ਕੋਰੋਨਾ ਪੀੜਤਾਂ ਲਈ ਜੌਨ ਅਬ੍ਰਾਹਮ ਨੇ ਵਧਾਇਆ ਮਦਦ ਦਾ ਹੱਥ, ਕੀਤਾ ਵੱਡਾ ਐਲਾਨ

Friday, Apr 30, 2021 - 04:35 PM (IST)

ਕੋਰੋਨਾ ਪੀੜਤਾਂ ਲਈ ਜੌਨ ਅਬ੍ਰਾਹਮ ਨੇ ਵਧਾਇਆ ਮਦਦ ਦਾ ਹੱਥ, ਕੀਤਾ ਵੱਡਾ ਐਲਾਨ

ਮੁੰਬਈ (ਬਿਊਰੋ) - ਕੋਵਿਡ 19 ਦਾ ਪ੍ਰਕੋਪ ਭਾਰਤ 'ਚ ਤੇਜ਼ੀ ਨਾਲ ਵੱਧ ਰਿਹਾ ਹੈ। ਕੋਵਿਡ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਮੁਸੀਬਤ ਦੀ ਇਸ ਘੜੀ 'ਚ ਕਈ ਮਸ਼ਹੂਰ ਕਲਾਕਾਰ ਮਦਦ ਲਈ ਅੱਗੇ ਆ ਰਹੇ ਹਨ। ਜੌਨ ਅਬਰਾਹਿਮ ਨੇ ਵੀ ਹੁਣ ਇਕ ਸਹਾਇਤਾ ਕਰਨ ਵਾਲਾ ਹੱਥ ਵਧਾਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਐਨ. ਜੀ. ਓ. ਦੇ ਹਵਾਲੇ ਕਰ ਦਿੱਤੇ ਹਨ। ਜੌਨ ਨੇ ਖ਼ੁਦ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਜੌਨ ਨੇ ਲਿਖਿਆ, 'ਸਾਡਾ ਦੇਸ਼ ਇਸ ਸਮੇਂ ਬਹੁਤ ਮੁਸ਼ਕਲਾਂ ਨਾਲ ਲੜ ਰਿਹਾ ਹੈ। ਹਰ ਇਕ ਲੰਘਦੇ ਮਿੰਟ ਨਾਲ ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੇ ਆਕਸੀਜਨ, ਆਈ. ਸੀ. ਯੂ. ਬੈੱਡ, ਵੈਕਸੀਨ ਅਤੇ ਭੋਜਨ ਦੀ ਲੋੜ ਹੈ। ਹਾਲਾਂਕਿ ਇਸ ਮੁਸ਼ਕਿਲ ਘੜੀ 'ਚ ਅਸੀਂ ਸਾਰੇ ਇਕ-ਦੂਜੇ ਦਾ ਸਮਰਥਨ ਕਰ ਰਹੇ ਹਾਂ।'
ਜੌਨ ਨੇ ਅੱਗੇ ਲਿਖਿਆ, 'ਅੱਜ ਤੋਂ ਮੈਂ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਸਾਡੀ ਸਹਿਯੋਗੀ ਐਨ. ਜੀ. ਓ. ਨੂੰ ਸੌਂਪ ਰਿਹਾ ਹਾਂ। ਮੇਰੇ ਅਕਾਊਂਟਸ ਤੋਂ ਸਿਰਫ਼ ਕੰਟੈਂਟ ਪੋਸਟ ਹੋਵੇਗਾ, ਜਿਸ ਨਾਲ ਜ਼ਰੂਰਤਮੰਦ ਲੋਕਾਂ ਦੀ ਮਦਦ ਹੋਵੇਗੀ। ਇਹ ਇਸ ਮੁਸ਼ਕਿਲ ਤੋਂ ਉੱਭਰਨ ਲਈ ਸਾਡੀ ਮਾਨਵਤਾ ਦੇ ਪ੍ਰਸਾਰ ਕਰਨ ਦਾ ਦੌਰ ਹੈ। ਇਸ ਲੜਾਈ ਤੋਂ ਜਿੱਤਣ ਲਈ ਕੁਝ ਵੀ ਕਰਾਂਗੇ। ਘਰ 'ਚ ਰਹੋ ਅਤੇ ਸੁਰੱਖਿਅਤ ਰਹੋ।'

