ਟਵਿਟਰ ’ਤੇ ਵਿਵਾਦਿਤ ਕੁਈਨ ਕੰਗਨਾ ਰਣੌਤ ਦੇ ਹੋਏ 30 ਲੱਖ ਫਾਲੋਅਰਜ਼

Thursday, Jan 07, 2021 - 03:35 PM (IST)

ਟਵਿਟਰ ’ਤੇ ਵਿਵਾਦਿਤ ਕੁਈਨ ਕੰਗਨਾ ਰਣੌਤ ਦੇ ਹੋਏ 30 ਲੱਖ ਫਾਲੋਅਰਜ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫ਼ਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿਣ ਕਾਰਨ ਚਰਚਾ ’ਚ ਰਹਿੰਦੀ ਹੈ। ਕੰਗਨਾ ਰਣੌਤ ਸਮਾਜਿਕ ਤੇ ਸਿਆਸੀ ਮੁੱਦਿਆਂ ’ਤੇ ਖੁੱਲ੍ਹ ਕੇ ਸੋਸ਼ਲ ਮੀਡੀਆ ਰਾਹੀਂ ਆਪਣੀ ਰਾਏ ਰੱਖਦੀ ਰਹਿੰਦੀ ਹੈ। ਹੁਣ ਉਹ ਸੋਸ਼ਲ ਮੀਡੀਆ ’ਤੇ ਆਪਣੇ ਫਾਲੋਅਰਜ਼ ਨੂੰ ਲੈ ਕੇ ਸੁਰਖ਼ੀਆਂ ’ਚ ਹੈ।

ਕੰਗਨਾ ਰਣੌਤ ਦੇ ਟਵਿਟਰ ’ਤੇ 30 ਲੱਖ ਫਾਲੋਅਰਜ਼ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਉਸ ਨੇ ਖ਼ੁਦ ਮੀਡੀਆ ’ਤੇ ਦਿੱਤੀ ਹੈ। ਟਵਿਟਰ ’ਤੇ ਫਾਲੋਅਰਜ਼ ਦੀ ਗਿਣਤੀ 30 ਲੱਖ ਤੋਂ ਪਾਰ ਜਾਣ ’ਤੇ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਤੇ ਖੁਸ਼ੀ ਵੀ ਜ਼ਾਹਿਰ ਕੀਤੀ ਹੈ। ਕੁਝ ਹੀ ਮਹੀਨਿਆਂ ’ਚ ਉਸ ਦੇ ਫਾਲੋਅਰਜ਼ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਹੈ।

ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਖੁਸ਼ੀ ਪ੍ਰਗਟ ਕਰਦਿਆਂ ਲਿਖਿਆ, ‘ਸਾਰਿਆਂ ਦਾ ਸ਼ੁਕਰੀਆ, ਮੈਂ ਪਿਛਲੀ ਅਗਸਤ ਨੂੰ ਇਸ ਨੂੰ ਜੁਆਇਨ ਕੀਤਾ ਸੀ। ਇਹ ਮੇਰੀ ਟੀਮ ਦਾ ਟਵਿਟਰ ਹੈਂਡਲ ਸੀ, ਜਿਸ ’ਤੇ ਕੁਝ ਹਜ਼ਾਰ ਫਾਲੋਅਰਜ਼ ਸਨ। ਮੈਂ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ 30 ਲੱਖ ਹੋ ਜਾਣਗੇ।’

ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਲੱਖਾਂ ਪ੍ਰਸ਼ੰਸਕ ਉਸ ਦੇ ਟਵੀਟ ਨੂੰ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ 30 ਲੱਖ ਫਾਲੋਅਰਜ਼ ਹੋਣ ਦੀ ਵਧਾਈ ਵੀ ਦੇ ਰਹੇ ਹਨ। ਇਸ ਤੋਂ ਪਹਿਲਾਂ ਕੰਗਨਾ ਨਵਾਂ ਸਾਲ ਮਨਾਉਣ ਨੂੰ ਲੈ ਕੇ ਚਰਚਾ ’ਚ ਸੀ। ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਟੀਮ ਨਾਲ ਮਿਲ ਕੇ ਨਵਾਂ ਸਾਲ ਮਨਾਇਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News