ਪੰਜਾਬ ਦੀ ਕਿਸੇ ਨੂੰ ਪੁਕਾਰ ਨਹੀਂ ਸੁਣੀ, ਹਰ ਪਾਸੇ ਸਿਰਫ਼ ਧੱਕਾ ਹੋ ਰਿਹਾ: ਜਸਵੰਤ ਸਿੰਘ ਗੱਜਣਮਾਜਰਾ

Monday, May 05, 2025 - 03:18 PM (IST)

ਪੰਜਾਬ ਦੀ ਕਿਸੇ ਨੂੰ ਪੁਕਾਰ ਨਹੀਂ ਸੁਣੀ, ਹਰ ਪਾਸੇ ਸਿਰਫ਼ ਧੱਕਾ ਹੋ ਰਿਹਾ: ਜਸਵੰਤ ਸਿੰਘ ਗੱਜਣਮਾਜਰਾ

ਚੰਡੀਗੜ੍ਹ- ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਪਾਣੀਆਂ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਪਾਣੀ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਹਰਿਆਣਾ ਸਟੇਟ ਸਾਡਾ ਹਿੱਸਾ ਕਿਵੇਂ ਬਣ ਗਿਆ। ਉਨ੍ਹਾਂ ਕਿਹਾ ਜੇਕਰ ਇਤਿਹਾਸਿਕ ਤੌਰ 'ਤੇ ਗੱਲ ਕਰੀਏ ਤਾਂ ਹਰਿਆਣਾ ਨਾ ਤਾਂ ਤੁਰਕਾ 'ਚ ਰਿਹਾ ਅਤੇ ਨਾ ਹੀ ਮੁਗਲਾਂ ਦੇ ਰਾਜ 'ਚ ਰਿਹਾ ਹੈ ਫਿਰ ਥੋੜੇ ਸਮੇਂ ਤੋਂ ਇਹ ਸਾਡੇ ਹਿੱਸੇਦਾਰ ਬਣ ਗਿਆ। ਉਨ੍ਹਾਂ ਕਿਹਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਜਦੋਂ ਵੀ ਕਦੀ ਪੰਜਾਬ ਮੁਸਿਬਤ 'ਚ ਗਿਆ ਤਾਂ ਉਸ ਸਮੇਂ ਕਿਸੇ  ਨੇ ਵੀ ਸਾਥ ਨਹੀਂ ਦਿੱਤਾ। ਉਨ੍ਹਾਂ ਜਦੋਂ ਵੀ ਪੰਜਾਬ 'ਚ ਹੱਡ ਆਇਆ ਇਸ ਦਾ ਪਾਣੀ ਕਦੇ ਵੀ ਹਰਿਆਣਾ ਵਿਚ ਨਹੀਂ ਗਿਆ। ਜਿਸ ਦਾ ਪੰਜਾਬੀਆਂ ਨੂੰ ਹੀ ਵੱਡਾ ਖਮਿਆਜ਼ਾ ਭੁਗਤਿਆ ਪਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼, ਤਿੰਨ ਖ਼ਤਰਨਾਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ 1988 ਤੇ 1996 ਹੱਡ ਜਿਨ੍ਹਾਂ ਨੇ ਹੱਡ ਵੇਖਿਆ ਹੋਵੇ, ਉਹ ਸਮਝ ਸਕਦੇ ਹਨ ਕਿ ਤਰਾਸਦੀ ਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਸਮੇਂ ਹੱਡ ਆਇਆ ਸੀ ਤਾਂ ਲੋਕਾਂ ਦੇ ਕਹਿੰਦੇ ਕਹਾਉਂਦੇ ਘਰਾਂ ਦੀਆਂ ਛੱਤਾਂ ਤੱਕ ਪਾਣੀ ਚੱਲ ਗਿਆ ਸੀ ਅਤੇ ਕਾਫ਼ੀ ਜਾਨੀ ਮਾਲੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਉਸ ਦੌਰਾਨ ਹਰਿਆਣਾ ਅਤੇ ਰਾਜਸਥਾਨ ਨੇ ਸਾਨੂੰ  5 ਰੁਪਏ ਨਹੀਂ ਦਿੱਤੇ ਕਿ ਤੁਹਾਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਇੱਥੋਂ ਸਾਫ਼ ਹੈ ਕਿ ਸਾਡੀ ਸਟੇਟ ਨਾਲ ਧੱਕਾ ਹੋ ਰਿਹਾ ਹੈ। ਅੱਜ ਤੱਕ ਪੰਜਾਬ ਦੀ ਕਿਸੇ ਨੂੰ ਵੀ ਪੁਕਾਰ ਨਹੀਂ ਸੁਣੀ, ਹਰ ਚੀਜ਼ 'ਚ ਸਿਰਫ਼ ਧੱਕਾ ਹੀ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਹਿਲਾਂ ਨਾਲੋਂ ਬਹੁਤ ਘੱਟ ਗਿਆ ਹੈ ਜਿਸ ਨਾਲ ਸਭ ਤੋਂ ਵੱਧ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਹਾਲਤ ਦਿਨੋਂ-ਦਿਨ ਪਤਲੀ ਤੋਂ ਪਲਤੀ ਹੁੰਦੀ ਜਾ ਰਹੀ ਹੈ ਫਿਰ ਵੀ ਹਰਿਆਣਾ ਅਤੇ ਰਾਜਸਥਾਨ ਦੇ ਪੰਜਾਬ 'ਤੇ ਹੱਕ ਰੱਖ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ 'ਚ 153 ਬਲਾਕ 'ਚੋਂ 17 ਬਲਾਕ ਖਤਰਨਾਕ ਜ਼ੋਨ 'ਤੇ ਪਹੁੰਚ ਗਏ ਹਨ ਫਿਰ ਇਹ ਦੱਸੋ ਖੇਤੀ ਕਿਵੇਂ ਹੋਵੇ ਅਤੇ ਸਾਡਾ ਭਵਿੱਖ ਕਿਸ ਦੇ ਸਿਰ 'ਤੇ ਹੈ?  ਉਨ੍ਹਾਂ ਕਿਹਾ ਪੰਜਾਬ ਦੇ ਹੱਕਾਂ ਦੇ ਮਸਲੇ ਕਿੱਥੇ ਗਏ ਤੇ ਆਰਥਿਕਤਾ ਕਿੱਥੇ ਜਾਵੇਗੀ? ਹਰਿਆਣੇ ਵੱਲੇ ਹਰ ਚੀਜ਼ 'ਤੇ ਆਪਣਾ ਹੱਕ ਜਮਾ ਰਹੇ ਨੇ, ਜੇਕਰ ਜਿੰਨੀ ਦੇਰ ਪੰਜਾਬ ਦੇ ਪਾਣੀਆਂ ਦਾ ਰੀਪੇਰੀਅਨ ਲਾਅ ਦੇ ਹਿਸਾਬ ਨਾਲ ਮਸਲਾ ਹੱਲ ਨਹੀਂ ਹੁੰਦਾ ਤਾਂ ਸਮਝਦੇ ਹਾਂ ਪੰਜਾਬ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਖ਼ਬਰ, 7 ਕਿਲੋ ਗਾਂਜੇ ਸਣੇ ਵਿਅਕਤੀ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News