤੰਬਰ ’ਚ ਮੈਂ 5 ਮਹੀਨੇ ਦੀ ਗਰਭਵਤੀ ਸੀ ਤੇ ਬੱਚਾ ਗੁਆ ਦਿੱਤਾ ਸੀ। ਇਸ ਵਿਚਾਲੇ ਪਤੀ ਤੁਹਾਨੂੰ ਮਾਰ ਰਿਹਾ ਹੈ ਤਾਂ ਮੈਂ ਡਾਕਟਰ ਨੂੰ ਜਾ ਕੇ ਮਿਲੀ। ਮੈਂਟਲ ਹੈਲਥ ਨਾਲ ਅਵੇਅਰਨੈੱਸ ਬਹੁਤ ਜ਼ਰੂਰੀ ਹੈ। ਮੈਂ ਕਰਨ ਦੀ ਵਜ੍ਹਾ ਕਾਰਨ ਡਿਪ੍ਰੈਸ਼ਨ ’ਚ ਚਲੀ ਗਈ ਸੀ। ਉਸ ਦੀ ਹਰ ਸਟੇਟਮੈਂਟ ਮੈਨੂੰ ਦੁੱਖ ਦੇ ਰਹੀ ਹੈ। ਮੈਂ ਕਿਸੇ ਮੈਡੀਕੇਸ਼ਨ ’ਚ ਨਹੀਂ ਸੀ। ਆਖਰੀ ਜੋ ਦਵਾਈ ਲਈ ਹੈ, ਉਹ ਐਂਗਜ਼ਾਇਟੀ ਵਾਲੀ ਹੈ। ਕਰਨ ਬਹੁਤ ਕੰਟਰੋਲਿੰਗ ਰਹੇ ਹਨ। ਮੈਨੂੰ ਡਾਕਟਰ, ਜਿਮ ਜਾਂ ਕਿਸੇ ਨਾਲ ਵੀ ਮਿਲਣਾ ਹੁੰਦਾ ਸੀ ਤਾਂ ਕਰਨ ਰੋਕ ਦਿੰਦਾ ਸੀ।’


author

sunita

Content Editor

Related News