ਕੰਗਨਾ ਦਾ ਫਿਲਮੀ ਕਰੀਅਰ ਠੱਪ, ਕੀ ਸਫ਼ਲ ਹੋ ਪਾਵੇਗੀ ''ਐਮਰਜੈਂਸੀ''?

Monday, Sep 02, 2024 - 02:09 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਦੀ ਬੇਬਾਕ 'ਕੁਈਨ' ਕੰਗਨਾ ਰਣੌਤ ਇਨ੍ਹੀਂ ਦਿਨੀਂ ਕਿਸਾਨ ਅੰਦੋਲਨ ਅਤੇ ਬੰਗਲਾਦੇਸ਼ ਨਾਲ ਜੁੜੇ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਕਿਸਾਨਾਂ 'ਤੇ ਉਨ੍ਹਾਂ ਦੇ ਤਾਜ਼ਾ ਵਿਵਾਦਿਤ ਬਿਆਨ ਕਾਰਨ ਉਨ੍ਹਾਂ ਦੀ ਪਾਰਟੀ ਨੇ ਵੀ ਉਸ ਦਾ ਬਚਾਅ ਕਰਨ ਤੋਂ ਕਦਮ ਪਿੱਛੇ ਹਟਾ ਲਏ ਹਨ। ਕੰਗਨਾ ਨੇ ਕਿਸਾਨ ਅੰਦੋਲਨ ਬਾਰੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਇੱਥੇ ਬਲਾਤਕਾਰ ਹੁੰਦੇ ਹਨ ਅਤੇ ਲਾਸ਼ਾਂ ਦੇ ਢੇਰ ਲੱਗ ਜਾਂਦੇ ਹਨ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਸਿਆਸਤ 'ਚ ਖਲਬਲੀ ਮੱਚ ਗਈ। ਕੰਗਨਾ ਦੀਆਂ ਪਿਛਲੀਆਂ ਕਈ ਫ਼ਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ। ਹੁਣ ਕੰਗਨਾ ਰਣੌਤ ਦੀ ਸਿਆਸੀ ਡਰਾਮਾ ਫ਼ਿਲਮ 'ਐਮਰਜੈਂਸੀ' ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਸੈਂਸਰ ਬੋਰਡ ਨੇ ਟਾਲ ਦਿੱਤਾ ਹੈ। ਆਓ ਜਾਣਦੇ ਹਾਂ ਕਿਉਂ?

ਕੀ ਫਲਾਪ ਹੋ ਜਾਵੇਗਾ ਕੰਗਨਾ ਰਣੌਤ ਦਾ ਕਰੀਅਰ?
ਕੰਗਨਾ ਨੇ ਬਾਲੀਵੁੱਡ 'ਚ ਆਪਣੀ ਖਾਸ ਅਤੇ ਵਿਲੱਖਣ ਪਛਾਣ ਬਣਾਈ ਹੈ। ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ ਇੰਡਸਟਰੀ 'ਚ ਇੱਕ ਵੱਖਰੀ ਛਾਪ ਛੱਡੀ ਹੈ। ਸਾਲ 2006 'ਚ ਫ਼ਿਲਮ 'ਗੈਂਗਸਟਰ' ਨਾਲ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕਰਨ ਵਾਲੀ 'ਰਿਵਾਲਵਰ ਰਾਣੀ' ਨੂੰ ਹਿੰਦੀ ਸਿਨੇਮਾ 'ਚ 17 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ। ਕੰਗਨਾ ਰਣੌਤ ਨੇ ਆਪਣੇ ਸ਼ੁਰੂਆਤੀ ਫ਼ਿਲਮੀ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਕੰਗਨਾ ਰਣੌਤ ਨੇ ਇਨ੍ਹਾਂ 17 ਸਾਲਾਂ 'ਚ 40 ਫ਼ਿਲਮਾਂ 'ਚ ਕੰਮ ਕੀਤਾ ਹੈ ਪਰ ਪਿਛਲੇ 10 ਸਾਲਾਂ ਤੋਂ ਕੰਗਨਾ ਇੱਕ ਹਿੱਟ ਫ਼ਿਲਮ ਲਈ ਤਰਸ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਜੇਕਰ ਕੰਗਨਾ ਦੇ ਫ਼ਿਲਮ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਪਿਛਲੇ 10 ਸਾਲਾਂ 'ਚ ਕੰਗਨਾ ਦੀਆਂ ਕਈ ਫ਼ਿਲਮਾਂ ਬਾਕਸ ਆਫਿਸ 'ਤੇ ਫਲਾਪ ਹੋ ਚੁੱਕੀਆਂ ਹਨ। ਕੰਗਨਾ ਨੇ ਸਾਲ 2015 'ਚ ਹਿੱਟ ਫ਼ਿਲਮ 'ਤਨੂ ਵੈਡਸ ਮਨੂ ਰਿਟਰਨਸ' ਦਿੱਤੀ ਸੀ। ਇਸ ਤੋਂ ਬਾਅਦ ਕੰਗਨਾ ਦੀ ਝੋਲੀ 'ਚ ਕੋਈ ਵੱਡੀ ਨਹੀਂ ਪਈ।

