ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਪਤੀ ਨਾਲ ਏਅਰਪੋਰਟ ’ਤੇ ਨਜ਼ਰ ਆਈ ਕੈਟਰੀਨਾ, ਮਾਲਦੀਵ ’ਚ ਮਨਾਏਗੀ ਜਨਮਦਿਨ

07/15/2022 12:55:32 PM

ਮੁੰਬਈ:  ਬਾਲੀਵੁੱਡ ਅਦਾਕਾਰਾ  ਕੈਟਰੀਨਾ ਕੈਫ਼ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ  ਸੁਰਖੀਆਂ ’ਚ ਹਨ। ਇਸ ਦਾ ਖ਼ਾਸ ਕਾਰਨ ਹੈ ਕਿ ਕੈਟਰੀਨਾ ਦੀ ਪ੍ਰੈਗਨੈਂਸੀ। ਦਰਅਸਲ ਕੈਟਰੀਨਾ ਵਿਆਹ ਦੇ ਕੁਝ ਸਮੇਂ ਬਾਅਦ ਹੀ ਲਾਈਮਲਾਈਟ ਤੋਂ ਦੂਰ ਹੋ ਗਈ ਸੀ। ਇੰਨਾ ਹੀ ਨਹੀਂ ਉਸ ਨੇ ਸੋਸ਼ਲ ਮੀਡੀਆ ’ਤੇ ਕੁਝ ਵੀ ਪੋਸਟ ਨਹੀਂ ਕੀਤਾ। ਅਜਿਹੇ ’ਚ ਪ੍ਰਸ਼ੰਸਕ ਕੈਟਰੀਨਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਿਆਸ ਲਗਾਉਣ ਲੱਗ ਗਏ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਕੈਟਰੀਨਾ ਗਰਭਵਤੀ ਹੈ ਅਤੇ ਆਪਣੇ ਜਨਮਦਿਨ ’ਤੇ ਇਹ ਖ਼ੁਸ਼ਖ਼ਬਰੀ ਸਾਂਝੀ ਕਰੇਗੀ।

PunjabKesari

ਇਸ ਦੇ ਨਾਲ ਹੀ ਇਨ੍ਹਾਂ ਸਾਰੀਆਂ ਖ਼ਬਰਾਂ ਦੇ ਵਿਚਕਾਰ ਕੈਟਰੀਨਾ ਨੂੰ ਮੁੰਬਈ ਏਅਰਪੋਰਟ ’ਤੇ ਪਤੀ ਵਿੱਕੀ ਕੌਸ਼ਲ ਨਾਲ ਦੇਖਿਆ ਗਿਆ। ਦਰਅਸਲ ਕੈਟਰੀਨਾ 16 ਜੁਲਾਈ ਨੂੰ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰੇਗੀ।

PunjabKesari

ਇਸ ਸਪੈਸ਼ਲ ਡੇਅ ਨੂੰ ਕੈਟਰੀਨਾ ਮਾਲਦੀਵ ’ਚ ਮਨਾਵੇਗੀ। ਜੋੜੇ ਦੀ ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਸੰਤਰੀ ਰੰਗ ਦੀ ਸਵੈਟ ਸ਼ਰਟ ਅਤੇ ਨੀਲੇ ਰੰਗ ਦੀ ਜੀਂਸ ’ਚ ਸਟਾਈਲਿਸ਼ ਲੱਗ ਰਹੀ ਹੈ। ਖੁੱਲ੍ਹੇ ਵਾਲ ਅਤੇ ਸ਼ੇਡ ਨਾਲ ਕੈਟਰੀਨਾ ਨੇ ਆਪਣੀ ਲੁੱਕ  ਨੂੰ ਪੂਰਾ ਕੀਤਾ ਹੈ।

