ਨਵਜੋਤ ਸਿੱਧੂ ਦੀ ਥਾਂ ਲੈਣ ''ਤੇ ਕਪਿਲ ਨੇ ਅਰਚਨਾ ਪੂਰਨ ਨੂੰ ਲਿਆ ਲੰਮੇ ਹੱਥੀਂ, ਸ਼ਰੇਆਮ ਆਖ ਦਿੱਤੀ ਇਹ ਗੱਲ

Monday, Sep 06, 2021 - 10:39 AM (IST)

ਨਵਜੋਤ ਸਿੱਧੂ ਦੀ ਥਾਂ ਲੈਣ ''ਤੇ ਕਪਿਲ ਨੇ ਅਰਚਨਾ ਪੂਰਨ ਨੂੰ ਲਿਆ ਲੰਮੇ ਹੱਥੀਂ, ਸ਼ਰੇਆਮ ਆਖ ਦਿੱਤੀ ਇਹ ਗੱਲ

ਨਵੀਂ ਦਿੱਲੀ (ਬਿਊਰੋ) : 'ਦਿ ਕਪਿਲ ਸ਼ਰਮਾ ਸ਼ੋਅ' 'ਚ ਹਰ ਵਾਰ ਕਾਫ਼ੀ ਮਜ਼ਾ ਆਉਂਦਾ ਹੈ। ਇਸ ਸ਼ੋਅ ਦਾ ਨਵਾਂ ਸੀਜ਼ਨ ਕਾਫ਼ੀ ਸ਼ੋਰ ਮਚਾ ਰਿਹਾ ਹੈ ਕਿਉਂਕਿ ਕ੍ਰਿਸ਼ਣਾ ਅਭਿਸ਼ੇਕ , ਭਾਰਤੀ ਸਿੰਘ, ਕੀਕੂ ਸ਼ਾਰਦਾ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ ਪਰ ਸ਼ੋਅ 'ਚ ਇਕ ਇਨਸਾਨ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵੀ ਹੈ। ਉਹ ਇਨਸਾਨ ਹੈ ਅਰਚਨਾ ਪੂਰਨ ਸਿੰਘ।

PunjabKesari

ਇਹ ਗੱਲ ਸ਼ੋਅ ਦੇ ਲੋਕ ਭੁੱਲਣ ਨਹੀਂ ਦੇਣਗੇ ਕਿ ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਦੀ ਥਾਂ ਲਈ ਹੈ। ਇਕ ਵਾਰ ਫਿਰ ਕਪਿਲ ਸ਼ਰਮਾ ਨੇ ਇਸ ਗੱਲ ਨੂੰ ਲੈ ਕੇ ਅਰਚਨਾ ਪੂਰਨ ਸਿੰਘ ਦੀ ਖੂਬ ਖਿਚਾਈ ਕੀਤੀ। ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਗੈਸਟ ਦੀ ਸੀਟ ਤੋਂ ਹਟਣ ਲਈ ਕਿਹਾ ਗਿਆ ਸੀ। ਇਹ ਉਸ ਵੇਲੇ ਹੋਇਆ ਜਦੋਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਇਕ ਵਿਵਾਦ 'ਚ ਫਸ ਗਏ ਸਨ। ਅਰਚਨਾ ਨੂੰ ਉਨ੍ਹਾਂ ਦੀ ਥਾਂ ਲੈਣੀ ਪਈ ਤੇ ਉਦੋਂ ਤੋਂ ਹੁਣ ਤਕ ਉਹ ਇਸ ਮਜ਼ੇਦਾਰ ਸ਼ੋਅ ਦਾ ਹਿੱਸਾ ਹਨ।

