ਨਵੇਂ ਸੀਜ਼ਨ ’ਚ ਨਵਾਂ ਕਪਿਲ ਸ਼ਰਮਾ, ਬਦਲੀ ਲੁੱਕ ਦੇਖ ਸਾਰੇ ਹੋਏ ਹੈਰਾਨ

Wednesday, Aug 24, 2022 - 02:37 PM (IST)

ਨਵੇਂ ਸੀਜ਼ਨ ’ਚ ਨਵਾਂ ਕਪਿਲ ਸ਼ਰਮਾ, ਬਦਲੀ ਲੁੱਕ ਦੇਖ ਸਾਰੇ ਹੋਏ ਹੈਰਾਨ

ਚੰਡੀਗੜ੍ਹ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰਨ ਜਾ ਰਹੇ ਹਨ। ਨਵੇਂ ਸੀਜ਼ਨ ’ਚ ਕਪਿਲ ਸ਼ਰਮਾ ਦਾ ਨਵਾਂ ਰੂਪ ਵੀ ਦੇਖਣ ਨੂੰ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ : ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ

ਇਸ ਨਵੇਂ ਰੂਪ ਦੀਆਂ ਤਸਵੀਰਾਂ ਕਪਿਲ ਨੇ ਬੀਤੇ ਦਿਨੀਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਕਪਿਲ ਸਾਈਡ ਪੋਜ਼ ਦਿੰਦੇ ਨਜ਼ਰ ਆ ਰਹੇ ਹਨ, ਜਿਸ ’ਚ ਉਹ ਆਪਣੇ ਬਦਲੇ ਹੇਅਰਸਟਾਈਲ ਤੇ ਪਹਿਲਾਂ ਨਾਲੋਂ ਪਤਲੇ ਨਜ਼ਰ ਆ ਰਹੇ ਹਨ।

PunjabKesari

ਇਸ ਤਸਵੀਰ ਨੂੰ ਦੇਖ ਕੇ ਸਾਰੇ ਇਹੀ ਆਖ ਰਹੇ ਹਨ ਕਿ ਕਪਿਲ ਨੇ ਆਪਣਾ ਭਾਰ ਘੱਟ ਕਰ ਲਿਆ ਹੈ। ਉਥੇ ਦੂਜੀ ਤੇ ਤੀਜੀ ਤਸਵੀਰ ਕਪਿਲ ਸ਼ਰਮਾ ਦੀ ਅਰਚਨਾ ਪੂਰਨ ਸਿੰਘ ਨਾਲ ਹੈ। ਦੋਵੇਂ ਤਸਵੀਰਾਂ ’ਚ ਹੱਸਦੇ ਨਜ਼ਰ ਆ ਰਹੇ ਹਨ।

PunjabKesari

ਪਹਿਲੀ ਤਸਵੀਰ ਦੀ ਕੈਪਸ਼ਨ ’ਚ ਕਪਿਲ ਨੇ ਲਿਖਿਆ ਕਿ ਨਵੇਂ ਸੀਜ਼ਨ ’ਚ ਉਨ੍ਹਾਂ ਨੇ ਨਵੀਂ ਲੁੱਕ ਰੱਖੀ ਹੈ। ਦੂਜੀ ਤੇ ਤੀਜੀ ਤਸਵੀਰ ਦੀ ਕੈਪਸ਼ਨ ’ਚ ਕਪਿਲ ਲਿਖਦੇ ਹਨ ਕਿ ਉਨ੍ਹਾਂ ਨੂੰ ਅਰਚਨਾ ਪੂਰਨ ਸਿੰਘ ਨਾਲ ਸ਼ੂਟਿੰਗ ਕਰਕੇ ਹਮੇਸ਼ਾ ਮਜ਼ਾ ਆਉਂਦਾ ਹੈ ਤੇ ਉਹ ਉਨ੍ਹਾਂ ਦੀ ਲੱਕੀ ਚਾਰਮ ਹੈ।

PunjabKesari

ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਆਪਣੀ ਨਵੀਂ ਲੁੱਕ ’ਚ #bewithbeti ਮੁਹਿੰਮ ਤਹਿਤ ਰੈਂਪ ਵਾਕ ਵੀ ਕੀਤੀ, ਜਿਸ ਦੀ ਵੀਡੀਓ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News