ਰਿਤਿਕ ਵਲੋਂ ਮਾਨਸਿਕ ਬੀਮਾਰ ਅਤੇ ਅਧਿਅਨ ਵਲੋਂ ਜਾਦੂਗਰਨੀ ਕਹਿਣ ''ਤੇ ਕੰਗਣਾ ਨੇ ਦਿੱਤਾ ਕਰਾਰਾ ਜਵਾਬ
Thursday, May 05, 2016 - 08:33 AM (IST)
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੇ ਬੀਤੇ ਦਿਨ ਤੀਜੀ ਵਾਰ ''ਬੈਸਟ ਅਦਾਕਾਰਾ'' ਦਾ ਐਵਾਰਡ ਪ੍ਰਾਪਤ ਕੀਤਾ ਹੈ। ਇਕ ਛੋਟੇ ਸ਼ਹਿਰ ''ਚੋਂ ਨਿਕਲ ਕੇ ਬਾਲੀਵੁੱਡ ''ਚ ਆਪਣੀ ਦਮਦਾਰ ਪਛਾਣ ਬਣਾਉਣ ਵਾਲੀ ਕੰਗਣਾ ਲਈ ਇਹ ਦਿਨ ਬੇਹੱਦ ਖਾਸ ਰਿਹਾ। ਕੰਗਣਾ ਨੇ ਪੱਤਰਕਾਰਾਂ ਨਾਲ ਕਈ ਮੁੱਦਿਆਂ ''ਤੇ ਖੁੱਲ ਕੇ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਅੱਜਕਲ ਕੰਗਣਾ ਆਪਣੀਆਂ ਫਿਲਮਾਂ ਤੋਂ ਇਲਾਵਾ ਰਿਤਿਕ ਨਾਲ ਵਿਵਾਦਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰੋਜ਼ ਹੀ ਰਿਤਿਕ ਨੂੰ ਲੈ ਕੇ ਕਈ ਗੱਲਾਂ ਮੀਡੀਆਂ ਸਾਹਮਣੇ ਆ ਰਹੀਆਂ ਹਨ, ਜਿਸ ''ਚ ਕੰਗਣਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੱਤਰਕਾਰਾਂ ਨੇ ਜਦੋਂ ਕੰਗਣਾ ਤੋਂ ਇਸ ਮੁੱਦੇ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਮਹਿਲਾ ਉਚਾਈਆਂ ਨੂੰ ਛੂੰਹਦੀ ਹੈ ਤਾਂ ਉਸ ਨੂੰ ਮਾਨਸਿਕ ਰੂਪ ਨਾਲ ਬੀਮਾਰ ਦੱਸ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ, ''''ਮੈਨੂੰ ਕੋਈ ਜਾਦੂਗਰਨੀ ਕਹੇ ਜਾਂ ਮਾਨਸਿਕ ਰੋਗੀ ਜਾਂ ਫਿਰ ਡੈਨ, ਮੈਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ।''''
ਇਸ ਤੋਂ ਪਹਿਲਾਂ ਕੰਗਣਾ ਦੇ ਸਾਬਕਾ ਪ੍ਰੇਮੀ ਅਧਿਅਨ ਨੇ ਆਪਣੇ ਇਕ ਇੰਟਰਵਿਊ ''ਚ ਕੰਗਣਾ ''ਤੇ ਦੋਸ਼ ਲਾਇਆ ਸੀ ਕਿ ਉਹ ਕਾਲਾ ਜਾਦੂ ਕਰਦੀ ਹੈ ਅਤੇ ਦੂਜੇ ਪਾਸੇ ਰਿਤਿਕ ਵੀ ਕਹਿ ਚੁੱਕੇ ਹਨ ਕਿ ਕੰਗਣਾ ਦਿਮਾਗੀ ਰੂਪ ਨਾਲ ਬੀਮਾਰ ਹੈ।