''ਪਾਨ ਮਸਾਲਾ'' ਦੀ ਪ੍ਰਮੋਸ਼ਨ ਕਰਨ ਵਾਲਿਆਂ ''ਤੇ ਭੜਕੇ ਜਾਨ ਅਬ੍ਰਾਹਮ, ਮੌਤ ਨੂੰ ਵੇਚਣ ਦਾ ਲਗਾਇਆ ਦੋਸ਼
Saturday, Aug 10, 2024 - 11:18 AM (IST)
ਮੁੰਬਈ- ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਇਨ੍ਹੀਂ ਦਿਨੀਂ ਆਪਣੀ ਫਿਲਮ 'ਵੇਦਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਅਜਿਹੇ 'ਚ ਉਹ ਲਗਾਤਾਰ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ ਅਤੇ ਇਸ ਦੌਰਾਨ ਉਹ ਆਪਣੇ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕਰ ਰਹੇ ਹਨ। ਇਸ ਦੌਰਾਨ ਹੁਣ ਉਨ੍ਹਾਂ ਨੇ ਸਿਤਾਰਿਆਂ ਵੱਲੋਂ ਪਾਨ ਮਸਾਲਾ ਦੇ ਪ੍ਰਚਾਰ ਬਾਰੇ ਵੀ ਗੱਲ ਕੀਤੀ। ਜਾਨ ਅਬ੍ਰਾਹਮ ਇੱਕ ਸਿਹਤਮੰਦ ਜੀਵਨ ਸ਼ੈਲੀ 'ਚ ਪੱਕਾ ਵਿਸ਼ਵਾਸ ਰੱਖਦਾ ਹੈ ਅਤੇ ਅਕਸਰ ਪ੍ਰਸ਼ੰਸਕਾਂ ਨੂੰ ਫਿੱਟ ਰਹਿਣ ਲਈ ਉਤਸ਼ਾਹਿਤ ਕਰਦਾ ਹੈ। ਅਜਿਹੇ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਨ ਮਸਾਲਾ ਵਰਗੀਆਂ ਚੀਜ਼ਾਂ ਦਾ ਇਸ਼ਤਿਹਾਰ ਨਹੀਂ ਦੇ ਸਕਦੇ। ਉਸ ਨੇ ਹਾਲ ਹੀ 'ਚ ਉਨ੍ਹਾਂ ਅਦਾਕਾਰਾਂ ਦੀ ਆਲੋਚਨਾ ਕੀਤੀ ਜੋ ਫਿਟਨੈੱਸ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਮੌਤ ਨੂੰ ਵੇਚਦੇ ਹਨ।
ਇਹ ਖ਼ਬਰ ਵੀ ਪੜ੍ਹੋ -ਫੈਨਜ਼ ਦੇ ਬੱਚੇ ਨੂੰ ਪਿਆਰ ਕਰਦੀ ਨਜ਼ਰ ਆਈ ਦੀਪਿਕਾ, Mom To Bee ਦੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ
ਜੌਨ ਨੇ ਹਾਲ ਹੀ 'ਚ ਕਿਹਾ ਸੀ, 'ਜੇਕਰ ਮੈਂ ਆਪਣੀ ਜ਼ਿੰਦਗੀ ਇਮਾਨਦਾਰੀ ਨਾਲ ਜਿਉਂਦਾ ਹਾਂ ਅਤੇ ਜੋ ਮੈਂ ਪ੍ਰਚਾਰ ਕਰਦਾ ਹਾਂ, ਜੇਕਰ ਮੈਂ ਉਸ ਦਾ ਪਾਲਣ ਕਰਦਾ ਹਾਂ ਤਾਂ ਮੈਂ ਇਕ ਰੋਲ ਮਾਡਲ ਹਾਂ, ਪਰ ਜੇਕਰ ਮੈਂ ਲੋਕਾਂ ਦੇ ਸਾਹਮਣੇ ਆਪਣੇ ਆਪ ਦਾ ਨਕਲੀ ਰੂਪ ਪੇਸ਼ ਕਰ ਰਿਹਾ ਹਾਂ ਅਤੇ ਮੈਂ ਉਨ੍ਹਾਂ ਦੀ ਪਿੱਠ ਪਿੱਛੇ ਇਕ ਵੱਖਰੇ ਵਿਅਕਤੀ ਦੀ ਤਰ੍ਹਾਂ ਵਿਵਹਾਰ ਕਰ ਰਿਹਾ ਹਾਂ | ਇਸ ਲਈ ਉਹ ਇਸ ਨੂੰ ਪਛਾਣ ਲੈਣਗੇ।