ਰਾਜ ਕੁੰਦਰਾ ਕਾਰਨ ਜਦੋਂ ਲੋਕਾਂ ਨੇ ਕਰਨ ਕੁੰਦਰਾ ਨੂੰ ਕੱਢ ਦਿੱਤੀਆਂ ਗਾਲ੍ਹਾਂ, ਅਦਾਕਾਰ ਨੇ ਦੇਖੋ ਕੀ ਕਿਹਾ

07/26/2021 5:09:15 PM

ਮੁੰਬਈ (ਬਿਊਰੋ)– ਬਿਜ਼ਨੈੱਸਮੈਨ ਰਾਜ ਕੁੰਦਰਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਹਰ ਰੋਜ਼ ਇਕ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਕਦੇ ਸੋਸ਼ਲ ਮੀਡੀਆ ’ਤੇ ਟਰੋਲਿੰਗ ਤਾਂ ਕਦੇ ਪੁਲਸ ਦੀ ਪੁੱਛਗਿੱਛ। 19 ਜੁਲਾਈ ਤੋਂ ਬਾਅਦ ਅਦਾਕਾਰਾ ਤੇ ਉਨ੍ਹਾਂ ਦਾ ਪਰਿਵਾਰ ਇਕ ਮਿੰਟ ਲਈ ਵੀ ਸੁੱਖ ਦਾ ਸਾਹ ਨਹੀਂ ਲੈ ਸਕਿਆ ਹੈ।

ਰਾਜ ਦੀ ਗ੍ਰਿਫ਼ਤਾਰੀ ਉਨ੍ਹਾਂ ਦੇ ਪਰਿਵਾਰ ਲਈ ਤਾਂ ਸਿਰਦਰਦੀ ਬਣੀ ਹੈ ਪਰ ਉਨ੍ਹਾਂ ਤੋਂ ਇਲਾਵਾ ਇਕ ਹੋਰ ਅਜਿਹਾ ਅਦਾਕਾਰ ਹੈ, ਜੋ ਉਨ੍ਹਾਂ ਦੀ ਵਜ੍ਹਾ ਨਾਲ ਪ੍ਰੇਸ਼ਾਨੀ ’ਚ ਪੈ ਗਿਆ ਹੈ ਤੇ ਇਸ ਵਜ੍ਹਾ ਨਾਲ ਉਸ ਨੂੰ ਅਜੀਬ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਹ ਅਦਾਕਾਰ ਹੈ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਕਲਾਕਾਰ ਕਰਨ ਕੁੰਦਰਾ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ‘ਪੁਆੜਾ’ ਨਾਲ ਆ ਰਹੇ ਨੇ ਵਾਪਸ, 12 ਅਗਸਤ ਨੂੰ ਦੁਨੀਆ ਭਰ ’ਚ ਹੋਵੇਗੀ ਰਿਲੀਜ਼

