ਕੰਗਨਾ ਰਣੌਤ ਨੂੰ ਇਜ਼ਰਾਇਲ ਹਮਲੇ ਦੀ ਹਮਾਇਤ ਕਰਨੀ ਪਈ ਮਹਿੰਗੀ, ਲੋਕਾਂ ਨੇ ਕਿਹਾ ''ਥੂ ਹੈ ਤੇਰੇ ''ਤੇ...''

05/18/2021 9:20:20 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਇਜ਼ਰਾਇਲ ਵੱਲੋਂ ਹਮਾਸ 'ਤੇ ਕੀਤੇ ਗਏ ਹਮਲੇ ਦੀ ਸ਼ਲਾਘਾ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ਲਈ 'ਬਦਦਿਮਾਗ਼', 'ਇਸਲਾਮੋਫ਼ੋਬਿਕ' ਅਤੇ 'ਨਿਰਾਸ਼' ਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਇਹ ਆਲੋਚਨਾ ਟਵਿੱਟਰ ਵਲੋਂ ਕੀਤੀ ਜਾ ਰਹੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਸੀ। ਲੋਕਾਂ ਨੇ ਉਨ੍ਹਾਂ ਨੂੰ ਇੰਨਾ ਮਾੜਾ ਆਖਿਆ ਕਿ ਇੱਕ ਵਾਰ ਫ਼ਿਰ ਉਹ ਟਵਿੱਟਰ 'ਤੇ ਟ੍ਰੈਂਡ ਵੀ ਕਰਨ ਲੱਗੀ ਸੀ।

PunjabKesari

ਕੰਗਨਾ ਰਣੌਤ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ 'ਚ ਲਿਖਿਆ ਸੀ, ਆਪਣੇ ਦੇਸ਼ ਅਤੇ ਲੋਕਾਂ ਨੂੰ ਕੱਟੜਪੰਥੀ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਇਹ ਹਰ ਦੇਸ਼ ਦਾ ਮੌਲਿਕ ਅਧਿਕਾਰ ਹੈ। ਭਾਰਤ ਇਜ਼ਰਾਇਲ ਨਾਲ ਖੜ੍ਹਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਅੱਤਵਾਦ ਦਾ ਜਵਾਬ ਧਰਨਾ ਤੇ ਸਖ਼ਤ ਨਿਖੇਧੀ ਕਰ ਕੇ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਇਜ਼ਰਾਇਲ ਤੋਂ ਸਿੱਖਣਾ ਚਾਹੀਦਾ ਹੈ।'

PunjabKesari

ਇਸ ਤੋਂ ਇਲਾਵਾ ਕੰਗਨਾ ਨੇ ਲਿਖਿਆ ਹੈ, 'ਉਹ ਅੱਤਵਾਦ ਫੈਲਾਉਣਗੇ। ਜੇ ਤੁਸੀਂ ਮਜ਼ਬੂਤੀ ਨਾਲ ਜਵਾਬ ਦੇਵੋਗੇ, ਤਾਂ ਉਹ ਰੋਣਾ ਰੋਣਗੇ ਤੇ ਵਿਕਟਿਮ ਬਣ ਜਾਣਗੇ। ਜੇਕਰ ਤੁਸੀਂ ਸਿਰਫ਼ ਧਰਨਾ ਦੇਵੋਗੇ ਤਾਂ ਉਹ ਤੁਹਾਡੀ ਸੰਸਦ ਤੇ ਫ਼ਾਈਵ ਸਟਾਰ ਹੋਟਲਾਂ 'ਤੇ ਹਮਲਾ ਕਰਨਗੇ। ਇਹ ਤੁਹਾਡੇ ਲਈ ਕੱਟੜਪੰਥੀ ਇਸਲਾਮਿਕ ਅੱਤਵਾਦ ਹੈ।'

