ਜਦੋਂ ਕਾਮਿਆ ਨੂੰ ਲੋਕ ਕਹਿੰਦੇ ਸਨ, ‘ਤੇਰਾ ਤਾਂ ਤਲਾਕ ਹੋ ਗਿਆ, ਹੁਣ ਤੂੰ ਆਪਣੀ ਧੀ ਨੂੰ ਵੀ ਵੇਚ ਦੇਵੇਗੀ’

11/02/2021 1:02:59 PM

ਮੁੰਬਈ (ਬਿਊਰੋ)– ਹਾਲ ਹੀ ’ਚ ਅਦਾਕਾਰਾ ਤੋਂ ਸਿਆਸਤਦਾਨ ਬਣੀ ਮਸ਼ਹੂਰ ਟੀ. ਵੀ. ਅਦਾਕਾਰਾ ਕਾਮਿਆ ਪੰਜਾਬੀ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਗੱਲਾਂ ਭਾਵੇਂ ਨਿੱਜੀ ਜ਼ਿੰਦਗੀ ਦੀਆਂ ਹੋਣ ਜਾਂ ਕੰਮਕਾਜੀ ਜ਼ਿੰਦਗੀ ਦੀਆਂ, ਕਿਸੇ ਵੀ ਮੁੱਦੇ ’ਤੇ ਕਾਮਿਆ ਹਮੇਸ਼ਾ ਖੁੱਲ੍ਹ ਕੇ ਬੋਲਦੀ ਹੈ ਤੇ ਨਿਡਰ ਹੋ ਕੇ ਆਪਣੀ ਗੱਲ ਰੱਖਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ ਹੈ। ਕਾਮਿਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਹਿਲਾਂ ਵਿਆਹ ਟੁੱਟਿਆ ਸੀ ਤਾਂ ਲੋਕ ਉਨ੍ਹਾਂ ਨੂੰ ਕਾਫੀ ਗੰਦੀਆਂ-ਗੰਦੀਆਂ ਗੱਲਾਂ ਕਰਦੇ ਸਨ। ਲੋਕ ਉਸ ਨੂੰ ਕਿਸੇ ਤਰ੍ਹਾਂ ਟਰੋਲ ਕਰਦੇ ਸਨ। ਅਦਾਕਾਰਾ ਨੇ ਦੱਸਿਆ ਕਿ ਨਾ ਸਿਰਫ਼ ਉਨ੍ਹਾਂ ਨੂੰ, ਸਗੋਂ ਉਨ੍ਹਾਂ ਦੀ 5 ਸਾਲ ਦੀ ਬੇਟੀ ਤਕ ਨੂੰ ਲੋਕ ਨਹੀਂ ਛੱਡਦੇ ਸਨ।

ਕਾਮਿਆ ਭਾਵੇਂ ਹੁਣ ਇਕ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਜੀਅ ਰਹੀ ਹੈ ਪਰ ਉਨ੍ਹਾਂ ਦੀ ਪਿਛਲੀ ਵਿਆਹੁਤਾ ਜ਼ਿੰਦਗੀ ਦਾ ਤਜਰਬਾ ਬੁਰਾ ਰਿਹਾ ਹੈ। ਪਹਿਲੇ ਵਿਆਹ ’ਚ ਕਾਮਿਆ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ, ਇਸ ਤੋਂ ਬਾਅਦ ਜਦੋਂ ਅਦਾਕਾਰਾ ਨੇ ਟੀ. ਵੀ. ਅਦਾਕਾਰ ਕਰਨ ਪਟੇਲ ਨੂੰ ਡੇਟ ਕੀਤਾ, ਉਦੋਂ ਵੀ ਉਸ ਨੂੰ ਕਾਫੀ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਹਾਲ ਹੀ ’ਚ ਇਸ ਵਾਰ ਅਦਾਕਾਰਾ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਕਾਮਿਆ ਨੂੰ ਹਾਲ ਹੀ ’ਚ ਜੈਨੇਲੀਆ ਤੇ ਰਿਤੇਸ਼ ਦੇਸ਼ਮੁਖ ਦੇ ਸ਼ੋਅ ‘ਲੇਡੀਜ਼ ਵਰਸਿਜ਼ ਜੈਂਟਲਮੈਨ 2’ ’ਚ ਦੇਖਿਆ ਗਿਆ ਸੀ, ਜਿਥੇ ਉਸ ਨੇ ਆਪਣਾ ਦਰਦ ਜ਼ਾਹਿਰ ਕੀਤਾ ਤੇ ਸਾਰਿਆਂ ਨੂੰ ਦੱਸਿਆ ਕਿ ਉਸ ਨੂੰ ਕਿਸ ਤਰ੍ਹਾਂ ਦੀਆਂ ਬੁਰਾਈਆਂ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਨਾਲ ਹੋਏ ਵਿਵਾਦ ’ਤੇ ਬੋਲਣ ਵਾਲੇ ਸੈਲੇਬ੍ਰਿਟੀਜ਼ ਦੀ ਸ਼ੈਰੀ ਮਾਨ ਨੇ ਬਣਾਈ ਰੇਲ, ਕਿਹਾ- ‘ਪਹਿਲਾਂ ਆਪਣੇ ਘਰ ਸਾਂਭੋ’