ਦਰਅਸਲ ਹੋਇਆ ਇੰਝ ਕਿ ਸਰਨੇਮ ਇਕ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਦੁਬਿਧਾ ਹੋ ਗਈ ਤੇ ਲੋਕ ਰਾਜ ਕੁੰਦਰਾ ਦੀ ਜਗ੍ਹਾ ਕਰਨ ਕੁੰਦਰਾ ਨੂੰ ਟਰੋਲ ਕਰਨ ਲੱਗੇ। ਇੰਨਾ ਹੀ ਨਹੀਂ, ਰਾਜ ਦੀ ਜਗ੍ਹਾ ਲੋਕਾਂ ਨੇ ਕਈ ਥਾਵਾਂ ’ਤੇ ਕਰਨ ਦੀਆਂ ਤਸਵੀਰਾਂ ਦਾ ਇਸਤੇਮਾਲ ਤਕ ਕਰ ਲਿਆ, ਜਿਸ ਤੋਂ ਬਾਅਦ ਅਦਾਕਾਰ ਪ੍ਰੇਸ਼ਾਨ ਹੋ ਗਿਆ ਤੇ ਹੁਣ ਉਸ ਨੇ ਇਸ ਮਾਮਲੇ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ’ਚ ਕਰਨ ਨੇ ਕਿਹਾ, ‘ਨਾ ਸਿਰਫ਼ ਤਸਵੀਰ, ਕੁਝ ਲੋਕਾਂ ਨੇ ਤਾਂ ਮੇਰੇ ਨਾਂ ਦੀ ਵੀ ਵਰਤੋਂ ਕੀਤੀ। ਜਦੋਂ ਮੈਂ ਸੌਂ ਕੇ ਉਠਿਆ, ਮੈਂ ਆਪਣਾ ਟਵਿਟਰ ਅਕਾਊਂਟ ਖੋਲ੍ਹਿਆ ਤਾਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਸ ਵਿਵਾਦ ’ਚ ਮੈਂ ਗ੍ਰਿਫ਼ਤਾਰ ਹੋਇਆ ਹਾਂ। ਲੋਕ ਮੈਨੂੰ ਟੈਗ ਕਰਕੇ ਟਵੀਟ ਕਰ ਰਹੇ ਸਨ। ਇਹ ਸਭ ਦੇਖ ਕੇ ਮੈਨੂੰ ਇਹ ਸਮਝਣ ’ਚ ਥੋੜ੍ਹਾ ਟਾਈਮ ਲੱਗਾ ਕਿ ਆਖ਼ਿਰ ਹੋਇਆ ਕੀ ਹੈ? ਤੇ ਸਰਚ ਕਰਨ ’ਤੇ ਪਤਾ ਲੱਗਾ ਕਿ ਮੈਂ ਨਹੀਂ, ਰਾਜ ਕੁੰਦਰਾ ਦਾ ਨਾਂ ਹੈ।’

ਇਹ ਖ਼ਬਰ ਵੀ ਪੜ੍ਹੋ : ਲਾਲ ਡਰੈੱਸ ’ਚ ਨੋਰਾ ਫਤੇਹੀ ਨੇ ਬਿਖੇਰੇ ਹੁਸਨ ਦੇ ਜਲਵੇ, ਤਸਵੀਰਾਂ ਦੇਖ ਉੱਡੇ ਸਭ ਦੇ ਹੋਸ਼

‘ਕੁਝ ਨੂੰ ਸਮਝ ਆ ਗਿਆ ਕਿ ਗਲਤੀ ਨਾਲ ਹੋਇਆ ਹੈ ਤਾਂ ਕੁਝ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਲੋਕ ਟੈਗ ਕਰਕੇ ਉਲਟਾ-ਸਿੱਧਾ ਬੋਲਣ ਲੱਗੇ, ਜਿਸ ਤੋਂ ਬਾਅਦ ਮੇਰੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਤੇ ਸਹੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵੀ ਹੋ ਚੁੱਕਾ ਹੈ ਜਦੋਂ ਕਿਸੇ ਨੈ ਮੈਨੂੰ ਸ਼ਿਲਪਾ ਸ਼ੈੱਟੀ ਦਾ ਪਤੀ ਕਿਹਾ ਸੀ, ਉਦੋਂ ਮੈਂ ਇਸ ਨੂੰ ਹਲਕੇ ’ਚ ਲਿਆ ਪਰ ਇਸ ਵਾਰ ਇਹ ਮੇਰੇ ਲਈ ਹਾਸੋਹੀਣਾ ਤੇ ਗੁੱਸੇ ਭਰਿਆ ਹੋ ਗਿਆ ਸੀ।’

ਦੱਸਣਯੋਗ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪਹਿਲਾਂ ਰਾਜ ਨੂੰ 23 ਜੁਲਾਈ ਤਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ, ਉਸ ਤੋਂ ਬਾਅਦ 23 ਤਾਰੀਖ਼ ਨੂੰ ਰਾਜ ਦੀ ਪੇਸ਼ੀ ਹੋਈ ਤੇ 27 ਜੁਲਾਈ ਤਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News