ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਤੜਕਸਾਰ ਹੋ ਗਿਆ...
Monday, May 12, 2025 - 10:35 AM (IST)

ਫਾਜ਼ਿਲਕਾ (ਸੁਨੀਲ ਨਾਗਪਾਲ) : ਜੰਗ ਦੇ ਤਣਾਅ ਵਿਚਾਲੇ ਭਾਰਤ-ਪਾਕਿ ਵਿਚਾਲੇ ਸੀਜ਼ਫਾਇਰ ਮਗਰੋਂ ਅਜੇ ਲੋਕਾਂ ਅੰਦਰੋਂ ਦਹਿਸ਼ਤ ਦਾ ਮਾਹੌਲ ਖ਼ਤਮ ਨਹੀਂ ਹੋਇਆ ਸੀ ਕਿ ਸਰਹੱਦੀ ਇਲਾਕੇ ਦੇ ਲੋਕਾਂ ਲਈ ਇਕ ਨਵੀਂ ਮੁਸੀਬਤ ਖੜ੍ਹੀ ਹੋ ਗਈ। ਦਰਅਸਲ ਅੱਜ ਤੜਕਸਾਰ 3 ਵਜੇ ਪੰਜਾਵਾ ਮਾਈਨਰ ਨਹਿਰ 'ਚ ਪਾੜ ਪੈਣ ਕਾਰਨ ਇਹ ਟੁੱਟ ਗਈ ਅਤੇ ਲੋਕਾਂ ਦੇ ਘਰ ਅਤੇ ਖੇਤ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ।
ਇਹ ਵੀ ਪੜ੍ਹੋ : ਪ੍ਰੀਖਿਆਵਾਂ ਦੀਆਂ ਬਦਲ ਗਈਆਂ ਤਾਰੀਖ਼ਾਂ! ਵਿਦਿਆਰਥੀ ਪੜ੍ਹ ਲੈਣ ਇਹ ਜ਼ਰੂਰੀ ਖ਼ਬਰ
ਜਾਣਕਾਰੀ ਮੁਤਾਬਕ ਢਾਈ ਸਫ਼ੀ ਦੇ ਨੇੜਿਓਂ ਅੱਜ ਤੜਕਸਾਰ ਪੰਜਾਵਾ ਮਾਈਨਰ ਨਹਿਰ ਟੁੱਟ ਗਈ। ਨਹਿਰ ਟੁੱਟਣ ਦਾ ਕਾਰਨ ਬੀਤੀ ਰਾਤ ਆਏ ਹਨ੍ਹੇਰੀ-ਝੱਖੜ ਨੂੰ ਦੱਸਿਆ ਜਾ ਰਿਹਾ ਹੈ। ਨਹਿਰ 'ਚ ਪਾੜ ਪੈਣ ਕਾਰਨ ਜਿੱਥੇ ਕਈ ਏਕੜ ਫ਼ਸਲਾਂ ਪਾਣੀ ਦੀ ਲਪੇਟ 'ਚ ਆ ਗਈਆਂ, ਉੱਥੇ ਹੀ ਕਈ ਢਾਣੀਆਂ ਤੱਕ ਪਾਣੀ ਪਹੁੰਚ ਗਿਆ ਅਤੇ ਲੋਕਾਂ ਦੇ ਘਰ ਵੀ ਪਾਣੀ 'ਚ ਡੁੱਬ ਗਏ, ਜਿਸ ਕਾਰਨ ਲੋਕ ਕਾਫ਼ੀ ਪਰੇਸ਼ਾਨ ਨਜ਼ਰ ਆਏ।
ਇਹ ਵੀ ਪੜ੍ਹੋ : ਸੀਜ਼ਫਾਇਰ ਮਗਰੋਂ ਪ੍ਰੀਖਿਆਵਾਂ ਨੂੰ ਲੈ ਕੇ ਵੱਡੀ ਅਪਡੇਟ, ਵਿਦਿਆਰਥੀ ਪੜ੍ਹ ਲੈਣ ਜ਼ਰੂਰੀ ਖ਼ਬਰ
ਨਹਿਰ ਟੁੱਟਣ ਵਾਲੀ ਥਾਂ 'ਤੇ ਵਿਭਾਗ ਦੇ ਅਧਿਕਾਰੀ ਦੇਰੀ ਨਾਲ ਪੁੱਜੇ, ਜਿਸ ਕਾਰਨ ਲੋਕਾਂ 'ਚ ਨਾਰਾਜ਼ਗੀ ਦੇਖੀ ਗਈ। ਫਿਲਹਾਲ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਅਤੇ ਫ਼ਸਲਾਂ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8