ਕਰਨ ਔਜਲਾ ਨੇ ਆਪਣੇ ਜਨਮਦਿਨ ਮੌਕੇ ਨਵੀਂ ਈ. ਪੀ. ਦਾ ਪੋਸਟਰ ਕੀਤਾ ਸਾਂਝਾ, ਜਾਣੋ ਕਦੋਂ ਹੋਵੇਗੀ ਰਿਲੀਜ਼

Wednesday, Jan 18, 2023 - 10:54 AM (IST)

ਕਰਨ ਔਜਲਾ ਨੇ ਆਪਣੇ ਜਨਮਦਿਨ ਮੌਕੇ ਨਵੀਂ ਈ. ਪੀ. ਦਾ ਪੋਸਟਰ ਕੀਤਾ ਸਾਂਝਾ, ਜਾਣੋ ਕਦੋਂ ਹੋਵੇਗੀ ਰਿਲੀਜ਼

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਅੱਜ ਜਨਮਦਿਨ ਹੈ। ਕਰਨ ਔਜਲਾ ਅੱਜ 26 ਸਾਲਾਂ ਦੇ ਹੋ ਗਏ ਹਨ। ਕਰਨ ਔਜਲਾ ਦਾ ਜਨਮ 18 ਜਨਵਰੀ, 1997 ਨੂੰ ਹੋਇਆ।

ਇਹ ਖ਼ਬਰ ਵੀ ਪੜ੍ਹੋ : ਇਸ ਬੀਮਾਰੀ ਦੇ ਚਲਦਿਆਂ ਵਧਿਆ ਹਰਨਾਜ਼ ਸੰਧੂ ਦਾ ਭਾਰ, ਮਜ਼ਾਕ ਉਡਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਕਰਨ ਔਜਲਾ ਦਾ ਅਸਲ ਨਾਂ ਜਸਕਰਨ ਸਿੰਘ ਹੈ। ਆਪਣੇ ਜਨਮਦਿਨ ਮੌਕੇ ਕਰਨ ਔਜਲਾ ਨੇ ਆਪਣੀ ਨਵੀਂ ਈ. ਪੀ. ਦਾ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ’ਚ ਕਰਨ ਔਜਲਾ ਦੇ ਬਚਪਨ ਦੀ ਇਕ ਤਸਵੀਰ ਵੀ ਦਿਖਾਈ ਦੇ ਰਹੀ ਹੈ।

ਇਹ ਈ. ਪੀ. ਫਰਵਰੀ ’ਚ ਰਿਲੀਜ਼ ਹੋਣ ਜਾ ਰਹੀ ਹੈ। ਈ. ਪੀ. ’ਚ ਕੁਲ 4 ਗੀਤ ਹੋਣਗੇ। ਈ. ਪੀ. ਦਾ ਨਾਂ ‘ਫੌਰ ਯੂ’ ਹੈ।

PunjabKesari

ਦੱਸ ਦੇਈਏ ਕਿ ਕਰਨ ਔਜਲਾ ਦਾ ਹਾਲ ਹੀ ’ਚ ਰਿਲੀਜ਼ ਹੋਇਆ ਗੀਤ ‘ਪਲੇਅਰਜ਼’ ਹੈ। ਇਹ ਗੀਤ ਕਰਨ ਔਜਲਾ ਨੇ ਬਾਦਸ਼ਾਹ ਨਾਲ ਗਾਇਆ ਸੀ, ਜੋ ਇਨ੍ਹਾਂ ਦੋਵਾਂ ਦਾ ਪਹਿਲਾ ਕੋਲੈਬ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News