ਜੌਰਡਨ ਸੰਧੂ, ਸਵੀਤਾਜ਼ ਬਰਾੜ ਤੇ ਸ਼੍ਰੀ ਬਰਾੜ ਦੀ ਬਣੀ ਜੋੜੀ, ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ

Wednesday, Sep 22, 2021 - 04:49 PM (IST)

ਜੌਰਡਨ ਸੰਧੂ, ਸਵੀਤਾਜ਼ ਬਰਾੜ ਤੇ ਸ਼੍ਰੀ ਬਰਾੜ ਦੀ ਬਣੀ ਜੋੜੀ, ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ

ਚੰਡੀਗੜ੍ਹ (ਬਿਊਰੋ) : ਹਿੱਟ ਗੀਤ ਬਣਾਉਣਾ ਹਰੇਕ ਟੀਮ ਦੀ ਕੋਸ਼ਿਸ਼ ਰਹਿੰਦੀ ਹੈ। ਦਿਲ ਨੂੰ ਛੋਹਣ ਵਾਲਾ ਵਧੀਆ ਗੀਤ ਬਣਾਉਣ ਲਈ ਸਹੀ ਰਾਗ, ਪ੍ਰਭਾਵਸ਼ਾਲੀ ਸੰਗੀਤ ਤੇ ਰੂਹਾਨੀ ਆਵਾਜ਼ ਵਰਗੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਇੱਕ ਗਾਇਕ, ਗੀਤਕਾਰ ਤੇ ਸੰਗੀਤ ਨਿਰਦੇਸ਼ਕ ਦੀ ਤਿਕੜੀ ਵਧੀਆ ਗੀਤ ਦੇ ਥੰਮ ਹੁੰਦੇ ਹਨ। ਅਜਿਹੀ ਹੀ ਇੱਕ ਟੀਮ ਹੈ, ਜੋ ਇਕੱਠੇ ਹੋ ਕੇ ਕੋਈ ਵਧੀਆ ਧਮਾਕਾ ਕਰਨ ਵਾਲੀ ਹੈ।

PunjabKesari

ਜੌਰਡਨ ਸੰਧੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਗਾਇਕ-ਗੀਤਕਾਰ ਸ਼੍ਰੀ ਬਰਾੜ, ਸਵੀਤਾਜ਼ ਬਰਾੜ, ਫਲੇਮ ਸੰਗੀਤ, ਫਤਿਹਕਰਨ ਸਿੰਘ ਤੇ ਪ੍ਰਭਾ ਪੁਰੇਵਾਲ ਨਾਲ ਆਪਣੇ ਨਵੇਂ ਪ੍ਰਾਜੈਕਟ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ, ਜਿਨ੍ਹਾਂ ਨੇ ਹਾਲ ਹੀ 'ਚ ਫ਼ਿਲਮ 'ਮੂਸੇ ਜੱਟ' ਦਾ ਆਪਣਾ ਗੀਤ ‘ਇਕ ਦੂਜੇ ਦੇ’ ਰਿਲੀਜ਼ ਕੀਤਾ ਹੈ, ਨੇ ਵੀ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਹੈ - ‘Something New Is Coming Up’। ਹਾਲਾਂਕਿ ਗੀਤ ਦਾ ਸਿਰਲੇਖ, ਰਿਲੀਜ਼ਿੰਗ ਡੇਟ ਜਾਂ ਸ਼ੈਲੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਉਮੀਦ ਕਰ ਸਕਦੇ ਹਾਂ ਕਿ ਟੀਮ ਇਸ ਨੂੰ ਕਿਸੇ ਵੀ ਸਮੇਂ ਸ਼ੇਅਰ ਕਰ ਸਕਦੀ ਹੈ।
 


author

sunita

Content Editor

Related News