'ਕੋਈ ਵਨ ਨਾਈਟ ਸਟੈਂਡ ਨਹੀਂ ਸੀ'..., ਆਪਣੇ 4 ਵਿਆਹਾਂ 'ਤੇ ਇਸ ਮਸ਼ਹੂਰ ਅਦਾਕਾਰ ਨੇ ਤੋੜੀ ਚੁੱਪੀ
Saturday, May 24, 2025 - 10:51 AM (IST)

ਐਂਟਰਟੇਨਮੈਂਟ ਡੈਸਕ- ਪ੍ਰਸਿੱਧ ਅਦਾਕਾਰ ਕਬੀਰ ਬੇਦੀ ਨੇ ਹਾਲ ਹੀ ਵਿੱਚ ਆਪਣੇ ਨਿੱਜੀ ਜੀਵਨ ਬਾਰੇ ਖੁਲਾਸਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ 4 ਵਿਆਹਾਂ ਅਤੇ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਰੇ ਵਿਆਹ ਲੰਬੇ ਸਮੇਂ ਤੱਕ ਚੱਲੇ, ਕੋਈ ਵੀ ਵਨ ਨਾਈਟ ਸਟੈਂਡ ਨਹੀਂ ਸੀ। ਪਹਿਲਾ ਵਿਆਹ 7 ਸਾਲ ਚੱਲਿਆ, ਦੂਜਾ ਵਿਆਹ 7-8 ਸਾਲ, ਤੀਜਾ ਵਿਆਹ 13 ਸਾਲ ਅਤੇ ਉਨ੍ਹਾਂ ਨੇ ਚੌਥਾ 10 ਸਾਲ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਮੌਜੂਦਾ ਪਤਨੀ ਪਰਵੀਨ ਦੁਸਾਂਝ ਨਾਲ 2016 ਵਿਚ ਕਰਵਾਇਆ।
ਇਹ ਵੀ ਪੜ੍ਹੋ: ਲਿਵਰ ਟਿਊਮਰ ਨਾਲ ਜੂਝ ਰਹੀ ਦੀਪਿਕਾ ਦੀ ਟਲੀ ਸਰਜਰੀ, ਪਤੀ ਸ਼ੋਏਬ ਇਬਰਾਹਿਮ ਨੇ ਦਿੱਤੀ Health Update
ਕਬੀਰ ਬੇਦੀ ਦੇ 4 ਵਿਆਹ:
ਪ੍ਰੋਤੀਮਾ ਬੇਦੀ (1969–1977): ਓਡੀਸੀ ਡਾਂਸਰ ਅਤੇ ਮਾਡਲ ਪ੍ਰੋਤੀਮਾ ਗੁਪਤਾ ਨਾਲ ਉਨ੍ਹਾਂ ਦਾ ਪਹਿਲਾ ਵਿਆਹ 1969 ਵਿੱਚ ਹੋਇਆ। ਉਨ੍ਹਾਂ ਦੇ 2 ਬੱਚੇ ਹੋਏ: ਪੁੱਤਰ ਸਿਧਾਰਥ (ਜਿਸਨੇ 1997 ਵਿੱਚ ਆਤਮਹੱਤਿਆ ਕਰ ਲਈ) ਅਤੇ ਧੀ ਪੂਜਾ ਬੇਦੀ।
ਸੂਜ਼ਨ ਹੰਫ੍ਰੀਜ਼ (1980–1990): ਬ੍ਰਿਟਿਸ਼ ਮੂਲ ਦੀ ਫੈਸ਼ਨ ਡਿਜ਼ਾਈਨਰ ਸੂਜ਼ਨ ਹੰਫ੍ਰੀਜ਼ ਨਾਲ ਉਨ੍ਹਾਂ ਦਾ ਦੂਜਾ ਵਿਆਹ 1980 ਵਿੱਚ ਹੋਇ। ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਐਡਮ ਬੇਦੀ ਹੈ, ਜੋ ਮਾਡਲ ਹੈ। ਇਹ ਵਿਆਹ 1990 ਵਿੱਚ ਖਤਮ ਹੋ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਭਾਜਪਾ ਦੀ ਮਹਿਲਾ ਆਗੂ ਨੇ ਲਾਏ ਗੰਭੀਰ ਦੋਸ਼
ਨਿੱਕੀ ਬੇਦੀ (1992–2005): ਬੀਬੀਸੀ ਦੀ ਰੇਡੀਓ ਪ੍ਰਜ਼ੈਂਟਰ ਨਿੱਕੀ ਮੂਲਗਾਓਕਰ ਨਾਲ ਉਨ੍ਹਾਂ ਦਾ ਤੀਜਾ ਵਿਆਹ 1992 ਵਿੱਚ ਹੋਇਆ। ਉਨ੍ਹਾਂ ਦੀ ਉਮਰ ਵਿੱਚ 20 ਸਾਲ ਦਾ ਅੰਤਰ ਸੀ, ਪਰ ਉਨ੍ਹਾਂ ਦਾ ਰਿਸ਼ਤਾ ਲਗਭਗ 13 ਸਾਲ ਤੱਕ ਚੱਲਿਆ। ਉਨ੍ਹਾਂ ਨੇ 2005 ਵਿੱਚ ਤਲਾਕ ਲੈ ਲਿਆ।
ਪਰਵੀਨ ਦੁਸਾਂਝ (2016–ਮੌਜੂਦਾ): ਲੰਡਨ ਵਿੱਚ ਜਨਮੀ ਭਾਰਤੀ ਮੂਲ ਦੀ ਸਮਾਜਿਕ ਖੋਜਕਰਤਾ ਪਰਵੀਨ ਦੁਸਾਂਝ ਨਾਲ ਉਨ੍ਹਾਂ ਦੀ ਚੌਥਾ ਵਿਆਹ 2016 ਵਿੱਚ ਹੋਇਆ। ਉਨ੍ਹਾਂ ਦੀ ਉਮਰ ਵਿੱਚ ਲਗਭਗ 30 ਸਾਲ ਦਾ ਅੰਤਰ ਹੈ, ਪਰ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਅਤੇ ਸਥਿਰ ਹੈ। ਕਬੀਰ ਅਤੇ ਪਰਵੀਨ 19 ਸਾਲ ਤੋਂ ਇਕੱਠੇ ਹਨ, ਜਿਸ ਵਿਚੋਂ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ 10 ਸਾਲ ਤੱਕ ਇਕੱਠੇ ਰਹਿਣ ਦੀ ਗੱਲ ਵੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8