ਕੰਗਣਾ ਦੇ ਘਰ ਛਾਇਆ ਮਾਤਮ, ਪੰਜਾਬ ਦਾ ਇਹ ਟੋਲ ਪਲਾਜ਼ਾ ਹੋਇਆ FREE, ਜਾਣੋ ਅੱਜ ਦੀਆਂ TOP-10 ਖ਼ਬਰਾਂ
Saturday, Nov 09, 2024 - 05:03 PM (IST)
ਜਲੰਧਰ - ਅੱਜ ਪੰਜਾਬ ’ਚ ਨੈਸ਼ਨਲ ਹਾਈਵੇ 'ਤੇ ਸਮਰਾਲਾ ਦੇ ਪਿੰਡ ਘੁਲਾਲ ਸਥਿਤ ਟੋਲ ਪਲਾਜ਼ਾ ਨੂੰ ਟੋਲ ਦੇ ਮੁਲਾਜ਼ਮਾਂ ਨੇ ਫਰੀ ਕਰ ਦਿੱਤਾ ਹੈ। ਟੋਲ ਸਟਾਫ ਨੇ ਟੋਲ ਪਲਾਜ਼ਾ ਦੇ ਮੈਨੇਜਰ ਵੱਲੋਂ ਸਟਾਫ ਨੂੰ ਤਨਖਾਹ ਸਮੇਂ ਸਿਰ ਨਾ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਾ ਫਰੀ ਕੀਤਾ ਹੈ, ਉੱਥੇ ਹੀ ਹਰਿਆਣਾ ਸਰਕਾਰ ਇਸ ਸਾਲ 31 ਦਸੰਬਰ ਤੋਂ ਪਹਿਲਾਂ ਲਗਭਗ 777 ਅਸਾਮੀਆਂ 'ਤੇ ਡਾਕਟਰਾਂ ਦੀ ਭਰਤੀ ਕਰਨ ਜਾ ਰਹੀ ਹੈ। ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲੀ ਵਾਰ ਸਪੱਸ਼ਟ ਤੌਰ 'ਤੇ ਸਵੀਕਾਰ ਕੀਤਾ ਕਿ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਮੌਜੂਦ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ। ਇਸ ਦੌਰਾਨ ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਇਸ ਸਮੇਂ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਘਰ ਮਾਤਮਾ ਛਾਇਆ ਹੋਇਆ ਹੈ। ਇਸ ਦੇ ਨਾਲ ਆਓ ਜਾਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌੌਪ-10 ਖਬਰਾਂ ’ਤੇ :--
1. ਵੱਡੀ ਖ਼ਬਰ : ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਹੋ ਗਿਆ ਫਰੀ
ਸਮਰਾਲਾ : ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਮਰਾਲਾ ਦੇ ਪਿੰਡ ਘੁਲਾਲ ਸਥਿਤ ਟੋਲ ਪਲਾਜ਼ਾ ਨੂੰ ਟੋਲ ਦੇ ਮੁਲਾਜ਼ਮਾਂ ਨੇ ਫਰੀ ਕਰ ਦਿੱਤਾ ਹੈ। ਟੋਲ ਸਟਾਫ ਨੇ ਟੋਲ ਪਲਾਜ਼ਾ ਦੇ ਮੈਨੇਜਰ ਵੱਲੋਂ ਸਟਾਫ ਨੂੰ ਤਨਖਾਹ ਸਮੇਂ ਸਿਰ ਨਾ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਾ ਫਰੀ ਕੀਤਾ ਹੈ। ਇਸ ਧਰਨੇ ਵਿਚ ਟੋਲ ਪਲਾਜ਼ਾ ਸਟਾਫ ਨਾਲ ਬੀ. ਕੇ. ਯੂ. ਕਾਦੀਆਂ ਦੇ ਮੈਂਬਰ ਵੀ ਸ਼ਾਮਲ ਹੋਏ। ਧਰਨੇ ਵਿਚ ਘੁਲਾਲ ਟੋਲ ਪਲਾਜ਼ਾ ਦੀਆਂ ਲੜਕੀਆਂ ਸਮੇਤ 50 ਤੋਂ ਵੱਧ ਸਟਾਫ ਮੈਂਬਰ ਸ਼ਾਮਿਲ ਹੋਏ ਅਤੇ ਟੋਲ ਪਲਾਜ਼ਾ ਫਰੀ ਕਰਵਾ ਦਿੱਤਾ। ਟੋਲ ਪਲਾਜ਼ਾ ਸਟਾਫ ਵਲੋਂ ਧਰਨਾ ਲੱਗਣ ਤੋਂ ਪਹਿਲਾਂ ਹੀ ਟੋਲ ਦਾ ਮੈਨੇਜਰ ਛੁੱਟੀ ਲ਼ੈ ਕੇ ਚਲਾ ਗਿਆ ਅਤੇ ਨਵਾਂ ਮੈਨੇਜਰ ਡਿਊਟੀ 'ਤੇ ਆ ਗਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ : ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਹੋ ਗਿਆ ਫਰੀ
2. ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇਰਿੰਗ ਵਿਚ ਸਨਸਨੀਖੇਜ਼ ਖ਼ੁਲਾਸਾ, ਹਨੀ ਸੇਠੀ ਦਾ ਵੀ ਆਇਆ ਨਾਂ
ਲੁਧਿਆਣਾ : ਲੁਧਿਆਣਾ ਵਿਚ ਬੀਤੀ ਰਾਤ ਖੁੱਡਾ ਮੁਹੱਲਾ ਵਿਚ ਮਸ਼ਹੂਰ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਦੀ ਦੁਕਾਨਾਂ 'ਤੇ ਮੋਟਰਸਾਈਕਲ ਸਵਾਰ 4 ਤੋਂ 5 ਬਦਮਾਸ਼ਾਂ ਨੇ ਧਾਵਾ ਬੋਲ ਦਿੱਤਾ। ਬਦਮਾਸ਼ਾਂ ਨੇ ਪ੍ਰਿੰਕਲ ਦੀ ਜੁੱਤੀਆਂ ਦੀ ਦੁਕਾਨ ਅੰਦਰ ਵੜ ਕੇ ਉਸ ਨੂੰ ਗੋਲੀਆਂ ਮਾਰੀਆਂ। ਇਸ ਵਾਰਦਾਤ ਵਿਚ ਪ੍ਰਿੰਕਲ ਨੇ ਵੀ ਆਪਣੇ ਲਾਇਸੈਂਸੀ ਹਥਿਆਰ ਨਾਲ ਕਰਾਸ ਫਾਇਰਿੰਗ ਕੀਤੀ। ਕਰਾਸ ਫਾਇਰਿੰਗ ਵਿਚ ਗੈਂਗਸਟਰ ਰਿਸ਼ਭ ਉਰਫ ਨਾਨੂ ਤੇ ਸੁਸ਼ੀਲ ਜੱਟ ਨੂੰ ਵੀ ਗੋਲੀਆਂ ਲੱਗੀਆਂ, ਜਿਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਏ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇਰਿੰਗ ਵਿਚ ਸਨਸਨੀਖੇਜ਼ ਖ਼ੁਲਾਸਾ, ਹਨੀ ਸੇਠੀ ਦਾ ਵੀ ਆਇਆ ਨਾਂ
3. ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਸਾਨਾਂ ਦੀਆਂ ਜਾਇਦਾਦਾਂ ਦੀ ਹੋਵੇਗੀ ਜਾਂਚ
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਹਮਲਾ ਬੋਲਿਆ ਹੈ। ਬਿੱਟੂ ਨੇ ਆਖਿਆ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਸਗੋਂ ਕਿਸਾਨ ਲੀਡਰ ਹਨ। ਉਨ੍ਹਾਂ ਕਿਹਾ ਕਿ ਇਹ ਖਾਦ ਦੀਆਂ ਟ੍ਰੇਨਾਂ ਲੁੱਟ ਕੇ ਇਹ ਸਾਬਿਤ ਕਰਨਾ ਚਾਹੁੰਦੇ ਕਿ ਇਹ ਤਾਲਿਬਾਨੀ ਬਣ ਗਏ ਹਨ। ਬਿੱਟੂ ਨੇ ਕਿਹਾ ਕਿ ਕਿਸਾਨ ਤਾਂ ਵਿਚਾਰਾ ਭੋਲਾ-ਭਾਲਾ ਹੈ, ਜੋ ਇਸ ਸਮੇਂ ਮੰਡੀਆਂ ਵਿਚ ਰੁਲ ਰਿਹਾ ਹੈ। ਜਦਕਿ ਇਹ ਕਿਸਾਨ ਲੀਡਰ ਤਾਂ ਅਪਾਇੰਟ ਕੀਤੇ ਗਏ ਹਨ। ਜੋ ਮਿੱਥ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਸਾਨਾਂ ਦੀਆਂ ਜਾਇਦਾਦਾਂ ਦੀ ਹੋਵੇਗੀ ਜਾਂਚ
4. ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਮਾਰ ਦਿੱਤੇ 3 ਨੌਜਵਾਨ
ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ)- ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਚ 3 ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਦੋ ਧਿਰਾਂ ਵਿਚਾਲੇ ਮਾਮੂਲੀ ਗੱਲ ਪਿੱਛੇ ਹੋਈ ਲੜਾਈ ਦੌਰਾਨ 3 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਮਾਰ ਦਿੱਤੇ 3 ਨੌਜਵਾਨ
5. ਹਿਮਾਚਲ 'ਚ ਗਰਮਾਈ ਸਿਆਸਤ, ਸਰਕਾਰ ਖਿਲਾਫ਼ ਕੱਢਿਆ ਸਮੋਸਾ ਮਾਰਚ
ਸ਼ਿਮਲਾ- ਸਮੋਸੇ ਦੀ ਜਾਂਚ ਮਾਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਹਿਮਾਚਲ ਸੂਬੇ ਦੀ ਬਦਨਾਮੀ ਹੋ ਰਹੀ ਹੈ। ਇਸ ਦੌਰਾਨ ਭਾਜਪਾ ਯੁਵਾ ਮੋਰਚਾ ਵੱਲੋਂ ਸ਼ੇਰ-ਏ-ਪੰਜਾਬ ਤੋਂ ਲੈ ਕੇ ਲੋਅਰ ਬਾਜ਼ਾਰ ਤੱਕ ਸਮੋਸਾ ਮਾਰਚ ਕੱਢਿਆ ਗਿਆ, ਜਿਸ 'ਚ ਯੁਵਾ ਮੋਰਚਾ ਦੇ ਵਰਕਰਾਂ ਨੇ ਹੱਥਾਂ ਅਤੇ ਪਲੇਟਾਂ 'ਤੇ ਸਮੋਸੇ ਰੱਖ ਕੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਇਹ ਮਾਰਚ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਤਿਲਕ ਰਾਜ ਦੀ ਪ੍ਰਧਾਨਗੀ ਹੇਠ ਕੱਢਿਆ ਗਿਆ। ਇਸ ਦੌਰਾਨ ਯੁਵਾ ਮੋਰਚਾ ਦੇ ਵਰਕਰਾਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਹਿਮਾਚਲ 'ਚ ਗਰਮਾਈ ਸਿਆਸਤ, ਸਰਕਾਰ ਖਿਲਾਫ਼ ਕੱਢਿਆ ਸਮੋਸਾ ਮਾਰਚ
6. ਮੈਡੀਕਲ ਵਿਦਿਆਰਥੀਆਂ ਲਈ Good News, ਖਾਲੀ ਅਸਾਮੀਆਂ 'ਤੇ ਜਲਦੀ ਹੋਵੇਗੀ ਭਰਤੀ
ਹਰਿਆਣਾ : ਹਰਿਆਣਾ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਹਰਿਆਣਾ ਸਰਕਾਰ ਇਸ ਸਾਲ 31 ਦਸੰਬਰ ਤੋਂ ਪਹਿਲਾਂ ਲਗਭਗ 777 ਅਸਾਮੀਆਂ 'ਤੇ ਡਾਕਟਰਾਂ ਦੀ ਭਰਤੀ ਕਰਨ ਜਾ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ ਰਾਜ ਵਿੱਚ 718 ਉਪ-ਸਿਹਤ ਕੇਂਦਰ, 82 ਪ੍ਰਾਇਮਰੀ ਹੈਲਥ ਸੈਂਟਰ ਅਤੇ 25 ਕਮਿਊਨਿਟੀ ਹੈਲਥ ਸੈਂਟਰ ਵੀ ਬਣਾਏ ਜਾਣਗੇ। ਬਜਟ ਦਾ 10% ਪ੍ਰਸੂਤੀ ਅਤੇ ਗਾਇਨੀਕੋਲੋਜੀ ਵਾਰਡਾਂ ਨੂੰ ਹਾਈ-ਟੈਕ ਕਰਨ 'ਤੇ ਵੀ ਖ਼ਰਚ ਕੀਤਾ ਜਾਵੇਗਾ। ਲੋਕ ਭਲਾਈ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਗਰੀਬਾਂ ਦਾ ਇਲਾਜ ਕਰਨ ਵਾਲੇ ਸਰਕਾਰੀ ਡਾਕਟਰਾਂ ਨੂੰ ਕਾਰਪਸ ਫੰਡ ਵਿੱਚੋਂ 5 ਫ਼ੀਸਦੀ ਬੋਨਸ ਵੀ ਦੇਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਮੈਡੀਕਲ ਵਿਦਿਆਰਥੀਆਂ ਲਈ Good News, ਖਾਲੀ ਅਸਾਮੀਆਂ 'ਤੇ ਜਲਦੀ ਹੋਵੇਗੀ ਭਰਤੀ
