'ਖ਼ਤਰੋਂ ਕੇ ਖਿਲਾੜੀ 12': ਸਟੰਟ ਕਰਦੇ ਹੋਏ ਜ਼ਖਮੀ ਹੋਈ ਕਨਿਕਾ ਮਾਨ, ਹੱਥ-ਪੈਰ ਬੁਰੀ ਤਰ੍ਹਾਂ ਜ਼ਖ਼ਮੀ

Thursday, Jun 16, 2022 - 12:15 PM (IST)

'ਖ਼ਤਰੋਂ ਕੇ ਖਿਲਾੜੀ 12': ਸਟੰਟ ਕਰਦੇ ਹੋਏ ਜ਼ਖਮੀ ਹੋਈ ਕਨਿਕਾ ਮਾਨ, ਹੱਥ-ਪੈਰ ਬੁਰੀ ਤਰ੍ਹਾਂ ਜ਼ਖ਼ਮੀ

ਬਾਲੀਵੁੱਡ ਡੈਸਕ: ਟੀ.ਵੀ. ਸ਼ੋਅ  ‘ਗੁੱਡਨ ਤੁਮਸੇ ਨਾ ਹੋ ਪਾਏਗਾ’ ਫ਼ੇਮ ਅਦਾਕਾਰਾ ਕਨਿਕਾ ਮਾਨ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 12’ ’ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਨਿਰਮਾਤਾ ਰੋਹਿਤ ਸ਼ੈੱਟੀ ਦਾ ਇਹ ਸ਼ੋਅ 2 ਜੁਲਾਈ ਤੋਂ ਟੀ.ਵੀ. ’ਤੇ ਦਸਤਕ ਦੇਣ ਜਾ ਰਿਹਾ ਹੈ। ਇਸ ਦੌਰਾਨ ਸੈੱਟ ’ਤੇ ਸਟੰਟ ਕਰਦੇ ਹੋਏ ਕਨਿਕਾ ਮਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ’ਚ  ਹੈ।

PunjabKesari

‘ਖ਼ਤਰੋਂ ਕੇ ਖਿਲਾੜੀ 12’ ਦੇ ਸੈੱਟ ’ਤੇ ਸਟੰਟ ਕਰਦੇ ਹੋਏ ਕਨਿਕਾ ਮਾਨ ਜ਼ਖਮੀ ਹੋ ਗਈ ਸੀ। ਉਸ ਦੇ ਹੱਥਾਂ-ਪੈਰਾਂ ’ਤੇ ਝਰੀਟਾਂ ਅਤੇ ਕੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਸੱਟ ਦੇ ਬਾਰੇ ’ਚ ਕਨਿਕਾ ਨੇ ਇਕ ਇੰਟਰਵਿਊ ’ਚ ਕਿਹਾ, ‘ਹਾਂ, ਮੈਨੂੰ ਸੱਟਾਂ ਲੱਗੀਆਂ ਹਨ। ਮੈਂ ਰੋਹਿਤ ਸਰ ਨੂੰ ਇਹ ਵੀ ਕਹਿ ਰਹੀ ਸੀ ਕਿ ਮੈਂ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹਿਲਾ ਨਹੀਂ ਪਾ ਰਹੀ। ਉਨ੍ਹਾਂ ਨੇ ਮੈਨੂੰ ਕਿਹਾ, ‘ਸਾਡੇ ਦਰਸ਼ਕ ਨਹੀਂ ਜਾਣਦੇ ਉਨ੍ਹਾਂ ਨੂੰ ਲਗਦਾ ਹੈ ਕਿ ਤੁਸੀਂ ‘ਖ਼ਤਰੋਂ ਕੇ ਖਿਲਾੜੀ’ ’ਚ ਇਸ ਲਈ ਆਏ ਹੋ ਕਿਉਂਕਿ ਤੁਸੀਂ ਮਜ਼ਬੂਤ ​​ਖਿਡਾਰੀ ਹੋ। ਇਸ ਲਈ ਹੁਣ ਆਓ ਅਤੇ ਦੁਨੀਆ ਨੂੰ ਦਿਖਾਓ ਕਿ ਤੁਸੀਂ ਇਕ ਮਜ਼ਬੂਤ ​​ਖਿਡਾਰੀ ਹੋ।’

PunjabKesari

ਕਨਿਕਾ ਮਾਨ ਨੇ ਅੱਗੇ ਕਿਹਾ ਕਿ ‘ਇਸ ਲਈ ਇਹ ਵੀ ਠੀਕ ਨਹੀਂ ਹੈ। ਅਸੀਂ ਇੱਥੇ ਆਏ ਹਾਂ ਅਤੇ ਜਖ਼ਮੀ ਹੋਣਾ ਜ਼ਾਹਿਰ ਹੈ। ਮੈਨੂੰ ਲੱਗਦਾ ਹੈ ਕਿ ਸ਼ੋਅ ਦੀ ਸੁੰਦਰਤਾ ਟਾਸਕ ਨੂੰ ਪਰਫ਼ਾਰਮ ਕਰਨਾ ਹੈ ਇਕ ਪੋਆਈਂਟ ’ਤੇ ਆ ਕੇ ਅਸੀਂ ਆਪਣੀਆਂ ਸੱਟਾਂ ਨੂੰ ਭੁੱਲ ਜਾਂਦੇ ਹਾਂ, ਪਰ ਜਦੋਂ ਅਸੀਂ ਸਟੰਟ ਪੂਰਾ ਕਰਦੇ ਲੈਂਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਨੂੰ ਸੱਟ ਲੱਗੀ ਹੈ। ਮੈ ਆਪਣੀਆਂ ਇਨ੍ਹਾਂ ਸੱਟਾਂ ਦੀ ਤਸਵੀਰ ਲੈ ਕੇ ਪਰਿਵਾਰ ਨੂੰ ਭੇਜੀ ਸੀ। ਹੁਣ ਮੈਨੂੰ ਨਵੇਂ ਗਹਿਣੇ ਅਤੇ ਟਰਾਫ਼ੀ ਮਿਲ ਗਈ ਹੈ।’

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

PunjabKesari

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਨਿਕਾ ਮਾਨ ਦੀ ‘ਖਤਰੋਂ ਦੇ ਖਿਡਾਰੀ 12’ ’ਚ ਐਂਟਰੀ ਤੋਂ ਪਹਿਲਾਂ ਹੀ ਸਿਹਤ ਖ਼ਰਾਬ ਹੋ ਗਈ ਸੀ। ਉਸ ਨੂੰ ਹਸਪਤਾਲ ’ਚ ਭਰਤੀ ਹੋਣਾ ਪਇਆ ਸੀ। ਉਨ੍ਹਾਂ ਦੀ ਕੰਡੀਸ਼ਨ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ  ਸ਼ੋਅ ਦਾ ਹਿਸਾ ਨਹੀਂ ਬਣ ਸਕੇਗੀ, ਪਰ ਅਦਾਕਾਰਾ ਨੇ ਹਿੰਮਤ ਨਹੀਂ ਹਾਰੀ ਅਤੇ ਸ਼ੋਅ ’ਚ ਮਜ਼ਬੂਤ ਕੰਟੈਸਟੈਂਟ ਬਣਕਰ ਹਿੱਸਾ ਲਿਆ।
 


author

Anuradha

Content Editor

Related News