ਚਾਚਾ ਦੇਬ ਮੁਖਰਜੀ ਨੂੰ ਯਾਦ ਕਰ ਭਾਵੁਕ ਹੋਈ ਕਾਜੋਲ, ਕਿਹਾ- ਮੈਂ ਤੁਹਾਨੂੰ ਹਰ ਦਿਨ...
Sunday, Mar 16, 2025 - 06:35 PM (IST)

ਐਂਟਰਟੇਨਮੈਂਟ ਡੈਸਕ- ਫਿਲਮ ਨਿਰਮਾਤਾ ਅਯਾਨ ਮੁਖਰਜੀ ਦੇ ਪਿਤਾ ਤੇ ਦਿੱਗਜ ਅਦਾਕਾਰ ਦੇਬ ਮੁਖਰਜੀ ਦਾ 14 ਮਾਰਚ ਨੂੰ ਦਿਹਾਂਤ ਹੋ ਗਿਆ। ਦੇਬ ਮੁਖਰਜੀ ਦੇ ਅਚਾਨਤ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਹੈ।
ਅਦਾਕਾਰਾ ਕਾਜੋਲ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਚਾਚਾ ਨੂੰ ਸ਼ਰਧਾਂਜਲੀ ਦਿੱਤੀ ਹੈ। ਕਾਜੋਲ ਨੇ ਦੂਰਗਾ ਪੂਜਾ ਤੋਂ ਆਪਣੀ ਅਤੇ ਦੇਬ ਮੁਖਰਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਪਰੰਪਰਾ ਦੇ ਅਨੁਸਾਰ ਹਰ ਦੂਰਗਾ ਪੂਜਾ ਵਿਚ ਅਸੀਂ ਇਕੱਠੇ ਤਸਵੀਰਾਂ ਖਿਚਵਾਉਂਦੇ ਸੀ। ਜਦੋਂ ਅਸੀਂ ਸਾਰੇ ਤਿਆਰ ਹੁੰਦੇ ਸੀ ਅਤੇ ਵਧੀਆ ਦਿਸਦੇ ਸੀ। ਮੈਂ ਅਜੇ ਵੀ ਉਨ੍ਹਾਂ ਤੋਂ ਬਿਨਾਂ ਦੁਨੀਆ ਦੀ ਕਲਪਨਾ ਨਹੀਂ ਕਰ ਪਾ ਰਹੀ ਹਾਂ। ਉਨ੍ਹਾਂ ਬਿਹਤਰੀਨ ਲੋਕਾਂ ਵਿਚੋਂ ਇਕ ਜਿਨ੍ਹਾਂ ਨੂੰ ਮੈਂ ਕਦੇ ਜਾਣਿਆ ਹੈ। ਮੈਂ ਤੁਹਾਨੂੰ ਹਰ ਦਿਨ ਪਿਆਰ ਕਰਾਂਗੀ, ਯਾਦ ਕਰਾਂਗੀ। ਕਾਜੋਲ ਵੱਲੋਂ ਪੋਸਟ ਸਾਂਝੀ ਕੀਤੇ ਜਾਣ ਦੇ ਤੁਰੰਤ ਬਾਅਦ ਕਈ ਬਾਲੀਵੁੱਡ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਵੀ ਕੁਮੈਂਟ ਸੈਕਸ਼ਨ ਵਿਚ ਹਮਦਰਦੀ ਜ਼ਾਹਰ ਕੀਤੀ।