7. ਜਸਟਿਨ ਟਰੂਡੋ ਦਾ ਕਬੂਲਨਾਮਾ, ਕੈਨੇਡਾ 'ਚ ਮੌਜੂਦ ਹਨ ਖਾਲਿਸਤਾਨੀ ਸਮਰਥਕ
ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲੀ ਵਾਰ ਸਪੱਸ਼ਟ ਤੌਰ 'ਤੇ ਸਵੀਕਾਰ ਕੀਤਾ ਕਿ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਮੌਜੂਦ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਲੋਕ "ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਨਹੀਂ ਕਰਦੇ।" ਖਾਲਿਸਤਾਨੀ ਸਮਰਥਕਾਂ ਦੀ ਮੌਜੂਦਗੀ ਬਾਰੇ ਟਰੂਡੋ ਦਾ ਸਵੀਕਾਰ ਕਰਨਾ, ਭਾਰਤ ਦੇ ਇਸ ਸਟੈਂਡ ਦੀ ਪੁਸ਼ਟੀ ਕਰਦਾ ਹੈ ਕਿ ਕੈਨੇਡੀਅਨ ਸਰਕਾਰ ਖਾਲਿਸਤਾਨੀ ਸਮਰਥਕਾਂ ਨੂੰ ਪਨਾਹ ਦੇ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿੰਦੂ ਸਮਰਥਕ ਹਨ, ਪਰ ਉਹ ਵੀ ਕੈਨੇਡਾ ਵਿੱਚ ਸਮੁੱਚੇ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਜਸਟਿਨ ਟਰੂਡੋ ਦਾ ਕਬੂਲਨਾਮਾ, ਕੈਨੇਡਾ 'ਚ ਮੌਜੂਦ ਹਨ ਖਾਲਿਸਤਾਨੀ ਸਮਰਥਕ
8. ਹੁਣ ਨਹੀਂ ਮਿਲੇਗਾ ਵਿਆਜ, ਸਰਕਾਰ ਨੇ ਬਦਲੇ ਨਿਯਮ-ਇਸ ਯੋਜਨਾ 'ਚ ਨਿਵੇਸ਼ਕਾਂ ਨੂੰ ਹੋਵੇਗਾ ਨੁਕਸਾਨ
ਨਵੀਂ ਦਿੱਲੀ - ਪੋਸਟ ਆਫਿਸ ਦੀਆਂ ਛੋਟੀਆਂ ਬੱਚਤ ਸਕੀਮਾਂ ਦੀ ਵਰਤੋਂ ਦੇਸ਼ ਦੇ ਕਰੋੜਾਂ ਲੋਕ ਵਿੱਤੀ ਸੁਰੱਖਿਆ ਲਈ ਕਰਦੇ ਹਨ। ਸਮੇਂ-ਸਮੇਂ 'ਤੇ ਇਨ੍ਹਾਂ ਸਕੀਮਾਂ 'ਚ ਬਦਲਾਅ ਹੁੰਦੇ ਰਹਿੰਦੇ ਹਨ ਅਤੇ ਹਾਲ ਹੀ 'ਚ ਵੱਡੀ ਤਬਦੀਲੀ ਕੀਤੀ ਗਈ ਹੈ। ਹੁਣ ਨਿਵੇਸ਼ਕਾਂ ਨੂੰ ਰਾਸ਼ਟਰੀ ਬੱਚਤ ਯੋਜਨਾ (ਐੱਨ. ਐੱਸ. ਐੱਸ.) 'ਚ ਵਿਆਜ ਨਹੀਂ ਮਿਲੇਗਾ ਅਤੇ ਸਰਕਾਰ ਨੇ ਇਸ ਦੇ ਤਹਿਤ ਕੁਝ ਮਹੱਤਵਪੂਰਨ ਨਿਯਮਾਂ 'ਚ ਬਦਲਾਅ ਕੀਤਾ ਹੈ। ਅੱਜ ਅਸੀਂ ਤੁਹਾਨੂੰ ਇਸ ਤਬਦੀਲੀ ਨਾਲ ਸਬੰਧਤ ਸਾਰੀ ਜਾਣਕਾਰੀ ਵਿਸਥਾਰ ਵਿੱਚ ਦੇਵਾਂਗੇ, ਤਾਂ ਜੋ ਤੁਸੀਂ ਆਪਣੇ ਨਿਵੇਸ਼ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੋ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਹੁਣ ਨਹੀਂ ਮਿਲੇਗਾ ਵਿਆਜ, ਸਰਕਾਰ ਨੇ ਬਦਲੇ ਨਿਯਮ-ਇਸ ਯੋਜਨਾ 'ਚ ਨਿਵੇਸ਼ਕਾਂ ਨੂੰ ਹੋਵੇਗਾ ਨੁਕਸਾਨ