ਅਸੀਂ ਕਈ ਵਾਰ ਦੇਖ ਚੁੱਕੇ ਹਾਂ ਕਿ 'ਦਿ ਕਪਿਲ ਸ਼ਰਮਾ' ਸ਼ੋਅ ਦੀ ਟੀਮ ਨਵਜੋਤ ਸਿੰਘ ਸਿੱਧੂ ਦੀ ਥਾਂ ਲੈਣ ਤੇ ਅਰਚਨਾ ਪੂਰਨ ਸਿੰਘ 'ਤੇ ਚੁਟਕੀ ਲੈਂਦੀ ਰਹਿੰਦੀ ਹੈ। ਕਦੇ ਕ੍ਰਿਸ਼ਣ ਅਭਿਸ਼ੇਕ ਤਾਂ ਕਦੇ ਕੀਕੂ ਸ਼ਾਰਦਾ ਅਤੇ ਹਾਲ ਹੀ 'ਚ ਸੁਦੇਸ਼ ਲਹਿਰੀ ਵੀ ਅਰਚਨਾ ਪੂਰਨ ਤੇ ਚੁਟਕੀ ਲੈਣੋਂ ਪਿੱਛੇ ਨਹੀਂ ਹਟੇ। ਨਵੇਂ ਐਪੀਸੋਡ 'ਚ ਖੁਦ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਅਰਚਨਾ ਪੂਰਨ ਨੂੰ ਤਾਨ੍ਹਾ ਮਾਰਦੇ ਨਜ਼ਰ ਆਏ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਇਸ ਵੀਕੈਂਡ 'ਦਿ ਕਪਿਲ ਸ਼ਰਮਾ' ਸ਼ੋਅ 'ਚ ਕਿਆਰਾ ਆਡਵਾਨੀ ਤੇ ਸਿਧਾਰਥ ਮਲਹੋਤਰਾ ਗੈਸਟ ਬਣ ਕੇ ਆਏ। ਦੋਵੇਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਸ਼ੇਰਸ਼ਾਹ' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਗੱਲਬਾਤ ਦੌਰਾਨ ਕਪਿਲ ਨੇ ਕਿਆਰਾ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੱਤਾ। ਕਿਆਰਾ ਨੇ ਕਪਿਲ ਨੂੰ ਕਿਹਾ, 'ਕੀ ਦੋ ਬੱਚਿਆਂ ਤੋਂ ਬਾਅਦ ਵੀ, ਕਪਿਲ?' ਇਸ 'ਤੇ ਕਪਿਲ ਕਹਿੰਦੇ ਹਨ, 'ਬੱਚੇ ਤਾਂ ਬਹੁਤ ਛੋਟੇ ਹਨ ਉਨ੍ਹਾਂ ਨੂੰ ਕੀ ਪਤਾ ਲੱਗੇਗਾ।' ਕਪਿਲ ਦਾ ਇਹ ਜਵਾਬ ਸੁਣ ਕੇ ਅਰਚਨਾ ਪੂਰਨ ਸਿੰਘ ਕਹਿੰਦੀ ਹੈ ਗਿੰਨੀ (ਕਪਿਲ ਦੀ ਪਤਨੀ) ਸੁਣ ਰਹੀ ਹੈ ਤੂੰ? ਤਾਂ ਕਪਿਲ ਕਹਿੰਦੇ ਹਨ, ਤੁੜਵਾ ਦੋ, ਤੁੜਵਾ ਦੋ, ਉਨ੍ਹਾਂ ਨੂੰ (ਨਵਜੋਤ ਸਿੱਧੂ) ਤਾਂ ਉਠਾ ਹੀ ਦਿੱਤਾ, ਸਾਡਾ ਵੀ ਘਰ ਤੁੜਵਾ ਦੋ। ਕਪਿਲ ਦੀ ਗੱਲ ਸੁਣ ਕੇ ਅਰਚਨਾ ਪੂਰਨ ਸਿੰਘ ਖੂਬ ਠਹਾਕੇ ਲਾ ਕੇ ਹੱਸੀ।


author

sunita

Content Editor

Related News