ਇੱਥੇ ਪੜ੍ਹੋ ਜੌਨ ਅਬ੍ਰਾਹਮ ਦੀ ਪੋਸਟ 

 
 
 
 
 
 
 
 
 
 
 
 
 
 
 
 

A post shared by John Abraham (@thejohnabraham)

'ਸੱਤਿਆਮੇਵ ਜਯਤੇ 2' ਨਹੀਂ ਹੋਵੇਗੀ ਈਦ 'ਤੇ ਰਿਲੀਜ਼ 
ਜੌਨ ਅਬ੍ਰਾਹਮ ਦੀ ਫ਼ਿਲਮ 'ਸੱਤਿਆਮੇਵ ਜਯਤੇ 2' ਈਦ ਦੇ ਮੌਕੇ 'ਤੇ ਰਿਲੀਜ਼ ਕੀਤੀ ਜਾਣੀ ਸੀ ਪਰ ਕੋਵਿਡ-19 ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
 ਫ਼ਿਲਮ ਦੇ ਨਿਰਮਾਤਾਵਾਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ, "ਇਸ ਸੰਕਟ ਦੇ ਸਮੇਂ 'ਚ ਅਸੀਂ ਆਪਣੀ ਆਉਣ ਵਾਲੀ ਫ਼ਿਲਮ 'ਸੱਤਿਆਮੇਵ ਜਯਤੇ 2' ਦੀ ਤਰੀਕ ਨੂੰ ਅੱਗੇ ਵਧਾ ਰਹੇ ਹਾਂ। ਫ਼ਿਲਮ ਨਾਲ ਸਬੰਧਿਤ ਅੱਗੇ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ, ਉਦੋਂ ਤੱਕ ਦੋ ਗਜ਼ ਦੀ ਦੂਰੀ ਰੱਖੋ ਅਤੇ ਮਾਸਕ ਲਗਾਓ। ਆਪਣੀ ਅਤੇ ਆਪਣਿਆਂ ਦਾ ਧਿਆਨ ਰੱਖੋ। ਜੈ ਹਿੰਦ!'

 
 
 
 
 
 
 
 
 
 
 
 
 
 
 
 

A post shared by John Abraham (@thejohnabraham)

'ਪਠਾਨ' 'ਚ ਵੀ ਆਉਣਗੇ ਨਜ਼ਰ
ਇਸ ਤੋਂ ਇਲਾਵਾ ਜੌਨ ਫ਼ਿਲਮ 'ਪਠਾਨ' 'ਚ ਵੀ ਨਜ਼ਰ ਆਉਣਗੇ। 'ਪਠਾਨ' ਫ਼ਿਲਮ 'ਚ ਜੌਨ ਤੋਂ ਇਲਾਵਾ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾ 'ਚ ਹਨ। ਇਸ ਫ਼ਿਲਮ 'ਚ ਜੌਨ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਸਿਧਾਂਤ ਆਨੰਦ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਜੌਨ ਨੇ ਯਸ਼ਰਾਜ ਸਟੂਡੀਓ 'ਚ ਸ਼ੁਰੂ ਕਰ ਦਿੱਤੀ ਸੀ। 

 
 
 
 
 
 
 
 
 
 
 
 
 
 
 
 

A post shared by John Abraham (@thejohnabraham)

ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਸੀ ਕਿ ਉਨ੍ਹਾਂ ਦਾ ਕਮਬੈਕ ਇਸੇ ਸਾਲ ਹੋ ਜਾਵੇਗਾ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਕ ਹੋਰ ਸਾਲ ਇੰਤਜ਼ਾਰ ਕਰਨਾ ਪਵੇਗਾ। ਯਸ਼ਰਾਜ ਬੈਨਰ ਹੇਠ ਬਣੀ ਇਹ ਫ਼ਿਲਮ ਸਾਲ 2021 'ਚ ਨਾ ਰਿਲੀਜ਼ ਹੋ ਕੇ ਅਗਲੇ ਸਾਲ ਬਾਕਸ ਆਫਿਸ 'ਤੇ ਦਸਤਕ ਦੇਵੇਗੀ।     
 


author

sunita

Content Editor

Related News