ਕੰਗਨਾ ਰਣੌਤ ਨੇ ਮੁੜ ਸਹੇੜਿਆ ਨਵਾਂ ਵਿਵਾਦ,ਹੁਣ ਟਵੀਟ ਕਰਕੇ ਅਮਰੀਕੀ ਰਾਸ਼ਟਰਪਤੀ ਨੂੰ ਦੱਸਿਆ ਚੀਨ ਦਾ ਪਾਲਤੂ

Thursday, Feb 18, 2021 - 06:13 PM (IST)

ਕੰਗਨਾ ਰਣੌਤ ਨੇ ਮੁੜ ਸਹੇੜਿਆ ਨਵਾਂ ਵਿਵਾਦ,ਹੁਣ ਟਵੀਟ ਕਰਕੇ ਅਮਰੀਕੀ ਰਾਸ਼ਟਰਪਤੀ  ਨੂੰ ਦੱਸਿਆ ਚੀਨ ਦਾ ਪਾਲਤੂ

ਮੁੰਬਈ: ਹਰ ਮੁੱਦੇ ’ਤੇ ਬੇਬਾਕ ਰਾਏ ਰੱਖਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੱਲਬਾਤ ’ਚ ਦਖ਼ਲਅੰਦਾਜ਼ੀ ਕੀਤੀ ਹੈ। ਗੱਲਬਾਤ ’ਚ ਬਾਈਡੇਨ ਨੇ ਰਾਸ਼ਟਰਪਤੀ ਦੀ ਤਾਰੀਫ਼ ਕੀਤੀ। ਇਸ ਦੌਰਾਨ ਕੰਗਨਾ ਨੇ ਟਵੀਟ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਦੇ ਇਹ ਟਵੀਟ ਖ਼ੂਬ ਵਾਇਰਲ ਹੋ ਰਹੇ ਹਨ। 

PunjabKesari
ਦਰਅਸਲ ਹਾਲ ਹੀ ’ਚ ਜੋਅ ਬਾਈਡੇਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਅਮਰੀਕੀ ਲੋਕਾਂ ਦੀ ਸੁਰੱਖਿਆ, ਸਮਰਿਧੀ, ਸਿਹਤ ਅਤੇ ਜੀਵਨ ਦੀ ਰੱਖਿਆ ਕਰਨ ਦੇ ਨਾਲ-ਨਾਲ ਸੁਤੰਤਰ ਅਤੇ ਮੁਕਤ ਭਾਰਤ ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ ਕਰਨ ਦੀ ਆਪਣੀ ਪਹਿਲ ਨੂੰ ਲੈ ਕੇ ਭਰੋਸਾ ਦਿਵਾਇਆ ਹੈ ਅਤੇ ਨਾਲ ਹੀ ਚੀਨੀ ਰਾਸ਼ਟਰਪਤੀ ਦੀ ਤਾਰੀਫ਼ ਵੀ ਕੀਤੀ।

Look at this tail wagging, submissive, meek little pet of China, is he president of United States or a China ambassador? Shame on you American today China is world’s biggest power because you gave it that top spot it was lusting for on a platter. https://t.co/ujRz4jUbmL