ਕੰਗਨਾ ਰਣੌਤ ਦੀਆਂ ਫਲਾਪ ਫ਼ਿਲਮਾਂ
ਦੱਸ ਦੇਈਏ ਕਿ ਪਿਛਲੇ 10 ਸਾਲਾਂ 'ਚ ਕੰਗਨਾ ਰਣੌਤ ਨੇ 14 ਫਲਾਪ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਪਿਛਲੀ ਰਿਲੀਜ਼ ਹੋਈ ਫ਼ਿਲਮ 'ਤੇਜਸ' ਦਾ ਨਾਮ ਵੀ ਜੁੜ ਗਿਆ ਹੈ। ਸਾਲ 2019 ਤੋਂ ਹੁਣ ਤੱਕ ਕੰਗਨਾ ਨੇ ਸਾਲ 2020 'ਚ ਮਣੀਕਰਨਿਕਾ (91.19 ਕਰੋੜ) ਅਤੇ ਜੱਜਮੈਂਟਲ (33.11 ਕਰੋੜ), 'ਪੰਗਾ' (28.9 ਕਰੋੜ), 2021 'ਚ ਥਲਾਈਵੀ (4.75 ਕਰੋੜ), ਧਾਕੜ (2.58 ਕਰੋੜ) ਵਰਗੀਆਂ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਫ਼ਿਲਮਾਂ ਨੂੰ ਫਲਾਪ ਦਾ ਟੈਗ ਮਿਲਿਆ ਹੈ। ਇਸ ਦੇ ਨਾਲ ਹੀ ਸਾਲ 2015 'ਚ ਰਿਲੀਜ਼ ਹੋਈਆਂ ਫ਼ਿਲਮਾਂ 'ਲਵ ਨਿਊਯਾਰਕ' ਅਤੇ 'ਰੰਗੂਨ' ਅਤੇ 'ਸਿਮਰਨ' (2017) ਵੀ ਕਮਾਲ ਨਹੀਂ ਕਰ ਸਕੀਆਂ।

27 ਅਕਤੂਬਰ 2023 ਨੂੰ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫ਼ਿਲਮ 'ਤੇਜਸ' ਨੇ ਪਹਿਲੇ ਦਿਨ 1.25 ਕਰੋੜ ਅਤੇ ਦੂਜੇ ਦਿਨ 1.48 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। 'ਤੇਜਸ' ਦਾ ਦੋ ਦਿਨਾਂ ਦਾ ਕੁੱਲ ਕਲੈਕਸ਼ਨ 2.73 ਕਰੋੜ ਰੁਪਏ ਰਿਹਾ। ਸੈਕਨਿਲਕ ਮੁਤਾਬਕ, ਫ਼ਿਲਮ 'ਤੇਜਸ' ਦਾ ਕੁੱਲ ਕਲੈਕਸ਼ਨ 6 ਕਰੋੜ ਰੁਪਏ ਹੈ। ਕੰਗਨਾ ਦੀ ਪ੍ਰਸਿੱਧੀ ਅਤੇ ਉਸ ਦੇ ਸਟਾਰਡਮ ਨੂੰ ਦੇਖਦੇ ਹੋਏ ਫ਼ਿਲਮ ਦੀ ਇਸ ਮੁੱਠੀ ਭਰ ਕਮਾਈ ਨੇ ਉਸ ਦੇ ਸ਼ਾਨਦਾਰ ਫ਼ਿਲਮੀ ਕਰੀਅਰ 'ਤੇ ਸਵਾਲ ਖੜ੍ਹੇ ਕਰ ਦਿੱਤੇ।