9. ਸੰਜੂ ਸੈਮਸਨ ਦੇ ਬੱਲੇ ਨੇ ਲਾਈ ਰਿਕਾਰਡਾਂ ਦੀ ਝੜੀ, ਰੋਹਿਤ ਦੇ ਬਰਾਬਰ ਪੁੱਜੇ, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ
ਨਵੀਂ ਦਿੱਲੀ- ਸੰਜੂ ਸੈਮਸਨ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 'ਚ ਰਿਕਾਰਡ ਤੋੜ ਸੈਂਕੜਾ ਲਗਾਇਆ। ਸੈਮਸਨ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤ ਨੂੰ ਜ਼ਬਰਦਸਤ ਜਿੱਤ ਮਿਲੀ। ਸੰਜੂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਬੈਕ-ਟੂ-ਬੈਕ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਨੇ 47 ਗੇਂਦਾਂ 'ਚ ਸੈਂਕੜਾ ਜੜਿਆ। ਸੰਜੂ ਦੇ ਟੀ-20 ਕਰੀਅਰ ਦਾ ਇਹ ਦੂਜਾ ਸੈਂਕੜਾ ਸੀ ਜੋ 50 ਗੇਂਦਾਂ ਦੇ ਅੰਦਰ ਆਇਆ ਸੀ, ਇਸ ਤੋਂ ਪਹਿਲਾਂ ਸੂਰਿਆ ਨੇ ਟੀ-20 ਵਿੱਚ ਭਾਰਤ ਲਈ 50 ਗੇਂਦਾਂ ਵਿੱਚ ਦੋ ਸੈਂਕੜੇ ਲਗਾਏ ਸਨ। ਇਸ ਤੋਂ ਪਹਿਲਾਂ ਸੰਜੂ ਨੇ ਹੈਦਰਾਬਾਦ 'ਚ ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਆਖਰੀ ਟੀ-20 ਮੈਚ 'ਚ ਸੈਂਕੜਾ ਲਗਾਇਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਸੰਜੂ ਸੈਮਸਨ ਦੇ ਬੱਲੇ ਨੇ ਲਾਈ ਰਿਕਾਰਡਾਂ ਦੀ ਝੜੀ, ਰੋਹਿਤ ਦੇ ਬਰਾਬਰ ਪੁੱਜੇ, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ
10. Kangana Ranaut ਦੇ ਘਰ ਛਾਇਆ ਮਾਤਮ
ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਘਰ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਅਦਾਕਾਰਾ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਕੰਗਨਾ ਰਣੌਤ ਦੀ ਨਾਨੀ ਇੰਦਰਾਣੀ ਠਾਕੁਰ ਹੁਣ ਇਸ ਦੁਨੀਆ 'ਚ ਨਹੀਂ ਰਹੇ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈ। ਕੰਗਨਾ ਨੇ ਖੁਲਾਸਾ ਕੀਤਾ ਕਿ ਬੀਤੀ ਰਾਤ ਉਸਦੀ ਨਾਨੀ ਨੇ ਆਖਰੀ ਸਾਹ ਲਿਆ ਸੀ। ਹੁਣ ਅਦਾਕਾਰਾ ਦਾ ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਕੰਗਨਾ ਰਣੌਤ ਨੇ ਇਕ ਤੋਂ ਬਾਅਦ ਇਕ ਪੋਸਟ ਸ਼ੇਅਰ ਕਰਕੇ ਆਪਣਾ ਦੁੱਖ ਜ਼ਾਹਰ ਕੀਤਾ ਹੈ। ਹੁਣ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