— Kangana Ranaut (@KanganaTeam) February 18, 2021


ਪਰ ਸ਼ਾਇਦ ਕੰਗਨਾ ਨੂੰ ਜੋਅ ਅਤੇ ਸ਼ੀ ਦੀ ਗੱਲਬਾਤ ਚੰਗੀ ਨਹੀਂ ਲੱਗੀ। ਉਸ ਨੇ ਟਵੀਟ ਰਾਹੀਂ ਅਮਰੀਕੀ ਰਾਸ਼ਟਰਪਤੀ ’ਤੇ ਨਿਸ਼ਾਨਾ ਸਾਧਿਆ ਹੈ। ਅਦਾਕਾਰਾ ਨੇ ਲਿਖਿਆ ਕਿ ‘ਦੇਖੋ ਇਹ ਚੀਨ ਦੇ ਆਗਿਆਕਾਰੀ ਪਾਲਤੂ ਜਾਨਵਰ ਕਿਸ ਤਰ੍ਹਾਂ ਨਾਲ ਪੂਛ ਹਿਲਾ ਰਹੇ ਹਨ, ਵਿਨਿਮਰਤਾ ਦਿਖਾ ਰਹੇ ਹਨ। ਉਹ ਅਮਰੀਕਾ ਦੇ ਰਾਸ਼ਟਰਪਤੀ ਹਨ ਜਾਂ ਚੀਨ ਦੀ ਰਾਜਦੂਤ? ਅੱਜ ਮੈਨੂੰ ਤੁਹਾਡੇ ਅਮਰੀਕੀ ਹੋਣ ’ਤੇ ਸ਼ਰਮ ਆਉਂਦੀ ਹੈ। ਚੀਨ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਬਣ ਰਹੀ ਹੈ ਕਿਉਂਕਿ ਤੁਸੀਂ ਇਸ ਨੂੰ ਇਕ ਚੋਟੀ ਦਾ ਸਥਾਨ ਦਿੱਤਾ ਸੀ।

PunjabKesari

It might seem I am interested in American politics no I am not, we have a very strong leadership here it does not affect us, what I find amusing is liberals all across the world love weak,meek, submissive easy to dominate type leaders. Why they like Pappus is beyond me.

— Kangana Ranaut (@KanganaTeam) February 18, 2021


ਉਸ ਨੇ ਅੱਗੇ ਲਿਖਿਆ ਕਿ ‘ਇਕ ਨੇਤਾ ਨੂੰ ਇਕ ਕਰੂਰ, ਤੇਜ਼ ਆਵਾਜ਼ ਵਾਲਾ ਹੋਣਾ ਚਾਹੀਦਾ। ਵਿਸ਼ੇਸ਼ ਤੌਰ ’ਤੇ ਭਾਰਤ ਵਰਗੀ ਸੱਭਿਅਤਾ ਲਈ, ਜਿਸ ਨੇ ਆਪਣੇ ਇਤਿਹਾਸ ਤੋਂ ਸਬਕ ਨਹੀਂ ਲਿਆ ਹੈ। ਇਹ ਮਹੱਤਵਪੂਰਨ ਹੈ ਕਿ ਅਮਰੀਕਾ ’ਚ ਜੋ ਕੁਝ ਹੋਇਆ ਹੈ, ਉਸ ਤੋਂ ਅਸੀਂ ਸਿਖਦੇ ਹਾਂ ਕਿ ਭਰਮ, ਭੜਕਾਉਣ ਵਾਲੇ ਨੌਜਵਾਨਾਂ ਨੇ ਆਪਣੇ ਰਾਸ਼ਟਰ ਨੂੰ ਚੀਨ ਨੂੰ ਵੇਚ ਦਿੱਤਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਅਮਰੀਕਾ ਦੀ ਰਾਜਨੀਤੀ ’ਚ ਦਿਲਚਸਪੀ ਰੱਖਦੀ ਹਾਂ ਤਾਂ ਅਜਿਹਾ ਨਹੀਂ ਹੈ।

A leader should be a ferocious, roaring, raging voice. Especially for a civilisation like India who didn’t get a good deal in its history. It’s important we learn from what happened in America, a generation of confused, foggy disoriented youth sold their nation to China.

— Kangana Ranaut (@KanganaTeam) February 18, 2021


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਆਪਣੀਆਂ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਚਰਚਾ ’ਚ ਆ ਚੁੱਕੀ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਉਸ ਨੇ ਅੰਦੋਲਨਕਾਰੀਆਂ ’ਤੇ ਵੀ ਨਿਸ਼ਾਨੇ ਵਿੰਨ੍ਹੇ ਅਤੇ ਇਸ ਮਾਮਲੇ ’ਚ ਹਾਲੀਵੁੱਡ ਹਸਤੀਆਂ ਦੀ ਐਂਟਰੀ ’ਤੇ ਵੀ ਅਦਾਕਾਰਾ ਨੇ ਖ਼ੂਬ ਨਿੰਦਾ ਕੀਤੀ ਸੀ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News