#MeToo : ਕੇਟ ਸ਼ਰਮਾ ਨੇ ਸੁਭਾਸ਼ ਘਈ ਖਿਲਾਫ ਬਿਆਨ ਦਰਜ ਕਰਵਾਉਣ ਲਈ ਮੰਗਿਆ ਇਕ ਮਹੀਨੇ ਦਾ ਸਮਾਂ

10/31/2018 9:19:12 AM

ਮੁੰਬਈ(ਬਿਊਰੋ)— #ਮੀਟੂ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਮਾਡਲ ਕੇਟ ਸ਼ਰਮਾ ਨੇ ਫਿਲਮ ਨਿਰਮਾਤਾ ਸੁਭਾਸ਼ ਘਈ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ ਤੇ ਹੁਣ ਬਿਆਨ ਦਰਜ ਕਰਵਾਉਣ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਹੈ। ਕੇਟ ਨੇ ਵਰਸੋਵਾ ਥਾਣੇ 'ਚ ਸੁਭਾਸ਼ ਘਈ 'ਤੇ ਮਾਲਿਸ਼ ਕਰਵਾਉਣ ਤੋਂ ਬਾਅਦ ਚੁੰਮਣ ਦਾ ਦੋਸ਼ ਲਾਇਆ ਸੀ। ਪੁਲਸ ਕੇਟ ਸ਼ਰਮਾ ਦਾ ਬਿਆਨ ਦਰਜ ਕਰਵਾਉਣਾ ਚਾਹੁੰਦੀ ਸੀ, ਜਿਸ 'ਚੇ ਉਸ ਨੇ ਅਰਜ਼ੀ ਦੇ ਕੇ ਇਕ ਮਹੀਨੇ ਦਾ ਸਮਾਂ ਮੰਗਿਆ।


ਮਾਡਲ ਕੇਟ ਸ਼ਰਮਾ ਨੇ ਦੋਸ਼ ਲਾਇਆ ਸੀ ਕਿ ਘਈ ਨੇ ਮੈਨੂੰ 6 ਅਗਸਤ ਨੂੰ ਆਪਣੇ ਘਰ ਬੁਲਾਇਆ। ਉੱਥੇ ਕਰੀਬ 5 ਤੋਂ ਜ਼ਿਆਦਾ ਲੋਕ ਸਨ। ਉਨ੍ਹਾਂ ਮੈਨੂੰ ਪਿਠ ਤੇ ਸਿਰ ਦੀ ਮਸਾਜ ਕਰਨ ਲਈ ਕਿਹਾ। ਮੇਰੇ ਲਈ ਇਹ ਹੈਰਾਨ ਕਰਨ ਵਾਲੀ ਘਟਨਾ ਸੀ ਪਰ 73 ਸਾਲਾਂ ਦੇ ਵਿਅਕਤੀ ਦੇ ਸਨਮਾਨ ਕਰਕੇ ਮੈਂ 3 ਤੋਂ 5 ਮਿੰਟ ਉਨ੍ਹਾਂ ਦੇ ਸਿਰ 'ਤੇ ਮਸਾਜ ਕੀਤੀ ਅਤੇ ਫਿਰ ਹੱਥ ਸਾਫ ਕਰਨ ਲਈ ਮੈਂ ਵਾਸ਼ਰੂਮ ਚਲੀ ਗਈ''। ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਘਈ ਉਸ ਦੇ ਪਿੱਛੇ ਵਾਸ਼ਰੂਮ ਤੱਕ ਆ ਗਏ ਅਤੇ ਉਸ ਨੂੰ ਇਕ ਦੂਜੇ ਕਮਰੇ 'ਚ ਲੈ ਗਏ। ਉਨ੍ਹਾਂ ਕਿਹਾ ਕਿ ਉਹ ਉਸ ਨਾਲ ਕੋਈ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਮੈਨੂੰ ਕਰੀਬ ਆਉਣ ਲਈ ਕਿਹਾ, ਮੈਨੂੰ ਆਪਣੇ ਵਲ ਖਿਚ ਲਿਆ ਤੇ ਜ਼ਬਰਦਸਤੀ ਕਿੱਸ ਕਰਨ ਦੀ ਕੋਸ਼ਿਸ਼ ਕੀਤੀ। ਕੇਟ ਨੇ ਇਲਜ਼ਾਮ ਲਾਇਆ ਹੈ ਕਿ ਮੈਂ ਘਈ ਨੂੰ ਕਿਹਾ ਮੈਂ ਜਾਣਾ ਚਾਹੁੰਦੀ ਹਾਂ ਪਰ ਫਿਲਮ ਨਿਰਮਾਤਾ ਨੇ ਉਸ ਨੂੰ ਧਮਕੀ ਦਿੱਤੀ ਜੇਕਰ ਉਹ ਗਈ ਤਾਂ ਉਸ ਨੂੰ ਫਿਲਮ 'ਚ ਲਾਂਚ ਨਹੀਂ ਕੀਤਾ ਜਾਵੇਗਾ।


Related News