''ਮਹਾਰਾਸ਼ਟਰੀਅਨ ਆਫ਼ ਦਿ ਈਅਰ'' ਪੁਰਸਕਾਰ ਨਾਲ ਸਨਮਾਨਿਤ ਹੋਏ ਕਾਰਤਿਕ ਆਰੀਅਨ

Friday, Mar 21, 2025 - 05:27 PM (IST)

''ਮਹਾਰਾਸ਼ਟਰੀਅਨ ਆਫ਼ ਦਿ ਈਅਰ'' ਪੁਰਸਕਾਰ ਨਾਲ ਸਨਮਾਨਿਤ ਹੋਏ ਕਾਰਤਿਕ ਆਰੀਅਨ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੂੰ ਫਿਲਮ 'ਚੰਦੂ ਚੈਂਪੀਅਨ' ਵਿੱਚ ਮੁਰਲੀਕਾਂਤ ਪੇਟਕਰ ਦੀ ਦਮਦਾਰ ਕਿਰਦਾਰ ਲਈ 'ਮਹਾਰਾਸ਼ਟਰੀਅਨ ਆਫ਼ ਦਿ ਈਅਰ 2025' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੁਰਲੀਕਾਂਤ ਪੇਟਕਰ ਦੀ ਭੂਮਿਕਾ ਰਾਹੀਂ, ਕਾਰਤਿਕ ਨੇ ਮਹਾਰਾਸ਼ਟਰ ਦੇ ਇਸ ਅਣਦੇਖੇ ਨਾਇਕ ਦੀ ਪ੍ਰੇਰਨਾਦਾਇਕ ਕਹਾਣੀ ਨੂੰ ਵੱਡੇ ਪਰਦੇ 'ਤੇ ਲਿਆਂਦਾ, ਜਿਨ੍ਹਾਂ ਨੇ ਭਾਰਤ ਲਈ ਪਹਿਲਾ ਪੈਰਾਲੰਪਿਕ ਸੋਨ ਤਗਮਾ ਜਿੱਤਿਆ ਸੀ। ਇਸ ਭੂਮਿਕਾ ਲਈ ਕਾਰਤਿਕ ਦੇ ਸਮਰਪਣ, ਟ੍ਰਾਂਸਫਾਰਮੇਸ਼ਨ ਅਤੇ ਸਖ਼ਤ ਮਿਹਨਤ ਨੇ ਨਾ ਸਿਰਫ਼ ਪੇਟਕਰ ਦੀ ਤਾਕਤ ਅਤੇ ਜਨੂੰਨ ਨੂੰ ਸ਼ਾਨਦਾਰ ਢੰਗ ਨਾਲ ਸਾਹਮਣੇ ਲਿਆਂਦਾ, ਸਗੋਂ ਉਨ੍ਹਾਂ ਦੀ ਸ਼ਾਨਦਾਰ ਕਹਾਣੀ ਨੂੰ ਵੱਡੇ ਦਰਸ਼ਕ ਵਰਗ ਤੱਕ ਵੀ ਪਹੁੰਚਾਇਆ। ਇਸ ਪੁਰਸਕਾਰ ਨਾਲ, ਕਾਰਤਿਕ ਨੇ ਨਾ ਸਿਰਫ਼ ਆਪਣੀ ਅਦਾਕਾਰੀ ਦੀ ਮੁਹਾਰਤ ਸਾਬਤ ਕੀਤੀ, ਸਗੋਂ ਮਹਾਰਾਸ਼ਟਰ ਦੇ ਮਾਣ ਨੂੰ ਵੀ ਨਵੀਆਂ ਉਚਾਈਆਂ 'ਤੇ ਪਹੁੰਚਾਇਆ।

ਇਹ ਵੀ ਪੜ੍ਹੋ: 4 ਵਾਰ ਮੰਗਣੀ, ਇਸ ਕ੍ਰਿਕਟਰ ਨਾਲ ਪਿਆਰ ਅਤੇ ਫਿਰ ਤਲਾਕ, ਇੰਝ ਬਰਬਾਦ ਹੋਈ ਮਸ਼ਹੂਰ ਅਦਾਕਾਰਾ ਦੀ Life

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ, ਕਾਰਤਿਕ ਆਰੀਅਨ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ, "ਮੇਰੇ ਲਈ ਮਹਾਰਾਸ਼ਟਰੀਅਨ ਆਫ ਦਿ ਈਅਰ 2025 ਪੁਰਸਕਾਰ ਪ੍ਰਾਪਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਮਾਣ ਵਾਲਾ ਪਲ ਹੈ। ਮੈਂ ਭਾਵੇਂ ਹੀ ਗਵਾਲੀਅਰ ਤੋਂ ਹਾਂ, ਪਰ ਮੁੰਬਈ ਮੇਰੀ ਕਰਮਭੂਮੀ ਹੈ। ਇਸ ਸ਼ਹਿਰ ਨੇ ਮੈਨੂੰ ਮੇਰਾ ਨਾਮ, ਪ੍ਰਸਿੱਧੀ, ਘਰ ਅਤੇ ਅੱਜ ਮੇਰੇ ਕੋਲ ਜੋ ਕੁਝ ਵੀ ਹੈ, ਦਿੱਤਾ ਹੈ। ਬਚਪਨ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਅਦਾਕਾਰ ਬਣਾਂ ਅਤੇ ਮੁੰਬਈ ਆਵਾਂ, ਅਤੇ ਇਹ ਫੈਸਲਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਗਿਆ। ਜਿਵੇਂ ਕਿ ਭਗਵਦ ਗੀਤਾ ਵਿੱਚ ਕਿਹਾ ਗਿਆ ਹੈ, ਮਨੁੱਖ ਨੂੰ ਸਿਰਫ਼ ਆਪਣੇ ਕਰਮ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਫਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। 'ਲੋਕਮਤ ਮਹਾਰਾਸ਼ਟਰੀਅਨ ਆਫ਼ ਦਿ ਈਅਰ' ਵਰਗੇ ਪੁਰਸਕਾਰ ਇਸ ਵਿਸ਼ਵਾਸ ਦੀ ਪੁਸ਼ਟੀ ਕਰਦੇ ਹਨ, ਅਤੇ ਮੈਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਅੱਗੇ ਵੀ ਕੰਮ ਕਰਨਾ ਜਾਰੀ ਰੱਖਾਂਗਾ।" 

ਇਹ ਵੀ ਪੜ੍ਹੋ: ਇਸ ਅਦਾਕਾਰਾ ਨੇ ਪਹਿਲਾਂ ਲਿਆ ਤਲਾਕ, ਫਿਰ Ex ਪਤੀ ਨਾਲ ਕੀਤੀ ਪਾਰਟੀ, ਕੀਤੇ shocking ਖੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News