ਫਰਾਟੇਦਾਰ ਅੰਗਰੇਜ਼ੀ ਬੋਲ ਕੇ ਭੀਖ ਮੰਗਣ ਵਾਲੀ ਕੁੜੀ ਲਈ ਮਸੀਹਾ ਬਣੇ ਅਨੁਪਮ ਖੇਰ, ਕੀਤਾ ਇਹ ਵਾਅਦਾ

Saturday, Nov 06, 2021 - 10:35 AM (IST)

ਫਰਾਟੇਦਾਰ ਅੰਗਰੇਜ਼ੀ ਬੋਲ ਕੇ ਭੀਖ ਮੰਗਣ ਵਾਲੀ ਕੁੜੀ ਲਈ ਮਸੀਹਾ ਬਣੇ ਅਨੁਪਮ ਖੇਰ, ਕੀਤਾ ਇਹ ਵਾਅਦਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵੱਲੋਂ ਨੇਪਾਲ ਤੋਂ ਇਕ ਅਜਿਹੀ ਕੁੜੀ ਦੀ ਵੀਡੀਓ ਸ਼ੇਅਰ ਕੀਤਾ ਹੈ, ਜੋ ਉਨ੍ਹਾਂ ਤੋਂ ਫਰਾਟੇਦਾਰ ਅੰਗਰੇਜ਼ੀ 'ਚ ਭੀਖ ਮੰਗ ਰਹੀ ਹੈ। ਉਸ ਕੁੜੀ ਨੇ ਖੇਰ ਨੂੰ ਦੱਸਿਆ ਕਿ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ ਅਤੇ ਕਦੇ ਸਕੂਲ ਨਹੀਂ ਗਈ ਹੈ। ਮੁਸ਼ਕਲ ਹਾਲਾਤ ਤੋਂ ਬਾਅਦ ਭਾਰਤ ਤੋਂ ਨੇਪਾਲ ਪਹੁੰਚੀ ਇਸ ਕੁੜੀ ਨੇ ਦੱਸਿਆ ਕਿ ਉਹ ਭੀਖ ਇਸ ਲਈ ਮੰਗ ਰਹੀ ਹੈ ਕਿ ਕੋਈ ਨੌਕਰੀ ਨਹੀਂ ਦਿੰਦਾ। ਅਨੁਪਮ ਖੇਰ ਨੇ ਹੁਣ ਉਸ ਨੂੰ ਸਕੂਲ ਭੇਜਣ ਦਾ ਵਾਅਦਾ ਕੀਤਾ ਹੈ।

 
 
 
 
 
 
 
 
 
 
 
 
 
 
 

A post shared by Anupam Kher (@anupampkher)

ਫ਼ਿਲਮ ਦੀ ਸ਼ੂਟਿੰਗ ਲਈ ਨੇਪਾਲ 'ਚ ਹਨ ਖੇਰ
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ। ਇਸ ਸਮੇਂ ਅਨੁਪਮ ਖੇਰ ਆਪਣੀ ਫ਼ਿਲਮ ਉਚਾਈ ਦੀ ਸ਼ੂਟਿੰਗ ਲਈ ਨੇਪਾਲ 'ਚ ਹਨ। ਉੱਚਾਈ ਫ਼ਿਲਮ ਦਾ ਨਿਰਦੇਸ਼ਨ ਸੂਰਜ ਬੜਜਾਤੀਆ ਵੱਲੋਂ ਕੀਤਾ ਜਾ ਰਿਹਾ ਹੈ। ਨੇਪਾਲ 'ਚ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਕਈ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਜੇ ਹਾਲ ਹੀ 'ਚ ਉਨ੍ਹਾਂ ਨੇ ਇਕ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਕੂ' 'ਤੇ ਪੋਸਟ ਕੀਤੀ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਕੁੜੀ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨਾਲ ਫਰਾਟੇਦਾਰ ਅੰਗਰੇਜ਼ੀ 'ਚ ਗੱਲ ਕਰ ਰਹੀ ਸੀ, ਜਿਸ ਨੂੰ ਸੁਣ ਕੇ ਅਦਾਕਾਰ ਅਨੁਪਮ ਖੇਰ ਖੁਦ ਵੀ ਹੈਰਾਨ ਰਹਿ ਗਏ। ਅਦਾਕਾਰ ਅਨੁਪਮ ਖੇਰ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਵਿਖਾਈ ਦੇ ਰਿਹਾ ਹੈ ਕਿ ਕੁੜੀ ਆਪਣਾ ਨਾਂ ਆਰਤੀ ਦੱਸ ਰਹੀ ਹੈ।

PunjabKesari

ਯੂਜ਼ਰਜ਼ ਕਰ ਰਹੇ ਹਨ ਰੱਜ ਕੇ ਤਾਰੀਫ਼
ਅਨੁਪਮ ਖੇਰ ਨੇ 'ਕੂ' 'ਤੇ ਵੀਡੀਓ ਸ਼ੇਅਰ ਕਰਦੇ ਹੋਏ ਇਸ ਦੇ ਕੈਪਸ਼ਨ 'ਚ ਲਿਖਿਆ,''ਮੈਨੂੰ ਆਰਤੀ ਕਾਠਮੰਡੂ 'ਚ ਇਕ ਮੰਦਰ ਦੇ ਬਾਹਰ ਮਿਲੀ। ਇਹ ਉਂਝ ਰਾਜਸਥਾਨ ਤੋਂ ਹੈ! ਉਸ ਨੇ ਮੇਰੇ ਤੋਂ ਕੁਝ ਪੈਸੇ ਮੰਗੇ! ਫਿਰ ਮੇਰੇ ਨਾਲ ਇਕ ਤਸਵੀਰ ਖਿੱਚਵਾਈ। ਇਸ ਤੋਂ ਬਾਅਦ ਬਹੁਤ ਹੀ ਫਰਾਟੇਦਾਰ ਇੰਗਲਿਸ਼ 'ਚ ਗੱਲ ਕੀਤੀ। ਇਹ ਸਕੂਲ ਜਾ ਕੇ ਪੜ੍ਹਨਾ ਚਾਹੁੰਦੀ ਹੈ। ਅਨੁਪਮ ਖੇਰ ਫਾਊਂਡੇਸ਼ਨ ਨੇ ਇਸ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਹੈ। ਅਨੁਪਮ ਖੇਰ ਦੇ ਇਸ ਵਾਅਦੇ ਨੂੰ ਲੈ ਕੇ ਆਰਤੀ ਕਾਫ਼ੀ ਖੁਸ਼ ਹੋ ਜਾਂਦੀ ਹੈ। ਲੋਕ ਅਨੁਪਮ ਖੇਰ ਦੀ ਤਾਰੀਫ਼ ਕਰਦੇ ਹੋਏ ਨਹੀਂ ਥੱਕ ਰਹੇ ਹਨ। ਵੀਡੀਓ ਦੇ ਕੁਮੈਂਟ ਸੈਕਸ਼ਨ 'ਚ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ। ਅਦਾਕਾਰ ਵੱਲੋਂ ਚੁੱਕੇ ਗਏ ਇਸ ਨੇਕ ਕਦਮ ਨੂੰ ਵੀ ਪਸੰਦ ਕਰ ਰਹੇ ਹਨ। ਯੂਜ਼ਰ ਉਸ ਕੁੜੀ ਦੇ ਸਕਿਲ ਦੀ ਵੀ ਜੰਮ ਕੇ ਤਾਰੀਫ਼ ਕਰ ਰਹੇ ਹਨ। ਸਾਰਿਆਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਲੋਕ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News