ਇਹ ਖ਼ਬਰ ਵੀ ਪੜ੍ਹੋ -  ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ

ਖ਼ਤਰੇ 'ਚ ਹੈ 'ਐਮਰਜੈਂਸੀ'
'ਤੇਜਸ' ਤੋਂ ਬਾਅਦ ਕੰਗਨਾ ਰਣੌਤ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਸਿਆਸੀ ਡਰਾਮਾ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਕੰਗਨਾ ਰਣੌਤ 'ਐਮਰਜੈਂਸੀ' 'ਚ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਫ਼ਿਲਮ ਦੇ ਟ੍ਰੇਲਰ 'ਚ ਕੰਗਨਾ ਰਣੌਤ ਦਾ ਇੰਦਰਾ ਗਾਂਧੀ ਲੁੱਕ ਕਾਫੀ ਹਿੱਟ ਹੋ ਗਿਆ ਹੈ ਅਤੇ ਉਨ੍ਹਾਂ ਦੀ ਐਕਟਿੰਗ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੰਗਨਾ ਰਣੌਤ ਦੇ ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫ਼ਿਲਮ 'ਚ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਅਸ਼ੋਕ ਛਾਬੜਾ ਮੋਰਾਰਜੀ ਦੇਸਾਈ, ਮਹਿਮਾ ਚੌਧਰੀ, ਪੁਪੁਲ ਜੈਕਰ, ਮਿਲਿੰਦ ਸੋਮਨ, ਫੀਲਡ ਮਾਰਸ਼ਲ ਸੈਮ ਮਾਨੇਕਸ਼ਾ, ਵਿਸਾਕ ਗਾਂਧੀ, ਸੰਜੇ ਦੀ ਭੂਮਿਕਾ ਨਿਭਾਉਣਗੇ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਜਗਜੀਵਨ ਰਾਮ ਦੀ ਭੂਮਿਕਾ ਨਿਭਾਉਣਗੇ। ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਨੇ ਧਮਕੀਆਂ ਦੇ ਚੱਲਦਿਆਂ ਫਿਲਮ ਦੇ ਸਰਟੀਫਿਕੇਟ 'ਤੇ ਰੋਕ ਲਗਾ ਦਿੱਤੀ ਹੈ।

ਕਰੀਅਰ ਅਤੇ ਵਿਵਾਦ
ਦੱਸ ਦੇਈਏ ਕਿ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਆ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਫ਼ਿਲਮ 'ਐਮਰਜੈਂਸੀ' ਨੂੰ ਬਲੈਕ ਆਊਟ ਕਰ ਦਿੱਤਾ ਗਿਆ ਹੈ ਅਤੇ ਸੈਂਸਰ ਬੋਰਡ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਕੰਗਨਾ ਰਣੌਤ ਦੇ ਫ਼ਿਲਮ 'ਐਮਰਜੈਂਸੀ' ਦੇ ਵਿਰੋਧ ਦਾ ਕਾਰਨ ਸਿੱਖ ਕੌਮ 'ਤੇ ਫਿਲਮਾਏ ਗਏ ਸੀਨ ਹਨ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਠੇਸ ਪਹੁੰਚਾ ਰਹੇ ਹਨ। ਅਜਿਹੇ 'ਚ ਫ਼ਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


sunita

Content Editor

Related News