ਰਾਸ਼ਟਰੀ ਭਾਸ਼ਾ ਦੇ ਵਿਵਾਦ ’ਤੇ ਬੋਲੀ ਕੰਗਨਾ ਰਣੌਤ, ਕਿਹਾ– ‘ਸੰਸਕ੍ਰਿਤ ਨੂੰ ਬਣਾਇਆ ਜਾਵੇ...’

Saturday, Apr 30, 2022 - 05:05 PM (IST)

ਮੁੰਬਈ (ਬਿਊਰੋ)– ਕੰਗਨਾ ਰਣੌਤ ਨੇ ਆਪਣੀ ਫ਼ਿਲਮ ‘ਧਾਕੜ’ ਦਾ ਟਰੇਲਰ ਲਾਂਚ ਕਾਫੀ ਧਾਕੜ ਅੰਦਾਜ਼ ’ਚ ਕੀਤਾ। ਫ਼ਿਲਮ ਦੇ ਟਰੇਲਰ ਲਾਂਚ ’ਤੇ ਅਕਸਰ ਜਿਵੇਂ ਹੁੰਦਾ ਹੈ ਕਿ ਸਿਤਾਰੇ ਤਮਾਮ ਮੁੱਦਿਆਂ ’ਤੇ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ।

ਕੰਗਨਾ ਵੀ ਆਪਣੇ ਟਰੇਲਰ ਲਾਂਚ ’ਤੇ ਹਿੰਦੀ ਨੂੰ ਲੈ ਕੇ ਉਸ ਮੁੱਦੇ ’ਤੇ ਗੱਲਬਾਤ ਕਰਦੀ ਦਿਖੀ, ਜਿਸ ਨੂੰ ਲੈ ਕੇ ਸਾਊਥ ਤੇ ਬਾਲੀਵੁੱਡ ਸਿਨੇਮਾ ਦੇ ਸਿਤਾਰੇ ਉਲਝੇ ਦਿਖੇ ਸਨ। ਹਾਲ ਹੀ ’ਚ ਸਾਊਥ ਸੁਪਰਸਟਾਰ ਕਿੱਚਾ ਸੁਦੀਪ ਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਵਿਚਾਲੇ ਹਿੰਦੀ ਨੂੰ ਲੈ ਕੇ ਗਰਮਾਏ ਮੁੱਦੇ ’ਤੇ ਕੰਗਨਾ ਰਣੌਤ ਕੋਲੋਂ ਵੀ ਸਵਾਲ ਪੁੱਛਿਆ ਗਿਆ। ਕੰਗਨਾ ਨੇ ਇਸ ਸਵਾਲ ਦਾ ਜਵਾਬ ਆਪਣੇ ਅੰਦਾਜ਼ ’ਚ ਦਿੱਤਾ।

ਇਹ ਖ਼ਬਰ ਵੀ ਪੜ੍ਹੋ : 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਾਜ (ਸਟੀਰੀਓ ਨੇਸ਼ਨ) ਦਾ ਦਿਹਾਂਤ, ਪਿਛਲੇ ਮਹੀਨੇ ਕੋਮਾ ’ਚੋਂ ਆਏ ਸਨ ਬਾਹਰ

ਟਰੇਲਰ ਲਾਂਚ ’ਤੇ ਕੰਗਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਕੰਗਨਾ ਕਹਿੰਦੀ ਨਜ਼ਰ ਆ ਰਹੀ ਹੈ, ‘ਜਦੋਂ ਇਨ੍ਹਾਂ ਲੋਕਾਂ ਨੇ ਬਣਾਈ ਤਾਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਇਆ। ਤਾਮਿਲ ਦਰਅਸਲ ਹਿੰਦੀ ਤੋਂ ਪੁਰਾਣੀ ਹੈ ਪਰ ਉਸ ਤੋਂ ਵੀ ਪੁਰਾਣੀ ਹੈ ਸੰਸਕ੍ਰਿਤ। ਜੇਕਰ ਤੁਸੀਂ ਮੇਰਾ ਬਿਆਨ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਰਾਸ਼ਟਰੀ ਭਾਸ਼ਾ ਸੰਸਕ੍ਰਿਤ ਹੋਣੀ ਚਾਹੀਦੀ ਹੈ ਕਿਉਂਕਿ ਕੰਨੜ ਤੋਂ ਤਾਮਿਲ, ਤਾਮਿਲ ਤੋਂ ਗੁਜਰਾਤੀ ਤੇ ਗੁਜਰਾਤੀ ਤੋਂ ਲੈ ਕੇ ਹਿੰਦੀ, ਸਾਰੀਆਂ ਉਸੇ ਤੋਂ ਆਈਆਂ ਹਨ।’

 
 
 
 
 
 
 
 
 
 
 
 
 
 
 

A post shared by Zoom TV (@zoomtv)

ਕੰਗਨਾ ਨੇ ਅੱਗੇ ਕਿਹਾ, ‘ਸੰਸਕ੍ਰਿਤ ਨੂੰ ਨਾ ਬਣਾ ਕੇ ਹਿੰਦੀ ਨੂੰ ਕਿਉਂ ਰਾਸ਼ਟਰੀ ਭਾਸ਼ਾ ਬਣਾਇਆ, ਇਸ ਦਾ ਜਵਾਬ ਮੇਰੇ ਕੋਲ ਨਹੀਂ ਹੈ। ਇਹ ਉਸ ਸਮੇਂ ਲਈ ਹੋਇਆ ਫ਼ੈਸਲਾ ਹੈ ਪਰ ਜਦੋਂ ਖ਼ਾਲਿਸਤਾਨ ਦੀ ਮੰਗ ਹੁੰਦੀ ਹੈ ਤਾਂ ਕਹਿੰਦੇ ਹਨ ਕਿ ਅਸੀਂ ਹਿੰਦੀ ਨੂੰ ਨਹੀਂ ਮੰਨਦੇ। ਨੌਜਵਾਨਾਂ ਨੂੰ ਭਟਕਾਇਆ ਜਾ ਰਿਹਾ ਹੈ, ਇਹ ਲੋਕ ਸੰਵਿਧਾਨ ਦਾ ਅਪਮਾਨ ਕਰ ਰਹੇ ਹਨ। ਤਾਮਿਲ ਲੋਕ ਅਲੱਗ ਦੇਸ਼ ਚਾਹੁੰਦੇ ਸਨ, ਬੰਗਾਲ ਰਿਪਬਲਿਕ ਦੀ ਤੁਸੀਂ ਮੰਗ ਕਰਦੇ ਹੋ ਤੇ ਕਹਿੰਦੇ ਹੋ ਕਿ ਅਸੀਂ ਹਿੰਦੀ ਭਾਸ਼ਾ ਨੂੰ ਭਾਸ਼ਾ ਨਹੀਂ ਸਮਝਦੇ, ਯਾਨੀ ਅਜਿਹੇ ’ਚ ਤੁਸੀਂ ਹਿੰਦੀ ਨੂੰ ਮਨ੍ਹਾ ਨਹੀਂ ਕਰ ਰਹੇ ਹੋ, ਤੁਸੀਂ ਦਿੱਲੀ ਨੂੰ ਇਨਕਾਰ ਕਰ ਰਹੇ ਹੋ ਕਿ ਉਥੇ ਸੈਂਟਰਲ ਸਰਕਾਰ ਨਹੀਂ ਹੈ। ਇਸ ਚੀਜ਼ ਦੀਆਂ ਬਹੁਤ ਸਾਰੀਆਂ ਲੇਅਰਜ਼ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News