PunjabKesari
 

ਇਹ ਵੀ ਪੜ੍ਹੋ : ਟੀ.ਵੀ. ਅਦਾਕਾਰਾ ਅਨੀਲਾ ਨੇ ਕਸ਼ਮੀਰ ਦੀਆਂ ਵਾਦੀਆਂ ’ਚ ਲਏ ਸੱਤ ਫ਼ੇਰੇ, ਲਾਲ ਜੋੜੇ ’ਚ ਲੱਗ ਰਹੀ ਖ਼ੂਬਸੂਰਤ

ਇਸ ਦੇ ਨਾਲ ਵਿੱਕੀ ਕੋਸ਼ਲ ਕਾਲੇ ਰੰਗ ਦੀ ਟੀ-ਸ਼ਰਟ, ਹਰੇ ਰੰਗ ਦੀ ਕਮੀਜ਼ ਅਤੇ ਟਰਾਊਜ਼ਰ  ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਜੋੜੇ ਨੇ ਇਹ ਦੂਸਰੇ ਦਾ ਹੱਥ ਫ਼ੜਿਆ  ਹੋਇਆ ਹੈ। 

PunjabKesari

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਆਪਣੇ ਬੱਚਿਆ ਨਾਲ ਨਵੇਂ ਗੀਤ ‘ਮੁਟਿਆਰੇ ਨੀ’ ’ਤੇ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਦੋਵੇਂ ਇਕੱਠੇ ਬੇਹੱਦ ਜੱਚ ਰਹੇ ਹਨ। ਜੋੜੇ ਨੇ ਏਅਰਪੋਰਟ ’ਤੇ ਜ਼ਬਰਦਸਤ ਪੋਜ਼ ਦਿੱਤੇ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਕੈਟਰੀਨਾ ਦਾ ਇਹ ਪਹਿਲਾ ਜਨਮਦਿਨ ਹੈ। ਅਜਿਹੇ ’ਚ ਵਿੱਕੀ ਨੇ ਕੈਟਰੀਨਾ ਦੇ ਜਨਮਦਿਨ ਦੀ ਖ਼ਾਸ ਤਿਆਰੀ ਕੀਤੀ ਹੈ।

PunjabKesari

ਇਸ ਸੈਲੀਬ੍ਰੇਸ਼ਨ ’ਚ ਕੈਟਰੀਨਾ ਦੇ ਦਿਓਰ ਸਨੀ ਕੌਸ਼ਲ, ਅਦਾਕਾਰਾ ਸ਼ਰਵਰੀ ਵਾਘ, ਸ਼੍ਰੀਮਤੀ ਕੌਸ਼ਲ ਦੀ ਖਾਸ ਦੋਸਤ ਮਿੰਨੀ ਮਾਥੁਰ ਅਤੇ ਉਨ੍ਹਾਂ ਦੇ ਪਤੀ ਕਬੀਰ ਖ਼ਾਨ ਸ਼ਾਮਲ ਹੋਣਗੇ। ਇਨ੍ਹਾਂ ਸਾਰਿਆਂ ਨੂੰ ਸ਼ੁੱਕਰਵਾਰ ਸਵੇਰੇ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ।

PunjabKesari

ਕੈਟਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੈਟਰੀਨਾ ‘ਟਾਈਗਰ 3’, ‘ਫ਼ੋਨ ਭੂਤ’, ਵਗਗੀਆਂ ਫ਼ਿਲਮਾਂ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਵਿਜੇ ਸੇਤੂਪਤੀ ਨਾਲ ‘ਮੈਰੀ ਕ੍ਰਿਸਮਸ’ ’ਚ ਨਜ਼ਰ ਆਵੇਗੀ। ਵਿੱਕੀ ਕੌਸ਼ਲ ਗੋਵਿੰਦਾ ‘ਮੇਰਾ ਨਾਮ’, ‘ਦਿ ਗ੍ਰੇਟ ਇੰਡੀਅਨ ਫ਼ੈਮਿਲੀ’, ‘ਧੁਨਕੀ’ ਅਤੇ ਦੋ ਅਨਟਾਈਟਲ ਫ਼ਿਲਮਾਂ ’ਚ ਵੀ ਨਜ਼ਰ ਆਉਣਗੇ।


Anuradha

Content Editor

Related News