ਪੰਜਾਬ 'ਚ ਕੰਗਨਾ ਕਾਰਨ ਹੋ ਸਕਦੈ ਮਾਹੌਲ ਖਰਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ ਨੇ ਵੀ ਕਰ 'ਤਾ ਵੱਡਾ ਐਲਾਨ

Saturday, Aug 24, 2024 - 12:44 PM (IST)

ਅੰਮ੍ਰਿਤਸਰ (ਬਿਊਰੋ) : ਫ਼ਿਲਮ ਅਦਕਾਰਾ ਤੇ ਭਾਜਪਾ ਦੀ ਸਾਂਸਦ ਕੰਗਨਾ ਰਣੌਤ ਵੱਲੋਂ ਬਣਾਈ ਗਈ ਫ਼ਿਲਮ 'ਐਮਰਜੈਂਸੀ' ਦਾ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ 'ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ' ਵੱਲੋਂ ਵੀ ਵਿਰੋਧ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਵਿਦਿਆਰਥੀ ਦਾ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇਹ ਦੱਸਣਾ ਤੇ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੰਗਨਾ ਰਨੌਤ ਦੀ ਜਿਹੜੀ ਫ਼ਿਲਮ 'ਐਮਰਜੈਂਸੀ' ਆ ਰਹੀ ਹੈ। ਉਹਨੂੰ ਅੰਮ੍ਰਿਤਸਰ ਦੇ 'ਚ ਮਾਝੇ ਵਿੱਚ ਤੇ ਪੰਜਾਬ ਦੇ 'ਚ ਚੱਲਣ ਨਹੀਂ ਦੇਵਾਂਗੇ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਸਿੱਖ ਵਿਰੌਧੀ ਹੈ ਫ਼ਿਲਮ 
ਉਨ੍ਹਾਂ ਕਿਹਾ ਕਿ ਫ਼ਿਲਮ ਦਾ ਮਕਸਦ ਕੇਵਲ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ 'ਚ ਜੋ ਦ੍ਰਿਸ਼ ਦਿਖਾਏ ਗਏ ਹਨ, ਉਹ ਜਿਸ ਸਮੇਂ ਦੇ ਹਨ, ਜਦੋਂ ਦਮਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਅਜਿਹੀ ਕਿਸੇ ਵੀ ਗਤਿਵਿਧੀ 'ਚ ਸਰਗਰਮ ਨਹੀਂ ਸਨ। ਜਿਹੜੀ ਛਵੀ ਉਨ੍ਹਾਂ ਦੀ ਪੇਸ਼ ਕੀਤੀ ਗਈ ਹੈ ਉਹ ਸਰਕਾਰ ਦੀ ਇੱਕ ਸਾਜਿਸ਼ ਹੈ। ਲੋਕਾਂ 'ਚ ਅਤੇ ਦੁਨੀਆ ਭਰ 'ਚ ਸਿੱਖਾਂ ਦੀ ਅਕਸ ਵਿਗਾੜਨਾ ਚਾਹੁੰਦੀ ਹੈ ਸਰਕਾਰ। ਦਮਦਮੀ ਟਕਸਾਲ ਦੇ ਆਗੂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਵੀ ਕਰ ਦਿੱਤਾ। ਸਾਡੇ ਹੱਕ ਹਕੂਕ ਉਹ ਵੀ ਖੋਹੇ ਗਏ। ਸਾਨੂੰ ਗੁਲਾਮੀ ਦਾ ਲਗਾਤਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਤੇ ਉੱਪਰੋਂ ਸਾਡੇ ਜਿਹੜੀ ਕੌਮ ਦੇ ਨਾਇਕ ਆ ਸਾਡੇ ਮਹਾਨ ਸ਼ਹੀਦ ਉਨ੍ਹਾਂ ਨੂੰ ਨਿੰਦਿਆ ਭੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।