ਉਸ ਨੇ ਅੱਗੇ ਕਿਹਾ, 'ਲੋਕ ਫਿਟਨੈਸ ਦੀ ਗੱਲ ਕਰਦੇ ਹਨ ਅਤੇ ਉਹੀ ਲੋਕ ਪਾਨ ਮਸਾਲਾ ਦਾ ਇਸ਼ਤਿਹਾਰ ਦਿੰਦੇ ਹਨ। ਮੈਂ ਆਪਣੇ ਸਾਰੇ ਅਦਾਕਾਰਾਂ ਦੋਸਤਾਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਨਿਰਾਦਰ ਨਹੀਂ ਕਰ ਰਿਹਾ ਹਾਂ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਆਪਣੇ ਬਾਰੇ ਗੱਲ ਕਰ ਰਿਹਾ ਹਾਂ, ਪਰ ਮੈਂ ਮੌਤ ਨੂੰ ਨਹੀਂ ਵੇਚਾਂਗਾ, ਕਿਉਂਕਿ ਇਹ ਸਿਧਾਂਤ ਦੀ ਗੱਲ ਹੈ। ਇਸ ਦੇ ਨਾਲ ਹੀ ਜਾਨ ਨੇ ਪੁੱਛਿਆ, 'ਕੀ ਤੁਸੀਂ ਜਾਣਦੇ ਹੋ ਕਿ ਪਾਨ ਮਸਾਲਾ ਇੰਡਸਟਰੀ ਦਾ ਸਾਲਾਨਾ ਟਰਨਓਵਰ 45,000 ਕਰੋੜ ਰੁਪਏ ਹੈ? ਇਸ ਦਾ ਮਤਲਬ ਹੈ ਕਿ ਸਰਕਾਰ ਵੀ ਇਸ ਦਾ ਸਮਰਥਨ ਕਰ ਰਹੀ ਹੈ ਅਤੇ ਇਸ ਲਈ ਇਹ ਗੈਰ-ਕਾਨੂੰਨੀ ਨਹੀਂ ਹੈ। ਤੁਸੀਂ ਮੌਤ ਨੂੰ ਵੇਚ ਰਹੇ ਹੋ। ਤੁਸੀਂ ਇਸ ਨਾਲ ਕਿਵੇਂ ਰਹਿ ਸਕਦੇ ਹੋ?'
ਇਹ ਖ਼ਬਰ ਵੀ ਪੜ੍ਹੋ - ਸ਼ੋਭਿਤਾ ਧੂਲੀਪਾਲਾ ਨੇ ਨਾਗਾ ਚੈਤੰਨਿਆ 'ਤੇ ਜਤਾਇਆ ਪਿਆਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਦਰਅਸਲ, ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਅਕਸ਼ੈ ਕੁਮਾਰ ਵਰਗੇ ਵੱਡੇ ਕਲਾਕਾਰਾਂ ਨੂੰ ਅਜਿਹੇ ਬ੍ਰਾਂਡਾਂ ਨੂੰ ਪ੍ਰਮੋਟ ਕਰਨ ਲਈ ਅਤੀਤ 'ਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ 'ਚ 2022 'ਚ ਅਕਸ਼ੈ ਨੇ ਆਪਣੇ ਪ੍ਰਸ਼ੰਸਕਾਂ ਤੋਂ ਜਨਤਕ ਤੌਰ 'ਤੇ ਮੁਆਫੀ ਮੰਗੀ ਅਤੇ ਅਜਿਹੇ ਹੀ ਇਕ ਬ੍ਰਾਂਡ ਨਾਲ ਆਪਣੀ ਸਾਂਝ ਖਤਮ ਕਰ ਦਿੱਤੀ। ਉਸ ਨੇ ਐਕਸ 'ਤੇ ਲਿਖਿਆ, 'ਇਹ ਇਸ਼ਤਿਹਾਰ 13 ਅਕਤੂਬਰ, 2021 ਨੂੰ ਸ਼ੂਟ ਕੀਤੇ ਗਏ ਸਨ। ਜਦੋਂ ਤੋਂ ਮੈਂ ਜਨਤਕ ਤੌਰ 'ਤੇ ਐਲਾਨ ਕੀਤਾ ਹੈ ਕਿ ਮੈਂ ਵਿਗਿਆਪਨ ਬੰਦ ਕਰਾਂਗਾ, ਉਦੋਂ ਤੋਂ ਮੇਰਾ ਇਸ ਬ੍ਰਾਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਅਗਲੇ ਮਹੀਨੇ ਦੇ ਅੰਤ ਤੱਕ ਕਾਨੂੰਨੀ ਤੌਰ 'ਤੇ ਪਹਿਲਾਂ ਤੋਂ ਸ਼ੂਟ ਕੀਤੇ ਇਸ਼ਤਿਹਾਰ ਚਲਾ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।