ਵੱਡਾ ਫੇਰਬਦਲ! ਪੰਜਾਬ ਦੇ 15 PPS ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ, ਲਿਸਟ ''ਚ ਵੇਖੋ ਨਾਂ
Saturday, Jul 18, 2026 - 11:42 AM (IST)
ਜਲੰਧਰ/ਚੰਡੀਗੜ੍ਹ (ਧਵਨ, ਮਨਪ੍ਰੀਤ)- ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਪੰਜਾਬ ਪੁਲਸ ਸੇਵਾ (ਪੀ. ਪੀ. ਐੱਸ.) ਦੇ 15 ਅਧਿਕਾਰੀਆਂ ਨੂੰ ਸੁਪਰਡੈਂਟ ਆਫ਼ ਪੁਲਸ (ਐੱਸ. ਪੀ.) ਦੇ ਅਹੁਦੇ ’ਤੇ ਆਫਿਸ਼ੀਏਟਿੰਗ ਆਧਾਰ'’ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹ ਫ਼ੈਸਲਾ 9 ਜੂਨ 2026 ਨੂੰ ਹੋਈ ਵਿਭਾਗੀ ਸਕ੍ਰੀਨਿੰਗ ਕਮੇਟੀ ਦੀ ਬੈਠਕ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਲਿਆ ਗਿਆ ਹੈ।
ਤਰੱਕੀ ਪ੍ਰਾਪਤ ਅਧਿਕਾਰੀਆਂ ਦੀ ਸੂਚੀ (ਕ੍ਰਮਵਾਰ) :
-ਸੁਖਾਮ੍ਰਿਤ ਸਿੰਘ ਰੰਧਾਵਾ, ਪੀ. ਪੀ. ਐੱਸ. (ਟੀ. ਪੀ./135)
-ਹਰਸਿਮਰਤ ਸਿੰਘ, ਪੀ. ਪੀ. ਐੱਸ. (ਟੀ. ਪੀ. /137)
-ਦਲਜੀਤ ਸਿੰਘ, ਪੀ. ਪੀ. ਐੱਸ. (96/ਜੇ. ਆਰ.)
-ਸਤਿੰਦਰ ਕੁਮਾਰ, ਪੀ. ਪੀ. ਐੱਸ. (210/ਐੱਫ. ਆਰ., 36/ਜੇ. ਆਰ.)
-ਤੇਜਿੰਦਰਪਾਲ ਸਿੰਘ, ਪੀ. ਪੀ. ਐੱਸ. (ਜੇ. ਆਰ. ਟੀ./184, 49/ਬੀ. ਆਰ.)
-ਸੰਜੀਵ ਗੋਇਲ, ਪੀ. ਪੀ. ਐੱਸ. (ਜੇ. ਆਰ. ਟੀ./177, 207/ਐੱਫ. ਆਰ.)
-ਕੁਲਦੀਪ ਸਿੰਘ, ਪੀ. ਪੀ. ਐੱਸ. (31/ਐੱਫ. ਆਰ.)
-ਰਾਕੇਸ਼ ਕੁਮਾਰ, ਪੀ. ਪੀ. ਐੱਸ. (37/ਜੇ. ਆਰ., 7/ਇੰਟ.)
-ਕਰਮਵੀਰ ਸਿੰਘ, ਪੀ. ਪੀ. ਐੱਸ. (43/ਬੀ. ਆਰ. 41/ਜੇ. ਆਰ.)
-ਦਲਬੀਰ ਸਿੰਘ, ਪੀ. ਪੀ. ਐੱਸ. (13/ਇੰਟ., 43/ਜੇ. ਆਰ.)
-ਨਿਰਵੈਰ ਸਿੰਘ, ਪੀ. ਪੀ. ਐੱਸ. (376/ਬੀ. ਆਰ.)
-ਗਗਨਦੀਪ ਸਿੰਘ, ਪੀ. ਪੀ. ਐੱਸ. (218/ ਪੀ. ਆਰ., 238/ਐੱਫ. ਆਰ.)
-ਸੰਜੀਵ ਕੁਮਾਰ, ਪੀ. ਪੀ. ਐੱਸ. (377/ਬੀ. ਆਰ. ਬੀ. ਆਰ. ਟੀ./133)
-ਮੁਨੀਸ਼ ਕੁਮਾਰ, ਪੀ. ਪੀ. ਐੱਸ. (49/ਜੇ. ਆਰ.)
-ਮਹੇਸ਼ ਕੁਮਾਰ, ਪੀ. ਪੀ. ਐੱਸ. (256/ਬੀ. ਆਰ.)
ਸਰਕਾਰ ਵੱਲੋਂ ਜਾਰੀ ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਤਾਇਨਾਤੀ ਖਾਲੀ ਅਹੁਦਿਆਂ ਦੀ ਉਪਲਬੱਧਤਾ ਅਨੁਸਾਰ ਕੀਤੀ ਜਾਵੇਗੀ। ਜੇਕਰ ਕਿਸੇ ਸੀਨੀਅਰ ਅਧਿਕਾਰੀ ਦੀ ਤਰੱਕੀ ਨੂੰ ਬਾਅਦ ’ਚ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਸੀਨੀਆਰਤਾ ਦੇ ਆਧਾਰ ’ਤੇ ਐਡਜਸਟ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਵਾਟਰਫਾਲ ਮੈਕੇਨਿਜ਼ਮ ਦੇ ਤਹਿਤ ਜੂਨੀਅਰ ਅਧਿਕਾਰੀਆਂ ਦੀ ਪੋਸਟਿੰਗ ’ਚ ਵੀ ਬਦਲਾਅ ਕੀਤਾ ਜਾ ਸਕੇਗਾ। ਹੁਕਮ ਤਤਕਾਲ ਪ੍ਰਭਾਵ ਤੋਂ ਲਾਗੂ ਹੋਣਗੇ।