PunjabKesari

ਸੋਸ਼ਲ ਮੀਡੀਆ ਯੂਜ਼ਰਜ਼ ਨੇ ਕੀ ਲਿਖਿਆ?
ਇੱਕ ਯੂਜ਼ਰ ਨੇ ਲਿਖਿਆ 'ਕੀ ਬਦਦਿਮਾਗ਼, ਨਿਰਾਸ਼ ਤੇ ਇਸਲਾਮੋਫ਼ੋਬਿਕ ਕੰਗਨਾ ਰਨੌਤ ਜਾਣਦੀ ਹੈ ਕਿ ਅਸਲੀ ਅੱਤਵਾਦ ਕੀ ਹੈ? ਰਮਜ਼ਾਨ ਦੀ ਸਭ ਤੋਂ ਪਾਕ ਰਾਤ ਲੈਲਤ-ਅਲ-ਕਦਰ 'ਚ 300 ਰੋਜ਼ੇਦਾਰ ਲਗਾਤਾਰ ਜ਼ਖ਼ਮੀ ਹੋਏ ਸਨ ਤੇ ਇਸ ਮੂਰਖ ਲਈ ਨਿਹੱਥੇ ਰੋਜ਼ੇਦਾਰ ਬੇਰਹਿਮ ਅੱਤਵਾਦੀ ਸਨ? ਵਾਹ।'

ਉਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ 'ਕੰਗਨਾ ਮੈਨੂੰ ਨਹੀਂ ਲਗੱਦਾ ਕਿ ਤੈਨੂੰ ਫਿਰ ਕਦੇ ਅੱਤਵਾਦ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਪਖੰਡ ਹੈ। ਤੂੰ ਅੱਜ ਜਿਹੜੀਆਂ ਚੀਜ਼ਾਂ ਪੋਸਟ ਕੀਤੀਆਂ ਹਨ, ਉਹ ਅੱਤਵਾਦ, ਨਾਜ਼ੀਵਾਦ ਤੇ ਕਤਲਾਂ ਵਾਂਗ ਤੇਰੀ ਮੈਲ਼ ਵਿਖਾਉਦੀਆਂ ਹਨ। ਜੋ ਤੂੰ ਆਖਿਆ ਸੀ, ਉਹੀ ਅੱਤਵਾਦ ਵੀ ਆਖੇਗਾ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਮਾਸੂਸਮਾਂ ਦੀ ਹੱਤਿਆ ਕਰਨ ਵਾਲਿਆਂ ਦੀ ਹਮਾਇਤ ਕਰ ਰਹੀ ਹੈਂ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਤੂੰ ਕਿਸ ਨੂੰ ਜ਼ਮੀਨ ਦਾ ਹੱਕਦਾਰ ਦੱਸ ਰਹੀ ਹੈਂ, ਸਗੋਂ ਇਸ ਤੋਂ ਪੈਂਦਾ ਹੈ ਕਿ ਤੂੰ ਬੇਗੁਨਾਹਾਂ ਦੀਆਂ ਹੱਤਿਆਵਾਂ ਨੂੰ ਸਹੀ ਦੱਸ ਰਹੀ ਹੈਂ, ਥੂ ਹੈ ਤੇਰੇ 'ਤੇ।'

ਇੱਕ ਹੋਰ ਯੂਜ਼ਰ ਨੇ ਲਿਖਿਆ 'ਕੰਗਨਾ ਰਣੌਤੇ ਸਾਡੇ ਆਪਣੇ ਲੋਕ ਕੋਵਿਡ ਕਾਰਨ ਮਰ ਰਹੇ ਹਨ। ਪੀਕ ਅਤੇ ਤੀਜਾ ਦੌਰ ਆਉਣਾ ਬਾਕੀ ਹੈ ਤੇ ਉਹ ਬਕਵਾਸ ਕਰਨ 'ਚ ਰੁੱਝੀ ਹੋਈ ਹੈ। ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਦਾ ਫ਼ੋਕਸ ਆਪਣੇ ਦੇਸ਼ 'ਤੇ ਹੋਣਾ ਚਾਹੀਦਾ ਹੈ ਕਿ ਕਿਵੇਂ ਕੋਵਿਡ ਨੂੰ ਟੈਕਲ ਤੇ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕੀਤਾ ਜਾਵੇ। ਉਸ ਨੂੰ ਸੋਨੂੰ ਸੂਦ ਤੋਂ ਕੁਝ ਸਿੱਖਣਾ ਚਾਹੀਦਾ ਹੈ।'

 

ਨੋਟ - ਕੰਗਨਾ ਰਣੌਤ ਵਲੋਂ ਇਜ਼ਰਾਇਲ ਹਮਲੇ ਦੀ ਹਮਾਇਤ ਕਰਨ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News