ਅਦਾਕਾਰਾ ਅੰਮ੍ਰਿਤਾ ਪਾਂਡੇ ਦਾ ਹੋਇਆ ਕਤਲ! ਪੋਸਟਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

Monday, May 06, 2024 - 11:35 AM (IST)

ਅਦਾਕਾਰਾ ਅੰਮ੍ਰਿਤਾ ਪਾਂਡੇ ਦਾ ਹੋਇਆ ਕਤਲ! ਪੋਸਟਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਐਂਟਰਟੇਨਮੈਂਟ ਡੈਸਕ - ਭੋਜਪੁਰੀ ਅਦਾਕਾਰਾ ਅੰਨਪੂਰਨਾ ਉਰਫ ਅੰਮ੍ਰਿਤਾ ਪਾਂਡੇ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ‘ਚ ਅਦਾਕਾਰਾ ਦੀ ਮੌਤ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਗਲਾ ਘੁੱਟਣਾ ਹੈ ਆਇਆ। ਹੁਣ ਅੰਮ੍ਰਿਤਾ ਪਾਂਡੇ ਦੀ ਮੌਤ ‘ਤੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਐੱਫ. ਐੱਸ. ਐੱਲ. ਟੀਮ ਵੱਲੋਂ ਕੀਤੀ ਜਾਂਚ 'ਚ ਮੌਤ ਦਾ ਕਾਰਨ ਖ਼ੁਦਕੁਸ਼ੀ ਦੱਸਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ -  ਮਈ ਮਹੀਨਾ ਚੜਦੇ ਹੀ ਮਾਂ ਚਰਨ ਕੌਰ ਦੇ ਕਾਲਜੇ ਪਈਆਂ ਚੀਸਾਂ, ਪੋਸਟ ਸਾਂਝੀ ਕਰ ਸਿੱਧੂ ਲਈ ਲਿਖੀਆਂ ਇਹ ਗੱਲਾਂ

ਦੱਸ ਦੇਈਏ ਕਿ ਪਿਛਲੇ ਹਫ਼ਤੇ ਹੀ ਅਦਾਕਾਰਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਨੇ ਪੂਰੀ ਫ਼ਿਲਮ ਇੰਡਸਟਰੀ ‘ਚ ਹਲਚਲ ਮਚਾ ਦਿੱਤੀ ਸੀ। ਭਾਗਲਪੁਰ ਦੇ ਆਦਮਪੁਰ ਜਹਾਜ਼ ਘਾਟ ਸਥਿਤ ਇੱਕ ਅਪਾਰਟਮੈਂਟ 'ਚ ਅੰਮ੍ਰਿਤਾ ਪਾਂਡੇ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪਹਿਲੀ ਨਜ਼ਰੇ ਇਸ ਨੂੰ ਖੁਦਕੁਸ਼ੀ ਮੰਨਿਆ ਗਿਆ। ਹਾਲਾਂਕਿ ਅਗਲੇ ਦਿਨ ਅਦਾਕਾਰਾ ਦੇ ਪਤੀ ਚੰਦਰਮਣੀ ਭਾਗਲਪੁਰ ਪਹੁੰਚੇ, ਜਿਸ ਤੋਂ ਬਾਅਦ ਅੰਮ੍ਰਿਤਾ ਪਾਂਡੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪਤੀ ਅਤੇ ਪਰਿਵਾਰ ਨੇ ਅਦਾਕਾਰਾ ਦੀ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਹੈ। ਹਾਲਾਂਕਿ ਹੁਣ ਰਿਪੋਰਟ ‘ਚ ਕੁਝ ਹੋਰ ਹੀ ਸਾਹਮਣੇ ਆ ਰਿਹਾ ਹੈ। ਦਰਅਸਲ ਅੰਮ੍ਰਿਤਾ ਪਾਂਡੇ ਦੀ ਮੌਤ ਦੀ ਜਾਂਚ ਲਈ ਜਦੋਂ ਐੱਫ. ਐੱਸ. ਐੱਲ. ਟੀਮ ਮੌਕੇ ‘ਤੇ ਪਹੁੰਚੀ ਤਾਂ ਸ਼ੁਰੂਆਤੀ ਜਾਂਚ ‘ਚ ਉਨ੍ਹਾਂ ਨੇ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ। ਪੋਸਟ ਮਾਰਟਮ ਦੀ ਰਿਪੋਰਟ 'ਚ ਗਲਾ ਘੁੱਟਣ ਦੀ ਗੱਲ ਕਹੀ ਗਈ ਹੈ ਕਿਉਂਕਿ ਦੋਵੇਂ ਰਿਪੋਰਟਾਂ ਵੱਖਰੀਆਂ ਹਨ। ਇਸ ਲਈ ਪੁਲਸ ਨੇ ਪੋਸਟਮਾਰਟਮ ਕਰਨ ਵਾਲੇ ਡਾਕਟਰ ਤੋਂ ਦੁਬਾਰਾ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -  ਸਲਮਾਨ ਦੇ ਘਰ 'ਤੇ ਗੋਲੀਆਂ ਚਲਾਉਣ ਦਾ ਮਾਮਲਾ : ਮ੍ਰਿਤਕ ਦਾ ਪਰਿਵਾਰ ਪਹੁੰਚਿਆ ਅਦਾਲਤ

ਦੂਜੇ ਪਾਸੇ ਅਦਾਕਾਰਾ ਦੇ ਪਤੀ ਚੰਦਰਮਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਚੰਦਰਮਣੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਨੂੰ OCD ਦੀ ਸਮੱਸਿਆ ਸੀ। ਉਹ ਡਿਪ੍ਰੈਸ਼ਨ 'ਚ ਸੀ, ਇਸ ਲਈ ਮੁੰਬਈ 'ਚ ਰਹਿੰਦਿਆਂ ਅੰਮ੍ਰਿਤਾ ਨੇ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਅਦਾਕਾਰਾ ਦੀ ਭੈਣ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਸ ਪੂਰੇ ਮਾਮਲੇ ਨੂੰ ਖੁਦਕੁਸ਼ੀ ਨਾਲ ਜੋੜਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਪੋਸਟਮਾਰਟਮ ਦੀ ਰਿਪੋਰਟ ‘ਤੇ ਡਾਕਟਰ ਦੀ ਮੁੜ ਰਾਏ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News