ਕਾਰਤਿਕ ਆਰੀਅਨ ਬਣੇ ‘ਚੰਦੂ ਚੈਂਪੀਅਨ’, ਫਰਸਟ ਲੁੱਕ ਆਈ ਸਾਹਮਣੇ
Thursday, Aug 03, 2023 - 02:45 PM (IST)

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਸਟਾਰਰ ਤੇ ਕਬੀਰ ਖ਼ਾਨ ਦੇ ਨਿਰਦੇਸ਼ਨ ਵਾਲੀ ਸਪੋਰਟਸ ਡਰਾਮਾ ਫ਼ਿਲਮ ‘ਚੰਦੂ ਚੈਂਪੀਅਨ’ ਆਪਣੇ ਐਲਾਨ ਤੋਂ ਬਾਅਦ ਤੋਂ ਹੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਨਿਰਮਾਤਾਵਾਂ ਨੇ ਫ਼ਿਲਮ ਤੋਂ ‘ਚੰਦੂ’ ਦੇ ਰੂਪ ’ਚ ਕਾਰਤਿਕ ਆਰੀਅਨ ਦੀ ਫਰਸਟ ਲੁੱਕ ਰਿਲੀਜ਼ ਕੀਤੀ ਹੈ, ਜੋ ਕਿ ਸੁਪਰਸਟਾਰ ਨੂੰ ਪੂਰੀ ਤਰ੍ਹਾਂ ਨਾਲ ਕਿਰਦਾਰ ’ਚ ਡੁੱਬਿਆ ਦਰਸਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਇਹ ਗਾਇਕਾ ਨਿਕਲੀ 'ਚਿੱਟੇ' ਦੀ ਸਪਲਾਇਰ, 2 ਸਾਥੀਆਂ ਸਣੇ ਗ੍ਰਿਫ਼ਤਾਰ
ਛੋਟੇ ਵਾਲ ਤੇ ਭਾਰਤੀ ਬਲੇਜ਼ਰ ਪਹਿਨੇ ਕਾਰਤਿਕ ਨੇ ਫ਼ਿਲਮ ਲਈ ਪਹਿਲਾਂ ਕਦੇ ਨਾ ਦੇਖਿਆ ਗਿਆ ਲੁੱਕ ਅਪਣਾਇਆ ਹੈ। ਇਸ ਨਾਲ ਫ਼ਿਲਮ ਦੀ ਰਿਲੀਜ਼ ਦਾ ਉਤਸ਼ਾਹ ਸੱਚਮੁੱਚ ਵੱਧ ਗਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਸਾਜਿਦ ਤੇ ਵਰਧਾ ਨਾਡਿਆਡਵਾਲਾ ਦੀ ਮੌਜੂਦਗੀ ’ਚ ਲੰਡਨ ’ਚ ਸ਼ੁਰੂ ਹੋਈ ਸੀ।
ਫ਼ਿਲਮ ਦੇ ਮਹੂਰਤ ਸ਼ੂਟ ਦੌਰਾਨ ਕਬੀਰ ਖ਼ਾਨ ਤੇ ਕਾਰਤਿਕ ਆਰੀਅਨ ਨਾਲ ਸੈੱਟ ’ਤੇ ਵਿਸ਼ੇਸ਼ ਮਹਿਮਾਨ ਸੱਭਿਆਚਾਰ, ਮੀਡੀਆ ਤੇ ਖੇਡ ਮੰਤਰੀ ਆਰ. ਟੀ. ਸਟੂਅਰਟ ਐਂਡਰਿਊ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਕਾਰਤਿਕ ਤੇ ਕਬੀਰ ਦੀ ਇਹ ਪਹਿਲੀ ਤੇ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਨਾਲ ਦੂਜੀ ਫ਼ਿਲਮ ਹੋਵੇਗੀ। ਇਹ ਫ਼ਿਲਮ 14 ਜੁਲਾਈ, 2024 ਨੂੰ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।