ਖ਼ਰਾਬ ਹੋ ਸਕਦਾ ਹੈ ਪੰਜਾਬ ਦਾ ਮਾਹੌਲ
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਫ਼ਿਲਮ 'ਤੇ ਤੁਰੰਤ ਪਾਬੰਦੀ ਲਾਵੇ। ਇਸ ਦੇ ਨਾਲ ਇਕੱਲੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਮਾਹੌਲ ਖਰਾਬ ਹੋ ਸਕਦਾ ਹੈ। ਇਸ ਦੀ ਜ਼ਿੰਮੇਵਾਰ ਕੰਗਨਾ ਰਨੌਤ ਅਤੇ ਸਰਕਾਰਾਂ ਹੋਣਗੀਆਂ। ਇਸ ਲਈ ਕੰਗਨਾ ਰਨੌਤ ਦੀ ਫ਼ਿਲਮ 'ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ। ਇੰਦਰਾ ਗਾਂਧੀ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਜਿਹੜੀ 19 ਮਹੀਨੇ ਇਹ 'ਐਮਰਜੈਂਸੀ' ਲਾਈ ਸੀ, ਜੋ 1975 ਤੋਂ ਲੈ ਕੇ ਤਕਰੀਬਨ ਜਨਵਰੀ 1977 ਤੱਕ ਰਹੀ। ਉਸ ਸਮੇਂ ਤੱਕ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਹਮਣੇ ਨਹੀਂ ਆਏ ਸਨ ਪਰ ਫ਼ਿਲਮ 'ਚ ਗਲਤ ਜਾਣਕਾਰੀ ਦੇ ਕੇ ਭੰਡਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਦੀਵਾਨੇ ਹੋਏ ਸ਼ੋਇਬ ਅਖਤਰ, ਹੁਣ ਦੋਸਾਂਝਾਵਾਲਾ ਕਰੇਗਾ ਪਾਕਿ ਕ੍ਰਿਕੇਟਰ ਦੀ ਇੱਛਾ ਪੂਰੀ

ਸਿੱਖਾਂ ਦੇ ਹੱਕਾਂ 'ਚ ਬਣੀਆਂ ਫ਼ਿਲਮਾਂ ਹੋਈਆਂ ਬੈਨ
ਨਾਲ ਹੀ ਰਣਜੀਤ ਸਿੰਘ ਨੇ ਕਿਹਾ ਕਿ ਅਕਸਰ ਹੀ ਜਦੋਂ ਪੰਜਾਬ ਦੇ ਮਹਾਨ ਯੋਧਿਆਂ ਸੁਰਵੀਰਾਂ 'ਤੇ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ ਉਨ੍ਹਾਂ 'ਤੇ ਰੋਕ ਲਾ ਦਿੱਤੀ ਜਾਂਦੀ ਹੈ। ਜਾਂ ਫਿਰ ਫ਼ਿਲਮਾਂ 'ਚੋਂ ਸੀਨ ਕੱਟ ਕੇ ਛੋਟੀ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਫ਼ਿਲਮ 'ਤੇ ਖਾਸਾ ਅਸਰ ਦੇਖਣ ਨੂੰ ਮਿਲਦਾ ਹੈ। ਹੁਣ ਤੱਕ ਪੰਜਾਬ ਦੇ ਹੱਕ ਦੇ 'ਚ ਫ਼ਿਲਮ 'ਸਾਡਾ ਹੱਕ' ਫ਼ਿਲਮ 'ਧਰਮ ਯੁੱਧ ਮੋਰਚਾ' ਬਣੀ ਇਸੇ ਤਰ੍ਹਾਂ ਭਾਈ ਜੁਗਰਾਜ ਸਿੰਘ ਤੂਫਾਨ 'ਤੇ ਫ਼ਿਲਮ ਬਣੀ ਜਾਂ ਪਿੱਛੇ ਜਿਹੇ ਭਾਈ ਜਸਵੰਤ ਸਿੰਘ ਖਾਲੜਾ 'ਤੇ ਫ਼ਿਲਮ ਬਣੀ, ਉਨ੍ਹਾਂ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਤੋਂ ਅਤੇ ਸਿਨੇਮਾਂ ਮਾਲਿਕਾਂ ਤੋਂ ਮੰਗ ਹੈ ਕਿ ਅਜਿਹੀ ਫ਼ਿਲਮ ਰਲੀਜ਼ ਨਾ ਹੋਣ ਦਿੱਤੀ ਜਾਵੇ, ਨਹੀਂ ਤਾਂ ਜੋ ਵੀ ਮਾਹੋਲ ਬਣਿਆ ਉਸ ਦੇ ਜ਼ਿੰਮੇਵਾਰ ਉਹ ਆਪ ਹੋਣਗੇ। ਅਸੀਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦਾ ਰੋਲ ਕਿਸੇ ਵਿਅਕਤੀ ਨੂੰ ਨਹੀਂ ਕਰਨ ਦੇਵਾਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News