ਕਾਮਿਆ ਨੇ ਕਿਹਾ, ‘ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਹੁਣ ਤੱਕ ਲੋਕ ਸਿਰਫ ਤੁਹਾਡੇ ਕੱਪੜਿਆਂ ਜਾਂ ਕੇਕ ਦੀ ਗੱਲ ਕਰਦੇ ਹਨ। ਮੇਰਾ ਪਹਿਲਾ ਵਿਆਹ ਟੁੱਟ ਗਿਆ ਸੀ, ਉਸ ਵਿਆਹ ’ਚ ਮੈਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ। ਜਦੋਂ ਮੈਂ ਉਸ ਵਿਆਹ ਤੋਂ ਬਾਹਰ ਆਈ ਤਾਂ ਮੈਨੂੰ ਟਰੋਲ ਕੀਤਾ ਗਿਆ। ਇਸ ਤੋਂ ਬਾਅਦ ਮੈਂ ਰਿਲੇਸ਼ਨਸ਼ਿਪ ’ਚ ਸੀ, ਉਦੋਂ ਵੀ ਮੈਨੂੰ ਟਰੋਲ ਕੀਤਾ ਗਿਆ ਸੀ। ਲੋਕ ਕਹਿੰਦੇ ਸਨ ਕਿ ਤੂੰ ਬੁੱਢੀ ਹੋ ਗਈ ਹੋ, ਤਲਾਕਸ਼ੁਦਾ ਹੈ, ਉਹ ਤੈਨੂੰ ਵੀ ਛੱਡ ਦੇਵੇਗਾ... ਤੂੰ ਆਪਣੀ ਧੀ ਵੇਚ ਦੇਵੇਗੀ। ਜਦੋਂ ਮੇਰੀ ਧੀ 5 ਸਾਲ ਦੀ ਸੀ ਤਾਂ ਮੈਨੂੰ ਟਰੋਲ ਕੀਤਾ ਗਿਆ ਸੀ, ਉਦੋਂ ਤੋਂ ਮੇਰੀ ਬੇਟੀ ਵੀ ਟਰੋਲ ਹੋ ਰਹੀ ਹੈ, ਅੱਜ ਉਹ 11 ਸਾਲ ਦੀ ਹੈ।’

 
 
 
 
 
 
 
 
 
 
 
 
 
 
 
 

A post shared by Flipkart Video (@flipkartvideo)

ਕਾਮਿਆ ਨੇ ਅੱਗੇ ਕਿਹਾ, ‘ਮੈਂ ਕੀ ਕਰਦੀ ਹਾਂ, ਮੈਂ ਕੀ ਪਾਉਂਦੀ ਹਾਂ, ਮੇਰੀ ਮਰਜ਼ੀ ਹੈ, ਜਿੰਨੇ ਭੌਂਕਣਾ ਹੈ, ਭੌਂਕੇ... ਪਰ ਜੇ ਮੇਰੀ ਧੀ ਬਾਰੇ ਕੁਝ ਕਿਹਾ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਜਾ ਕੇ ਉਸ ਦਾ ਗਲਾ ਵੱਢ ਸੁੱਟਾਂ।’ ਕਾਮਿਆ ਦੀਆਂ ਗੱਲਾਂ ਸੁਣ ਕੇ ਰਿਤੇਸ਼ ਤੇ ਜੈਨੇਲੀਆ ਹੈਰਾਨ ਰਹਿ ਗਏ, ਅਦਾਕਾਰਾ ਵੀ ਥੋੜ੍ਹੀ ਭਾਵੁਕ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਸਾਲ 2020 ’ਚ ਕਾਮਿਆ ਨੇ ਦਿੱਲੀ ਦੇ ਰਹਿਣ ਵਾਲੇ ਡਾਕਟਰ ਸ਼ਲਭ ਡਾਂਗ ਨਾਲ ਵਿਆਹ ਕਰਵਾਇਆ ਸੀ। ਕਾਮਿਆ ਦਾ ਇਹ ਦੂਜਾ ਵਿਆਹ ਹੈ। ਕਾਮਿਆ ਦੀ ਇਕ ਬੇਟੀ ਹੈ, ਜਦਕਿ ਸ਼ਲਭ ਦਾ ਇਕ ਬੇਟਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News