ਕੈਟਰੀਨਾ ਕੈਫ ਨੇ ਪਤੀ ਨਾਲ ਵਿਆਹ ਤੋਂ ਬਾਅਦ ਮਨਾਇਆ ਪਹਿਲਾ ਕ੍ਰਿਸਮਿਸ, ਵੇਖੋ ਖੂਬਸੂਰਤ ਤਸਵੀਰਾਂ

Sunday, Dec 26, 2021 - 10:36 AM (IST)

ਕੈਟਰੀਨਾ ਕੈਫ ਨੇ ਪਤੀ ਨਾਲ ਵਿਆਹ ਤੋਂ ਬਾਅਦ ਮਨਾਇਆ ਪਹਿਲਾ ਕ੍ਰਿਸਮਿਸ, ਵੇਖੋ ਖੂਬਸੂਰਤ ਤਸਵੀਰਾਂ

ਮੁੰਬਈ- 25 ਦਸੰਬਰ ਨੂੰ ਪੂਰੇ ਦੇਸ਼ 'ਚ ਕ੍ਰਿਸਮਿਸ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਲ 2021 'ਚ ਵਧਦੇ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕ੍ਰੋਨ ਦੇ ਖਦਸ਼ੇ ਦੇ ਵਿਚਾਲੇ ਇਸ ਤਿਉਹਾਰ ਨੂੰ ਸੈਲੀਬਿਰੇਟ ਕੀਤਾ ਗਿਆ। ਭਾਵੇਂ ਹੀ ਇਸ ਵਾਇਰਸ ਦੇ ਚੱਲਦੇ ਤਿਉਹਾਰ ਦੀ ਰੌਣਕ ਥੋੜੀ ਜਿਹੀ ਫਿੱਕੀ ਰਹੀ ਪਰ ਸਿਤਾਰਿਆਂ ਨੇ ਕ੍ਰਿਸਮਿਸ ਸੈਲੀਬਿਰੇਟ ਜ਼ਰੂਰ ਕੀਤਾ। ਕਈ ਸਾਰੇ ਸਿਤਾਰਿਆਂ ਨੇ ਬਾਹਰ ਨਾ ਨਿਕਲ ਕੇ ਘਰ 'ਚ ਹੀ ਇਸ ਤਿਉਹਾਰ ਨੂੰ ਮਨਾਇਆ। 

PunjabKesari
ਇਸ ਲਿਸਟ 'ਚ ਨਵੀਂ ਵਿਆਹੀ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਨਾਂ ਵੀ ਸ਼ਾਮਲ ਹੈ। ਵਿਆਹ ਤੋਂ ਬਾਅਦ ਹੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਟਰੈਂਡ ਕਰ ਰਹੇ ਹਨ। ਇਹ ਜੋੜਾ ਹੁਣ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਗਿਆ ਹੈ। ਅਜਿਹੇ 'ਚ ਇਸ ਤਿਉਹਾਰ ਨੂੰ ਦੋਵਾਂ ਨੇ ਨਵੇਂ ਘਰ 'ਚ ਦੋਸਤਾਂ ਨਾਲ ਸੈਲੀਬਿਰੇਟ ਕੀਤਾ।

PunjabKesari
ਜੋੜੇ ਨੇ ਆਪਣੇ ਦੋਸਤਾਂ ਲਈ ਕ੍ਰਿਸਮਿਸ ਪਾਰਟੀ ਰੱਖੀ ਸੀ ਜਿਸ ਦੀਆਂ ਤਸਵੀਰਾਂ ਇਸ ਸਮੇਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ।

PunjabKesariਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜੋੜੇ ਨੇ ਘਰ ਨੂੰ ਖੂਬਸੂਰਤ ਲਾਈਟਾਂ, ਮੋਮਬੱਤੀਆਂ ਅਤੇ ਕ੍ਰਿਸਮਿਸ ਟ੍ਰੀ ਨਾਲ ਸਜਾਇਆ ਹੈ।

PunjabKesari
ਇਕ ਤਸਵੀਰ 'ਚ ਕੈਟਰੀਨਾ ਕ੍ਰਿਸਮਿਸ ਟ੍ਰੀ ਦੇ ਕੋਲ ਵਿੱਕੀ ਦੀਆਂ ਬਾਹਾਂ 'ਚ ਲਿਪਟੀ ਨਜ਼ਰ ਆਈ। ਦੋਵੇਂ ਇਕ ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ। ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਮਲਟੀ ਰੰਗ ਦੀ ਡਰੈੱਸ 'ਚ ਬੇਹੱਦ ਪਿਆਰੀ ਲੱਗ ਰਹੀ ਹੈ। ਨੋ ਮੇਕਅਪ ਲੁੱਕ 'ਚ ਉਹ ਬਹੁਤ ਕਿਊਟ ਲੱਗ ਰਹੀ ਹੈ। ਉਧਰ ਵਿੱਕੀ ਨੇ ਕੈਜੂਅਲ ਵੀਅਰ ਨੂੰ ਚੁਣਿਆ।

PunjabKesari
ਉਧਰ ਕੁਝ ਤਸਵੀਰਾਂ 'ਚ ਜੋੜਾ ਦੋਸਤਾਂ ਨਾਲ ਮਸਤੀ ਕਰਦਾ ਦਿਖ ਰਿਹਾ ਹੈ। ਤਸਵੀਰਾਂ 'ਚ ਵਿੱਕੀ ਕੈਟਰੀਨਾ ਆਪਣੇ ਡਰਾਇੰਗ ਰੂਮ 'ਚ ਦੋਸਤਾਂ ਦੇ ਨਾਲ ਪੋਜ਼ ਦਿੰਦੇ ਦਿਖਾਈ ਦੇ ਰਿਹਾ ਹੈ। ਜੋੜੇ ਨੇ ਆਪਣੇ ਡਰਾਇੰਗ ਰੂਮ ਨੂੰ ਬਹੁਤ ਹੀ ਸਿੰਪਲ ਵਸਤੂਆਂ ਨਾਲ ਸਜਾਇਆ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਵਿੱਕੀ ਜਲਦ ਹੀ 'ਸੈਮ ਬਹਾਦੁਰ' 'ਚ ਫਾਤਿਮਾ ਸਨਾ ਸ਼ੇਖ ਅਤੇ ਸਨਾਇਆ ਮਲਹੋਤਰਾ ਦੇ ਨਾਲ ਦਿਖਾਈ ਦੇਣਗੇ। ਇਸ ਤੋਂ ਇਲਾਵਾ ਵਿੱਕੀ ਦੇ ਕੋਲ ਸਾਰਾ ਅਲੀ ਖ਼ਾਨ ਦੇ ਨਾਲ ਲਕਸ਼ਮਣ ਉਟੇਕਰ ਦੀ 'ਰੋਮ-ਕਾਮ' ਹੈ। ਕੈਟਰੀਨਾ ਕੈਫ ਨੇ ਹਾਲ ਹੀ 'ਚ ਸੁਪਰਸਟਾਰ ਵਿਜੇ ਸੇਤੁਪਤੀ ਦੇ ਨਾਲ ਆਪਣੀ ਫਿਲਮ 'ਮੈਰੀ ਕ੍ਰਿਸਮਿਸ' ਦੀ ਘੋਸ਼ਣਾ ਕੀਤੀ ਹੈ। 

PunjabKesari
 


author

Aarti dhillon

Content Editor

Related News