ਅਮਰੀਕਾ ਤੋਂ ਪਰਤੇ ਕਮਲ ਹਾਸਨ ਆਏ ਕੋਰੋਨਾ ਵਾਇਰਸ ਦੀ ਚਪੇਟ ’ਚ, ਹਸਪਤਾਲ ਦਾਖ਼ਲ

Tuesday, Nov 23, 2021 - 09:43 AM (IST)

ਅਮਰੀਕਾ ਤੋਂ ਪਰਤੇ ਕਮਲ ਹਾਸਨ ਆਏ ਕੋਰੋਨਾ ਵਾਇਰਸ ਦੀ ਚਪੇਟ ’ਚ, ਹਸਪਤਾਲ ਦਾਖ਼ਲ

ਚੇਨਈ (ਬਿਊਰੋ)– ਮੱਕਲ ਨਿਧੀ ਮਯਯਮ ਦੇ ਮੁਖੀ ਤੇ ਅਦਾਕਾਰ ਕਮਲ ਹਾਸਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਮਲ ਹਾਸਨ ਨੇ ਕਿਹਾ ਕਿ ਅਮਰੀਕਾ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਹਲਕੀ ਖਾਂਸੀ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ

ਟੈਸਟ ਤੋਂ ਬਾਅਦ ਕੋਰੋਨਾ ਨਾਲ ਇਨਫੈਕਸ਼ਨ ਦੀ ਪੁਸ਼ਟੀ ਹੋਈ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ’ਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ।

ਇਸ ਮਹੀਨੇ ਦੀ ਸ਼ੁਰੂਆਤ ’ਚ ਕਮਲ ਹਾਸਨ ਨੇ 7 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ ਸੀ। ਇਸ ਮੌਕੇ ਨਿਰਮਾਤਾਵਾਂ ਵਲੋਂ ਨਿਰਦੇਸ਼ਕ ਲੋਕੇਸ਼ ਕਨਗਰਾਜ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ ‘ਵਿਕਰਮ’ ਦੀ ਪਹਿਲੀ ਝਲਕ, ਜਿਸ ’ਚ ਕਮਲ ਹਾਸਨ ਮੁੱਖ ਭੂਮਿਕਾ ’ਚ ਹਨ, ਨੂੰ ਰਿਲੀਜ਼ ਕੀਤਾ ਗਿਆ।

ਪਹਿਲੀ ਝਲਕ ’ਚ ਇਕ ਐਕਸ਼ਨ ਦ੍ਰਿਸ਼ ਦਿਖਾਇਆ ਗਿਆ ਹੈ, ਜਿਥੇ ਅਦਾਕਾਰ ਨੂੰ ਜੇਲ੍ਹ ਦੇ ਅੰਦਰ ਤੇਜ਼ ਗੋਲੀਆਂ ਤੋਂ ਬਚਾਉਣ ਲਈ ਇਕ ਧਾਤ ਦੀ ਢਾਲ ਦੀ ਵਰਤੋਂ ਕਰਦੇ ਦੇਖਿਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News