ਕਿਸਾਨ ਅੰਦੋਲਨ 'ਤੇ ਟਰੋਲ ਹੋਈ ਕੰਗਨਾ ਨੇ ਹੁਣ ਚੁੱਕਿਆ ਟੁੱਕੜੇ-ਟੁੱਕੜੇ ਗੈਂਗ ਦਾ ਮਾਮਲਾ

12/05/2020 1:45:30 PM

ਮੁੰਬਈ: ਅਦਾਕਾਰਾ ਕੰਗਨਾ ਰਣੌਤ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਚਰਚਾ 'ਚ ਰਹੀ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਕੁਮੈਂਟ ਕਰਨ 'ਤੇ ਕੰਗਨਾ ਨੂੰ ਕਾਫ਼ੀ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਇੰਨਾ ਹੀ ਨਹੀਂ ਬੀਤੇ ਦਿਨੀਂ ਕੰਗਨਾ ਅਤੇ ਗਾਇਕ ਦਿਲਜੀਤ ਦੋਸਾਂਝ ਦੇ ਵਿਚਕਾਰ ਜ਼ਬਰਦਸਤ ਜੁਬਾਨੀ ਜੰਗ ਦੇਖਣ ਨੂੰ ਮਿਲੀ। ਹਾਲਾਂਕਿ ਬਾਅਦ 'ਚ ਅਦਾਕਾਰਾ ਨੇ ਕਿਸਾਨਾਂ ਦੇ ਸਮਰਥਨ 'ਚ ਵੀ ਕਈ ਟਵੀਟਸ ਕੀਤੇ। ਹੁਣ ਹਾਲ ਹੀ 'ਚ ਇਕ ਵਾਰ ਫਿਰ ਕੰਗਨਾ ਨੇ ਖੇਤੀ ਬਿੱਲਾਂ ਨੂੰ ਸਮਝਾਉਂਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਵੀ ਦਿੱਤੀ ਹੈ। 

Can Shaheen Baag biryani gang and Khalistani terrorists please explain what exactly is their problem is with the Bill,even during CAA government said million times nobody will loose citizenship still they did riots and killed hundreds of people, again they are not listening(cont) https://t.co/hEDPhBDUAs

— Kangana Ranaut (@KanganaTeam) December 4, 2020

PunjabKesari
ਕੰਗਨਾ ਦੇ ਇਸ ਟਵੀਟ ਨੂੰ ਦੇਖ ਕੇ ਲੱਗਦਾ ਹੈ ਕਿ ਕੰਗਨਾ ਇਨ੍ਹਾਂ ਖੇਤੀ ਬਿੱਲਾਂ ਦੇ ਹੱਕ 'ਚ ਹੈ ਅਤੇ ਲੋਕਾਂ ਨੂੰ ਇਸ ਦੇ ਅਸਲ ਫ਼ਾਇਦੇ ਸਮਝਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇਸ ਬਿੱਲ ਨੂੰ ਲੈ ਕੇ ਲੋਕਾਂ ਦੇ ਮਿਥ ਕੀ ਹਨ ਅਤੇ ਸੱਚਾਈ ਕੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਕੀ ਸ਼ਾਹੀਨ ਬਾਗ ਦਾ ਬਿਰਯਾਨੀ ਗੈਂਗ ਅਤੇ ਖਾਲਿਸਤਾਨੀ ਅੱਤਵਾਦੀ ਦੱਸ ਸਕਦੇ ਹਨ ਕਿ ਬਿੱਲ ਨੂੰ ਲੈ ਕੇ ਉਨ੍ਹਾਂ ਦੀ ਸਮੱਸਿਆ ਕੀ ਹੈ। ਇਥੇ ਤੱਕ ਕਿ ਸੀ.ਏ.ਏ. ਦੇ ਸਮੇਂ ਵੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕੋਈ ਵੀ ਨਾਗਰਿਕਤਾ ਨਹੀਂ ਖੋਵੇਗਾ ਬਾਵਜੂਦ ਇਸ ਦੇ ਉਨ੍ਹਾਂ ਨੇ ਦੰਗੇ ਕੀਤੇ ਅਤੇ ਸੈਂਕੜਾਂ ਲੋਕਾਂ ਦੀ ਹੱਤਿਆ ਕੀਤੀ'।

कौन हैं ये ख़ून के प्यासे दरिंदे जिन्होंने मासूमों को काट के गटर में फेंका अपनी नागरिकता केलिये कब तक ये दरिंदे ख़ून की होली खेलेंगे?किसने छिनी इनकी नागरिकता?ये मेरा जन्मसिद्ध अधिकार है की मैं पूछूँ कौन होते हो तुम किसानों से उनका हक़ छिनने वाले?बताओ क्या नहीं समझ आ रहा तुम्हें ?

— Kangana Ranaut (@KanganaTeam) December 4, 2020

PunjabKesari

ਅਦਾਕਾਰਾ ਨੇ ਅਗਲੇ ਟਵੀਟ 'ਚ ਲਿਖਿਆ ਕੌਣ ਹਨ ਇਹ ਖ਼ੂਨ ਦੇ ਪਿਆਸੇ ਦਰਿੰਦੇ, ਜਿਨ੍ਹਾਂ ਨੇ ਮਾਸੂਮਾਂ ਨੂੰ ਕੱਟ ਕੇ ਗਟਰ 'ਚ ਸੁੱਟਿਆ। ਆਪਣੀ ਨਾਗਰਿਕਤਾ ਲਈ ਕਦੋਂ ਤੱਕ ਇਹ ਦਰਿੰਦੇ ਖ਼ੂਨ ਦੀ ਹੋਲੀ ਖੇਡਣਗੇ? ਕਿਸ ਨੇ ਖੋਹ ਲਈ ਇਨ੍ਹਾਂ ਦੀ ਨਾਗਰਿਕਤਾ? ਇਹ ਮੇਰਾ ਜਨਮਸਿੱਧ ਅਧਿਕਾਰ ਹੈ ਕੀ ਮੈਂ ਸਵਾਲ ਕਰਾਂ? ਕੌਣ ਹੁੰਦੇ ਹੋ ਤੁਸੀਂ ਕਿਸਾਨਾਂ ਤੋਂ ਉਨ੍ਹਾਂ ਦਾ ਹੱਕ ਖੋਹਣ ਵਾਲੇ? ਦੱਸੋ ਕੀ ਨਹੀਂ ਸਮਝ ਆ ਰਿਹਾ ਤੁਹਾਨੂੰ?
ਦੱਸ ਦੇਈਏ ਕਿ ਬੀਤੇ ਦਿਨੀਂ ਕੰਗਨਾ ਨੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈ ਇਕ ਬਜ਼ੁਰਗ ਬੀਬੀ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਂ ਦਾ ਇਸੇਤਮਾਲ ਕੀਤਾ ਸੀ। ਉਨ੍ਹਾਂ ਨੇ ਬਜ਼ੁਰਗ ਬੀਬੀ ਨੂੰ 100 ਰੁਪਏ 'ਚ ਵਿੱਕਣ ਵਾਲੀ ਦੱਸਿਆ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਸੀ। ਇਸ ਟਿੱਪਣੀ ਨੂੰ ਲੈ ਕੇ ਲੋਕਾਂ ਨੇ ਕਾਫ਼ੀ ਇਤਰਾਜ਼ ਜਤਾਇਆ ਅਤੇ ਇਸ ਮਾਮਲੇ 'ਚ ਉਨ੍ਹਾਂ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ। 


Aarti dhillon

Content Editor

Related News