ਜਨਮਦਿਨ ਮੌਕੇ ਸਿੱਧੀਵਿਨਾਇਕ ਮੰਦਿਰ ਪੁੱਜੇ ਕਾਰਤਿਕ ਆਰੀਅਨ, ਲਿਆ ਗਣਪਤੀ ਬੱਪਾ ਦਾ ਆਸ਼ੀਰਵਾਦ
Saturday, Nov 22, 2025 - 04:18 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਕਾਰਤਿਕ ਆਰਿਆਨ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਮੁੰਬਈ ਦੇ ਪ੍ਰਸਿੱਧ ਸਿੱਧਿਵਿਨਾਇਕ ਮੰਦਰ ਵਿੱਚ ਹਾਜ਼ਰੀ ਭਰ ਕੇ ਗਣਪਤੀ ਬੱਪਾ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਕਾਰਤਿਕ ਨੇ ਸਫੈਦ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਅਦਾਕਾਰ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ।
ਮੰਦਰ ਦੇ ਬਾਹਰ ਉਨ੍ਹਾਂ ਨੂੰ ਦੇਖਣ ਲਈ ਉਨ੍ਹਾਂ ਦੇ ਬੇਹਿਸਾਬ ਪ੍ਰਸ਼ੰਸਕ ਇਕੱਠੇ ਹੋ ਗਏ। ਕਾਰਤਿਕ ਨੇ ਪ੍ਰਸ਼ੰਸਕਾਂ ਨਾਲ ਸੈਲਫ਼ੀਆਂ ਖਿੱਚਵਾਈਆਂ ਅਤੇ ਉਨ੍ਹਾਂ ਦੇ ਪਿਆਰ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪਾਪਾਰਾਜ਼ੀ ਦਾ ਵੀ ਧੰਨਵਾਦ ਕੀਤਾ ਜੋ ਤਪਦੀ ਧੁੱਪ ਵਿੱਚ ਉਨ੍ਹਾਂ ਦੀ ਇਕ ਝਲਕ ਕੈਦ ਕਰਨ ਦੀ ਉਡੀਕ ਕਰ ਰਹੇ ਸਨ।
ਵਰਕ ਫਰੰਟ
ਕੰਮ ਦੀ ਗੱਲ ਕਰੀਏ ਤਾਂ, ਕਾਰਤਿਕ ਆਰੀਅਨ ਆਪਣੀ ਆਉਣ ਵਾਲੀ ਫਿਲਮ 'Tu Meri Main Tera, Tu Mera Main Teri' ਦੀ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਫਿਲਮ ਵਿੱਚ ਕਾਰਤਿਕ ਦੇ ਨਾਲ ਅਭਿਨੇਤਰੀ ਅਨੰਨਿਆ ਪਾਂਡੇ ਵੀ ਮੁੱਖ ਭੂਮਿਕਾ ਵਿੱਚ ਹੈ। ਇਹ ਫਿਲਮ ਇਸ ਸਾਲ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
