ਜਿਓ ਸਟੂਡੀਓਜ਼ ਨੇ 8 ਤੋਂ ਵਧ OTT ਫਿਲਮਾਂ ਨਾਲ ਕੀਤੀ ਦਮਦਾਰ ਸ਼ੁਰੂਆਤ
Friday, Mar 07, 2025 - 11:10 AM (IST)

ਮੁੰਬਈ- ਰਿਕਾਰਡ ਤੋੜ ਬਲਾਕਬਸਟਰ ਫਿਲਮਾਂ ਨਾਲ 2024 ਵਿਚ ਗ਼ੈਰ-ਮਾਮੂਲੀ ਪ੍ਰਦਰਸ਼ਨ ਤੋਂ ਬਾਅਦ ਜਿਓ ਸਟੂਡੀਓਜ਼ ਨੇ ਮਨੋਰੰਜਨ ਉਦਯੋਗ ਵਿਚ ਖੁਦ ਨੂੰ ਇਕ ਪ੍ਰਮੁੱਖ ਸ਼ਕਤੀ ਵਜੋਂ ਸਥਾਪਤ ਕਰ ਲਿਆ ਹੈ। ਇਹ ਸਫਲਤਾ 2025 ਵਿਚ ਵੀ ਜਾਰੀ ਰਹੀ। ਸ਼ੁਰੂਆਤ ‘ਸਕਾਈ ਫੋਰਸ’ ਦੀ ਰਿਲੀਜ਼ ਨਾਲ ਹੋਈ। ਸਿਰਫ ਸਿਨੇਮਾਘਰਾਂ ਵਿਚ ਹੀ ਨਹੀਂ ਸਗੋਂ ਇਸ ਸਟੂਡੀਓ ਨੇ ਓ.ਟੀ .ਟੀ. ਪਲੇਟਫਾਰਮ ’ਤੇ ਵੀ ਇਕ ਤੋਂ ਵਧ ਕੇ ਇਕ ਦਮਦਾਰ ਕੰਟੈਂਟ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ ਹੈ। ਪਹਿਲੀ ਤਿਮਾਹੀ ਵਿਚ ਹੀ ਮਜਬੂਤ ਪ੍ਰਭਾਵ ਪਾਇਆ ਹੈ, ਜਿਨ੍ਹਾਂ ਵਿਚ ਜੀ5 ’ਤੇ ਬੋਲਡ ਵਿਚਾਰਾਂ ਅਤੇ ਚਰਚਾਵਾਂ ਦਾ ਵਿਸ਼ਾ ਬਣੀ ਫਿਲਮ ‘ਮਿਸਿਜ਼’। 8 ਤੋਂ ਜ਼ਿਆਦਾ ਟਾਈਟਲ ਲਾਂਚ ਕਰ ਕੇ ਅਤੇ ਆਉਣ ਵਾਲੇ ਸਮੇਂ ਵਿਚ ਨਵੀਂਆਂ-ਨਵੀਂਆਂ ਕਹਾਣੀਆਂ ਦੇ ਵਾਅਦੇ ਵੱਲ ਜਿਓ ਸਟੂਡੀਓਜ਼ ਕਦਮ ਵਧਾਉਂਦੇ ਜਾ ਰਿਹਾ ਹੈ। ਦਰਸ਼ਕ ਰੋਮਾਂਚਕ ਸਾਲ ਦੀ ਉਮੀਦ ਕਰ ਸਕਦੇ ਹਨ।