ਕਰੋੜਾਂ ਦੀ MCLAREN GT ਮਿਲਣ ਤੋਂ ਬਾਅਦ ਕਾਰਤਿਕ ਨੇ ਭੂਸ਼ਣ ਕੁਮਾਰ ਤੋਂ ਪ੍ਰਾਈਵੇਟ ਜੈੱਟ ਦੀ ਕੀਤੀ ਡਿਮਾਂਡ

Sunday, Jun 26, 2022 - 03:01 PM (IST)

ਕਰੋੜਾਂ ਦੀ MCLAREN GT ਮਿਲਣ ਤੋਂ ਬਾਅਦ ਕਾਰਤਿਕ ਨੇ ਭੂਸ਼ਣ ਕੁਮਾਰ ਤੋਂ ਪ੍ਰਾਈਵੇਟ ਜੈੱਟ ਦੀ ਕੀਤੀ ਡਿਮਾਂਡ

ਬਾਲੀਵੁੱਡ ਡੈਸਕ: ‘ਭੂਲ ਭੁਲਈਆ 2’ ਦੀ ਸਫ਼ਲਤਾ ਤੋਂ ਬਾਅਦ ਕਾਰਤਿਕ ਆਰੀਅਨ ਕਾਫ਼ੀ ਸੁਰਖੀਆਂ ’ਚ ਬਣੇ ਹੋਏ ਹਨ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਕਮਾਈ ਕੀਤੀ ਹੈ। ਦੂਸਰੇ ਪਾਸੇ ਫ਼ਿਲਮ ਦੀ ਸਫ਼ਲਤਾ ਤੋਂ ਖੁਸ਼ ਹੋ ਕੇ ਨਿਰਦੇਸ਼ਕ ਭੂਸ਼ਣ ਕੁਮਾਰ ਨੇ ਕਾਰਤਿਕ ਆਰੀਅਨ ਨੂੰ ਭਾਰਤ ਦੀ ਪਹਿਲੀ ਮੈਕਲਾਰੇਨ ਜੀਟੀ ਲਗਜ਼ਰੀ ਸਪੋਰਟਸ ਕਾਰ ਤੋਹਫੇ ’ਚ ਦਿੱਤੀ ਹੈ।

PunjabKesari

ਫ਼ਿਲਮ ਦੇ ਨਿਰਦੇਸ਼ਕ ਤੋਂ ਇਹ ਅਨਮੋਲ ਤੋਹਫ਼ਾ ਮਿਲਣ ’ਤੇ ਅਦਾਕਾਰ ਬਹੁਤ ਖੁਸ਼ ਹੈ। ਇਸ ਤੋਹਫ਼ੇ ਤੋਂ ਬਾਅਦ ਅਦਾਕਾਰ ਨੇ ਭੂਸ਼ਣ ਕੁਮਾਰ ਤੋਂ ਇਕ ਹੋਰ ਮੰਗ ਕੀਤੀ ਹੈ।ਕਾਰਤਿਰ ਆਰੀਅਨ ਨੇ ਆਪਣੇ ਇੰਸਟਾਗ੍ਰਾਮ ’ਤੇ ਨਵੀਂ  ਕਾਰ ਦੇ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

PunjabKesari

ਇਹ  ਵੀ ਪੜ੍ਹੋ : ਰੇਲਵੇ ਟਰੈਕ ’ਤੇ ਖੜ੍ਹੀ ਹੋਈ ਮੀਰਾ, ਸ਼ਾਹਿਦ ਦੀ ਪਤਨੀ ਸਮੁੰਦਰ ਦੀਆਂ ਲਹਿਰਾਂ ’ਚ ਆਨੰਦ ਲੈਂਦੀ ਆਈ ਨਜ਼ਰ

ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਚਾਈਨੀਸ ਭੋਜਨ ਲਈ ਇਕ ਨਵਾਂ ਟੇਬਲ ਤੋਹਫ਼ਾ ਮਿਲ ਗਿਆ। ਸੁਣਿਆ ਸੀ ਕਿ ਮੇਹਨਤ ਦਾ ਫ਼ੱਲ ਮਿੱਠਾ ਹੁੰਦਾ ਹੈ, ਇਹ ਨਹੀਂ ਪਤਾ ਸੀ ਇੰਨਾ ਵੱਡਾ ਹੋਵੇਗਾ। India’s 1st McLaren Gt ਅਗਲਾ ਤੋਹਫ਼ਾ ਪ੍ਰਾਈਵੇਟ ਜੈੱਟ ਸਰ।

ਇਹ  ਵੀ ਪੜ੍ਹੋ : ਕਰੀਨਾ ਨੇ ਆਪਣੇ ਪਰਿਵਾਰ ਨਾਲ ਮਿਊਜ਼ੀਕਲ ਕੰਸਰਟ ਦਾ ਲਿਆ ਆਨੰਦ, ਤੈਮੂਰ ਮਸਤੀ ਭਰੇ ਅੰਦਾਜ਼ 'ਚ ਆਏ ਨਜ਼ਰ

ਤੁਹਾਨੂੰ ਦੱਸ ਦੇਈਏ ਕਿ 20 ਮਈ ਨੂੰ ਰਿਲੀਜ਼ ਹੋਈ ਫ਼ਿਲਮ ‘ਭੂਲ ਭੁਲਈਆ 2’ ਨੇ ਬੇਹੱਦ ਸ਼ਾਨਦਾਰ ਕਮਾਈ ਕੀਤੀ ਹੈ। ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਅਤੇ ਤੱਬੂ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਏ। ਤਰਨ ਆਦਰਸ਼ ਦੇ ਟਵੀਟ ਅਨੁਸਾਰ ਫ਼ਿਲਮ ਨੇ ਪੰਜ ਹਫ਼ਤਿਆਂ ’ਚ 184.32 ਕਰੋੜ ਤੋਂ ਵਧ ਕਮਾਈ ਕੀਤੀ ਹੈ।


author

Anuradha

Content Editor

Related News