ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ
Monday, Sep 30, 2024 - 02:36 PM (IST)
ਮੁੰਬਈ (ਬਿਊਰੋ) - ਫ਼ਿਲਮ 'ਐਮਰਜੈਂਸੀ' 'ਤੇ ਅੱਜ ਬੰਬੇ ਹਾਈ ਕੋਰਟ 'ਚ ਸੁਣਵਾਈ ਹੋਈ। ਪ੍ਰੋਡਕਸ਼ਨ ਕੰਪਨੀ ਜ਼ੀ ਸਟੂਡੀਓ ਦੇ ਵਕੀਲ ਨੇ ਬੰਬਈ ਹਾਈ ਕੋਰਟ ਨੂੰ ਦੱਸਿਆ ਕਿ ਉਹ ਰਿਵਾਈਜ਼ਿੰਗ ਕਮੇਟੀ ਦੁਆਰਾ ਸੁਝਾਏ ਗਏ ਬਦਲਾਅ ਲਈ ਸਹਿਮਤ ਹਨ ਅਤੇ ਉਨ੍ਹਾਂ ਨੇ ਸੀ. ਬੀ. ਐੱਫ਼. ਸੀ. ਦੁਆਰਾ ਸੁਝਾਏ ਗਏ ਬਦਲਾਅ ਨੂੰ ਲਾਗੂ ਕਰਨ ਲਈ ਇਕ ਫਾਰਮੈਟ ਜਮਾ ਕਰ ਦਿੱਤਾ ਹੈ। ਸੀ. ਬੀ. ਐੱਫ਼. ਸੀ. ਇਸ ਫਾਰਮੈਟ ’ਤੇ ਜਵਾਬ ਦੇਵੇਗੀ ਅਤੇ ਮਾਮਲੇ ’ਤੇ ਅਗਲੀ ਸੁਣਵਾਈ ਵੀਰਵਾਰ, 3 ਅਕਤੂਬਰ ਨੂੰ ਰੱਖੀ ਗਈ ਹੈ। ਪਿਛਲੀ ਸੁਣਵਾਈ 'ਚ CBFC ਦੇ ਵਕੀਲ ਡਾਕਟਰ ਅਭਿਨਵ ਚੰਦਰਚੂੜ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਰਿਵੀਜ਼ਨ ਕਮੇਟੀ ਨੇ ਫ਼ਿਲਮ 'ਚ ਕੁਝ ਕਟੌਤੀਆਂ ਦਾ ਸੁਝਾਅ ਦਿੱਤਾ ਹੈ, ਜਿਸ ਤੋਂ ਬਾਅਦ ਇਸ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ
ਹਾਲਾਂਕਿ ਕੋ-ਪ੍ਰੋਡਿਊਸਰਾਂ ਨੇ ਹਾਈ ਕੋਰਟ ਤੋਂ ਇਹ ਜਾਣਨ ਲਈ ਸਮਾਂ ਮੰਗਿਆ ਕਿ ਕੀ ਬਦਲਾਅ ਕੀਤੇ ਜਾ ਸਕਦੇ ਹਨ। ਜਦੋਂ ਇਹ ਮਾਮਲਾ ਸੋਮਵਾਰ ਨੂੰ ਸੁਣਵਾਈ ਲਈ ਆਇਆ ਤਾਂ ਜ਼ੀ ਸਟੂਡੀਓ ਦੇ ਸੀਨੀਅਰ ਕਲਰਕ ਸ਼ਰਨ ਜਗਤਿਆਨੀ ਨੇ ਬੈਂਚ ਨੂੰ ਦੱਸਿਆ ਕਿ ਕੰਗਨਾ ਰਣੌਤ ਨੇ ਸੀ. ਬੀ. ਐੱਫ. ਸੀ. ਨਾਲ ਮੀਟਿੰਗ ਕੀਤੀ ਸੀ ਅਤੇ ਫ਼ਿਲਮ 'ਚ ਕਟੌਤੀ ਬਾਰੇ ਸੁਝਾਵਾਂ ਲਈ ਸਹਿਮਤੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ ਛਾਇਆ ਮਾਤਮ, ਦਰਿਆ ’ਚੋਂ ਮਿਲੀ ਪ੍ਰਸਿੱਧ ਅਦਾਕਾਰ ਦੀ ਲਾਸ਼
ਦੱਸ ਦੇਈਏ ਕਿ ਕੰਗਨਾ ਰਣੌਤ ‘ਐਮਰਜੈਂਸੀ’ ਦੀ ਨਿਰਦੇਸ਼ਕ ਅਤੇ ਨਿਰਮਾਤਾ ਵੀ ਹੈ। ਉਸ ਨੇ ਫ਼ਿਲਮ 'ਚ ਇੰਦਰਾ ਗਾਂਧੀ ਦੀ ਮੁੱਖ ਭੂਮਿਕਾ ਵੀ ਨਿਭਾਈ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸਿੱਖ ਭਾਈਚਾਰੇ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਕੰਗਨਾ ਰਣੌਤ ਨੇ ਧਮਕੀਆਂ ਮਿਲਣ ਦਾ ਵੀ ਦੋਸ਼ ਲਾਇਆ ਹੈ। ਇਸ ਦੌਰਾਨ ਕੰਗਨਾ ਨੇ CBFC 'ਤੇ ਰਿਲੀਜ਼ ਲਈ ਸਰਟੀਫਿਕੇਟ ਦੇਣ 'ਚ ਦੇਰੀ ਦਾ ਦੋਸ਼ ਵੀ ਲਾਇਆ। ਪਹਿਲਾਂ ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।