ਸ਼ਰੇਆਮ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ, ਝਗੜੇ ਦੀ ਵੀਡੀਓ ਵਾਇਰਲ

11/22/2021 10:07:06 AM

ਮੁੰਬਈ (ਬਿਊਰੋ)– ਐਤਵਾਰ ਨੂੰ ‘ਬਿੱਗ ਬੌਸ 15’ ਦੇ ਘਰ ’ਚ ਵੀਕੈਂਡ ਦਾ ਵਾਰ ਹੋਇਆ। ਇਸ ਦੌਰਾਨ ਕਈ ਸਿਤਾਰੇ ਸ਼ੋਅ ਦੇ ਅੰਦਰ ਮਹਿਮਾਨ ਬਣੇ। ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚੀਆ ਨਾਲ ਸਲਮਾਨ ਖ਼ਾਨ ਦੇ ਸ਼ੋਅ ’ਚ ਪਹੁੰਚੀ। ਦੋਵਾਂ ਨੇ ਸ਼ੋਅ ’ਚ ਸਲਮਾਨ ਖ਼ਾਨ ਨਾਲ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਕਈ ਮੁਕਾਬਲੇਬਾਜ਼ਾਂ ਨੇ ਟਾਸਕ ਵੀ ਕੀਤਾ। ਉਸੇ ਸਮੇਂ ਪ੍ਰਤੀਕ ਸਹਿਜਪਾਲ ਤੇ ਕਰਨ ਕੁੰਦਰਾ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੇ ਸਾਹਮਣੇ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਏ।

ਇਹ ਖ਼ਬਰ ਵੀ ਪੜ੍ਹੋ : ਦੁਖ਼ਦਾਇਕ ਖ਼ਬਰ : ਲੋਕ ਗਾਇਕਾ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਨੇ ਪ੍ਰਤੀਕ ਸਹਿਜਪਾਲ ਨੂੰ ਪੁੱਛਿਆ ਕਿ ਤੁਹਾਡੇ ਹਿਸਾਬ ਨਾਲ ਇਸ ਸਮੇਂ ਕਿਸ ਮੁਕਾਬਲੇਬਾਜ਼ ਨੂੰ ਘਰ ਜਾਣਾ ਚਾਹੀਦਾ ਹੈ। ਇਸ ’ਤੇ ਉਨ੍ਹਾਂ ਕਰਨ ਕੁੰਦਰਾ ਦਾ ਨਾਂ ਲਿਆ। ਪ੍ਰਤੀਕ ਸਹਿਜਪਾਲ ਨੇ ਦੱਸਿਆ ਕਿ ਕਰਨ ਨੂੰ ਜਲਦੀ ਗੁੱਸਾ ਆਉਂਦਾ ਹੈ ਤੇ ਉਹ ਸਰੀਰਕ ਤਾਕਤ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਅਚਾਨਕ ਗੁੱਸੇ ਹੋ ਜਾਂਦਾ ਹੈ ਤੇ ਅਗਲੇ ਕੁਝ ਦਿਨਾਂ ’ਚ ਆਮ ਹੋ ਜਾਂਦਾ ਹੈ, ਜੋ ਕਿ ਕੁਦਰਤੀ ਨਹੀਂ ਹੈ।

ਕੁਝ ਸਮੇਂ ਬਾਅਦ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ ਵਿਚਕਾਰ ਜ਼ਬਰਦਸਤ ਲੜਾਈ ਸ਼ੁਰੂ ਹੋ ਜਾਂਦੀ ਹੈ। ਕਰਨ ਗੁੱਸੇ ਨਾਲ ਕਹਿੰਦਾ ਹੈ, ‘ਤੁਸੀਂ ਇੰਨੇ ਜੋਗੇ ਨਹੀਂ ਹੋ ਕਿ ਕਰਨ ਕੁੰਦਰਾ ਨੂੰ ਇਥੋਂ ਕੱਢ ਸਕੋ।’ ਇਸ ’ਤੇ ਪ੍ਰਤੀਕ ਸਹਿਜਪਾਲ ਨੇ ਉਸ ਨੂੰ ਜ਼ੁਬਾਨ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਕਰਨ ਕੁੰਦਰਾ ਨੂੰ ਕਹਿੰਦਾ ਹੈ, ‘ਤੁਸੀਂ ਆਪਣੀ ਜ਼ਿੰਦਗੀ ’ਚ ਨਿਰਾਸ਼ ਵਿਅਕਤੀ ਤੋਂ ਇਲਾਵਾ ਕੁਝ ਨਹੀਂ ਹੋ।’ ਅਜਿਹੇ ’ਚ ਨਿਸ਼ਾਂਤ ਭੱਟ ਉਨ੍ਹਾਂ ਦਾ ਝਗੜਾ ਖ਼ਤਮ ਕਰਨ ਲਈ ਦਖ਼ਲ ਦਿੰਦੇ ਹਨ ਪਰ ਝਗੜਾ ਵੱਧ ਜਾਂਦਾ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਕਰਨ ਕੁੰਦਰਾ ਨੇ ਪ੍ਰਤੀਕ ਸਹਿਜਪਾਲ ਨੂੰ ਕਿਹਾ, ‘ਤੁਹਾਡੀ ਖੇਡ ਇਕ ਵੱਡੀ ਅਸਫ਼ਲਤਾ ਹੈ।’ ਫਿਰ ਉਹ ਬਹੁਤ ਜ਼ਿਆਦਾ ਗਾਲ੍ਹਾਂ ਕੱਢਣ ਲੱਗ ਪੈਂਦਾ ਹੈ। ਦੂਜੇ ਪਾਸੇ ਪ੍ਰਤੀਕ ਸਹਿਜਪਾਲ ਦਾ ਕਹਿਣਾ ਹੈ ਕਿ ਮੈਂ ਇਥੇ ਹਾਂ ਤੇ ਬਾਹਰ ਵੀ ਅਜਿਹਾ ਹੀ ਰਹਾਂਗਾ। ਜੇ ਤੁਸੀਂ ਆਦਮੀ ਹੋ, ਤਾਂ ਆਓ। ਪ੍ਰਤੀਕ ਉਨ੍ਹਾਂ ਨੂੰ ਆਦਰ ਨਾਲ ਪੇਸ਼ ਆਉਣ ਲਈ ਕਹਿੰਦਾ ਹੈ ਤੇ ਕਰਨ ਜਵਾਬ ਦਿੰਦਾ ਹੈ, ‘ਕੀ ਹੁਣ ਤੁਸੀਂ ਮੈਨੂੰ ਸਿਖਾਓਗੇ ਕਿ ਕਿਵੇਂ ਵਿਵਹਾਰ ਕਰਨਾ ਹੈ?’ ਕਰਨ ਕੁੰਦਰਾ ਤੇ ਪ੍ਰਤੀਕ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੁਆਰਾ ਸਹਿਜਪਾਲ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News