ਕਰਨ ਔਜਲਾ ਨੇ ਮੰਗੇਤਰ ਪਲਕ ਨੂੰ ਜਨਮਦਿਨ ਦੀ ਦਿੱਤੀ ਵਧਾਈ, ਇੰਸਟਾ ਸਟੋਰੀ ਸਾਂਝੀ ਕਰਕੇ ਕਹੀ ਇਹ ਗੱਲ

10/14/2022 2:58:45 PM

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾ ਕਰਨ ਔਜਲਾ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਬਟੋਰਦੇ ਨਜ਼ਰ ਆਉਂਦੇ ਰਹਿੰਦੇ ਹਨ। ਪ੍ਰਸ਼ੰਸਕ ਗਾਇਕ ਨੂੰ ਕਾਫ਼ੀ ਪਸੰਦ ਕਰਦੇ ਹਨ। ਕਰਨ ਦੀ ਫ਼ੈਨ ਫ਼ਾਲੋਇੰਗ ਸ਼ੋਸਲ ਮੀਡੀਆ ਕਾਫ਼ੀ ਜ਼ਿਆਦਾ ਹੈ। ਗਾਇਕ ਪ੍ਰਸ਼ੰਸਕਾਂ ਨਾਲ ਜੁੜੇ ਅਪਡੇਟਜ਼ ਸਾਂਝੇ ਕਰਦੇ ਰਹਿੰਦੇ ਹਨ।

PunjabKesari

ਇਹ ਵੀ ਪੜ੍ਹੋ : ਅਫ਼ਸਾਨਾ ਖ਼ਾਨ ਨੇ ਮਨਾਇਆ ਪਹਿਲਾ ਕਰਵਾ ਚੌਥ, ਪਤੀ ਸਾਜ਼ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਹਾਲ ਹੀ ’ਚ ਗਾਇਕ ਨੇ ਆਪਣੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ’ਚ ਗਾਇਕ ਆਪਣੀ ਮੰਗੇਤਰ ਪਲਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਸਾਂਝੀ ਕੀਤੀ ਸਟੋਰੀ ’ਚ ਕਰਨ ਅਤੇ ਪਲਕ ਨੇ ਇਕ-ਦੂਜੇ ਦਾ ਹੱਥ ਫ਼ੜ੍ਹਿਆ ਹੋਇਆ ਹੈ। 

PunjabKesari

ਕਰਨ ਨੇ ਇਸ ਨਾਲ ਇਕ ਕੈਪਸ਼ਨ ਦਿੰਦਿਆਂ ਲਿਖਿਆ ਕਿ ‘ਹੈਪੀ ਬਰਥਡੇ ਬੇਬੀ, ਹਮੇਸ਼ਾ ਮੇਰਾ ਸਾਥ ਦੇਣ ਲਈ ਤੇਰਾ ਧੰਨਵਾਦ। ਪਰਿਵਾਰ ਦੀ ਤਾਕਤ ਬਣ ਕੇ ਨਾਲ ਖੜ੍ਹੇ ਰਹਿਣ ਲਈ ਧੰਨਵਾਦ। ਤੇਰੀ ਤਾਰੀਫ਼ ਲਈ ਸ਼ਬਦ ਮੁੱਕ ਜਾਣੇ ਹੈ। ਤੂੰ ਮੇਰਾ ਦਿਲ, ਮੇਰੀ ਦੁਨੀਆ ਹੈ।’

PunjabKesari

ਇਹ ਵੀ ਪੜ੍ਹੋ : ਮੁੜ ਛੀੜੀਆਂ ਸਾਰਾ-ਸ਼ੁਭਮਨ ਦੇ ਡੇਟ ਕਰਨ ਦੀਆਂ ਚਰਚਾਵਾਂ, ਹੋਟਲ ’ਚੋਂ ਬਾਹਰ ਆਉਂਦਿਆਂ ਦੀ ਵੀਡੀਓ ਵਾਇਰਲ

ਦੱਸ ਦੇਈਏ ਕਿ ਕਰਨ ਔਜਲਾ ਇੰਨੀਂ ਦਿਨੀਂ ਆਪਣੇ ਵਰਲਡ ਟੂਰ ’ਚ ਬਿਜ਼ੀ ਹਨ। ਗਾਇਕ ਅਤੇ ਪਲਕ ਜਲਦ ਹੀ ਵਿਆਹ ਦੇ ਬੰਧਣ ’ਚ ਬੱਝਣਗੇ। ਪ੍ਰਸ਼ੰਸਕਾਂ ਨੂੰ ਕਰਨ ਔਜਲਾ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

PunjabKesari


Shivani Bassan

Content Editor

Related News