ਕੰਗਨਾ ਰਣੌਤ ਨੇ ਖੋਲ੍ਹਿਆ ਰਾਜ਼, ਦੱਸਿਆ ਕਿਵੇਂ ਦਿੱਤੀ ਕੋਰੋਨਾ ਨੂੰ ਮਾਤ (ਵੀਡੀਓ)

Wednesday, May 19, 2021 - 09:10 AM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਸ ਨੇ ਦੱਸਿਆ ਹੈ ਕਿ ਕਿਵੇਂ ਉਸਮ ਨੇ ਕੋਵਿਡ-19 ਨੂੰ ਹਰਾਇਆ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਕਿਹਾ, 'ਅੱਜ ਮੇਰੀ ਕੋਰੋਨਾ ਰਿਪੋਰਟ ਆਈ ਹੈ, ਜੋ ਨਕਾਰਾਤਮਕ ਹੈ। ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਮੈਂ ਕੋਵਿਡ-19 ਟੈਸਟ ਕੀਤਾ ਇਹ ਪਾਜ਼ੇਟਿਵ ਸੀ। ਮੈਂ ਬਹੁਤ ਡਰ ਗਈ ਅਤੇ ਨੈਗੇਟਿਵ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਫ਼ਿਰ ਮੇਰੀ ਭੈਣ ਨੇ ਮੈਨੂੰ ਸੇਧ ਦਿੱਤੀ ਅਤੇ ਕਿਹਾ ਕਿ ਕੁਝ ਵੀ ਨੈਗੇਟਿਵ ਨਾ ਸੋਚੋ।'

 
 
 
 
 
 
 
 
 
 
 
 
 
 
 
 

A post shared by Kangana Ranaut (@kanganaranaut)

ਕੰਗਨਾ ਰਣੌਤ ਆਪਣੇ ਪ੍ਰਸ਼ੰਸਕਾਂ ਨੂੰ ਕੋਵਿਡ ਨੂੰ ਹਰਾਉਣ ਬਾਰੇ ਅੱਗੇ ਦੱਸਦੀ ਹੈ, 'ਦੋਸਤੋ ਸਭ ਤੋਂ ਪਹਿਲਾਂ ਡਰੋ ਨਾ। ਜੇ ਤੁਹਾਡੇ ਅੰਦਰ ਡਰ ਪੈਦਾ ਹੁੰਦਾ ਹੈ ਤਾਂ ਇਹ ਤੁਹਾਡੇ ਦਿਮਾਗ 'ਤੇ ਹਾਵੀ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਤੋਂ ਡਰਦੇ ਹੋ। ਜੇਕਰ ਤੁਸੀਂ ਇਹ ਜਾਣਦੇ ਹੋ ਤਾਂ ਤੁਸੀਂ ਉਥੇ 80% ਜਿੱਤ ਪ੍ਰਾਪਤ ਕੀਤੀ ਹੋਵੇਗੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਕਿਸੇ ਨੂੰ ਵੀ ਇਸ ਲੜਾਈ 'ਚ ਆਪਣੇ-ਆਪ ਨਾਲ ਲੜਨਾ ਨਹੀਂ ਹੈ। ਇਸ ਬਿਮਾਰੀ ਨੇ ਤੁਹਾਨੂੰ ਅੰਦਰੋਂ ਹਾਈਜੈਕ ਕਰ ਲਿਆ ਹੈ।'

PunjabKesari

ਕੰਗਨਾ ਰਣੌਤ ਅੱਗੇ ਕਹਿੰਦੀ ਹੈ, 'ਮੈਂ ਪਾਜ਼ੇਟਿਵ ਸੀ, ਮੈਂ ਥਕਾਨ, ਕਮਜ਼ੋਰੀ ਅਤੇ ਅੱਖਾਂ 'ਚ ਹਲਕੀ ਜਲਨ ਮਹਿਸੂਸ ਕੀਤੀ ਪਰ ਮੈਂ ਹਿੰਮਤ ਨਹੀਂ ਹਾਰੀ। ਮੈਂ ਉਨ੍ਹਾਂ ਦਿਨਾਂ 'ਚ ਕਾੜਾ ਪੀਤਾ, ਯੋਗਾ ਕੀਤਾ, ਮੈਡੀਟੇਸ਼ਨ ਕੀਤਾ, ਸਾਰੀਆਂ ਚੰਗੀਆਂ ਚੀਜ਼ਾਂ ਬਾਰੇ ਸੋਚਿਆ। ਜੇਕਰ ਤੁਸੀਂ ਡਰ ਜਾਂਦੇ ਹੋ ਤਾਂ ਇਹ ਤੁਹਾਨੂੰ ਵਧੇਰੇ ਡਰਾਵੇਗਾ। ਇਹ ਇਕ ਮਾਮੂਲੀ ਫਲੂ ਤੋਂ ਇਲਾਵਾ ਕੁਝ ਵੀ ਨਹੀਂ ਹੈ। ਹਰ ਹਰ ਮਹਾਦੇਵ।'


sunita

Content Editor

Related News