ਆਖ਼ਿਰ ਕਿਉਂ ਹਰ ਇੰਟਰਵਿਊ ’ਚ ਭਾਵੁਕ ਹੋ ਜਾਂਦੇ ਹਨ ਕਰਨ ਔਜਲਾ, ‘ਦਿਲ ਦੀਆਂ ਗੱਲਾਂ’ ’ਚ ਦੱਸੀ ਵਜ੍ਹਾ

Wednesday, Feb 17, 2021 - 12:33 PM (IST)

ਆਖ਼ਿਰ ਕਿਉਂ ਹਰ ਇੰਟਰਵਿਊ ’ਚ ਭਾਵੁਕ ਹੋ ਜਾਂਦੇ ਹਨ ਕਰਨ ਔਜਲਾ, ‘ਦਿਲ ਦੀਆਂ ਗੱਲਾਂ’ ’ਚ ਦੱਸੀ ਵਜ੍ਹਾ

ਮੁੰਬਈ- ਪੰਜਾਬੀ ਇੰਡਸਟਰੀ ਵਿਚ ਕਲਾਕਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਦੇ ਖੁੱਲ ਕੇ ਨਹੀਂ ਬੋਲਦੇ ਭਾਵੇਂ ਇਹ ਉਨ੍ਹਾਂ ਦੀ ਡੇਟਿੰਗ ਜਾਂ ਵਿਆਹੁਤਾ ਜ਼ਿੰਦਗੀ ਬਾਰੇ ਹੋਵੇ। ਹਾਲਾਂਕਿ, ਬਦਲਦੇ ਸਮੇਂ ਦੇ ਨਾਲ-ਨਾਲ ਕਲਾਕਾਰ ਦਰਸ਼ਕਾਂ ਨਾਲ ਪਾੜੇ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਨਿੰਜਾ ਤੋਂ ਲੈ ਕੇ ਬੀ ਪਰਾਕ, ਜੱਸੀ ਗਿੱਲ, ਕਲਾਕਾਰ ਨਵੇਂ ਟਰੈਂਡ ਸਥਾਪਤ ਕਰ ਰਹੇ ਹਨ। ਇਸ ਸੂਚੀ ਵਿਚ ਜੋ ਨਵਾਂ ਨਾਮ ਸ਼ਾਮਲ ਹੋਇਆ ਹੈ, ਉਹ ਹੈ ਪੰਜਾਬੀ ਗੀਤਾਂ ਦੀ ਮਸ਼ੀਨ, ਕਰਨ ਔਜਲਾ ਦਾ, ਜਿਨ੍ਹਾਂ ਨੇ ਹਾਲ ਹੀ ਵਿਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੋਈ ਟਿੱਪਣੀ ਕੀਤੀ ਹੈ।

ਇਹ ਵੀ ਪੜ੍ਹੋ: ਕੀ ਮੁੜ ਰਾਜਨੀਤੀ ’ਚ ਸਰਗਰਮ ਹੋਣਗੇ ਮਿਥੁਨ ਚਕਰਵਰਤੀ, ਭਾਗਵਤ ਨਾਲ ਮੁਲਾਕਾਤ ਮਗਰੋਂ ਲਗਾਏ ਜਾ ਰਹੇ ਕਿਆਸ

ਦਰਅਸਲ ਜ਼ੀ ਪੰਜਾਬੀ ਦੇ ਚੈਟ ਸ਼ੋਅ ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਵਿਚ ਇਸ ਹਫ਼ਤੇ ਕਰਨ ਔਜਲਾ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ, ਸੋਸ਼ਲ ਮੀਡੀਆ ਪਸੰਦ ਅਤੇ ਆਪਣੇ ਸੰਘਰਸ਼ਾਂ ਬਾਰੇ ਦੱਸਿਆ। ਸ਼ੋਅ ਦੇ ਇੱਕ ਦੌਰ ਵਿੱਚ, ਜਦੋਂ ਸੋਨਮ ਬਾਜਵਾ ਨੇ ਕਰਨ ਔਜਲਾ ਨੂੰ ਉਹਨਾਂ ਦੇ ਰਿਸ਼ਤੇ ਦੀ ਸਥਿਤੀ ਬਾਰੇ ਪੁੱਛਿਆ ਤਾਂ ਕਰਨ ਔਜਲਾ ਨੇ ਲੋਕਾਂ ਦੇ ਵਿਸ਼ਵਾਸਾਂ ਦੇ ਉਲਟ, ਦੱਸਿਆ ਕਿ ਅਜੇ ਉਹਨਾਂ ਦਾ ਵਿਆਹ ਨਹੀਂ ਹੋਇਆ ਹੈ। ਉਨ੍ਹਾਂ ਦੀ ਮੰਗਣੀ ਹੋਈ ਹੈ ਅਤੇ ਜਲਦੀ ਹੀ ਵਿਆਹ ਕਰਾਉਣ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ: ਰਿਹਾਨਾ ਨੇ ਗਣੇਸ਼ ਦਾ ਲੌਕਿਟ ਪਾ ਕੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਭਾਜਪਾ MLA ਨੇ ਕਾਂਗਰਸ ਨੂੰ ਪੁੱਛਿਆ ਇਹ ਸਵਾਲ

PunjabKesari

ਉਹਨਾਂ ਇਹ ਵੀ ਦੱਸਿਆ ਕਿ ਉਹ ਸੋਨਮ ਬਾਜਵਾ ਅਤੇ ਮੈਂਡੀ ਤੱਖਰ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਦੇਖਣਾ ਪਸੰਦ ਕਰਦਾ ਹੈ। ਇਸ ਦੌਰਾਨ ਕਰਨ ਔਜਲਾ ਆਪਣੇ ਮਾਤਾ-ਪਿਤਾ ਦੀ ਗੱਲ ਕਰਦਿਆਂ ਭਾਵੁਕ ਹੋ ਗਏ। ਇਹ ਪਹਿਲਾ ਮੌਕਾ ਹੈ ਜਦੋਂ ਕਰਨ ਔਜਲਾ ਕਿਸੇ ਚੈਟ ਸ਼ੋਅ ਵਿਚ ਨਜ਼ਰ ਆਏ ਹਨ। ਸ਼ੋਅ ਜ਼ੀ ਪੰਜਾਬੀ 'ਤੇ ਹਰ ਸ਼ਨੀਵਾਰ-ਐਤਵਾਰ ਸ਼ਾਮ 8:30 ਵਜੇ ਤੋਂ 9:30 ਵਜੇ ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਧ ਸਕਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਰੇਟ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਟ੍ਰਾਂਸਪੋਰਟਰਾਂ ਦੀ ਹੜਤਾਲ ਸੰਭਵ!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


 


author

cherry

Content Editor

Related News