ਲਿਟਲ ਚੈਂਪੀਅਨ ਗੁੰਜਨ ਸਿਨ੍ਹਾ ਨੇ ਜਿੱਤਿਆ ''ਝਲਕ ਦਿਖਲਾ ਜਾ 10'' ਦਾ ਖਿਤਾਬ, ਇਨਾਮ ਵਜੋਂ ਮਿਲੇ 20 ਲੱਖ ਰੁਪਏ

Monday, Nov 28, 2022 - 10:44 AM (IST)

ਲਿਟਲ ਚੈਂਪੀਅਨ ਗੁੰਜਨ ਸਿਨ੍ਹਾ ਨੇ ਜਿੱਤਿਆ ''ਝਲਕ ਦਿਖਲਾ ਜਾ 10'' ਦਾ ਖਿਤਾਬ, ਇਨਾਮ ਵਜੋਂ ਮਿਲੇ 20 ਲੱਖ ਰੁਪਏ

ਨਵੀਂ ਦਿੱਲੀ (ਬਿਊਰੋ) : ਗੁੰਜਨ ਸਿਨ੍ਹਾ ਅਤੇ ਤੇਜਸ ਵਰਮਾ ਨੇ ਟੀ. ਵੀ. ਦੇ ਮਸ਼ਹੂਰ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਦਾ ਖਿਤਾਬ ਜਿੱਤਿਆ ਹੈ। ਇਸ ਸੀਜ਼ਨ 'ਚ ਇਸ ਜੋੜੀ ਨੇ ਇਕ ਤੋਂ ਵਧ ਕੇ ਇਕ ਡਾਂਸ ਪਰਫਾਰਮੈਂਸ ਦਿੱਤੀ। ਇਸ ਜੋੜੀ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਖੂਬ ਜਸ਼ਨ ਮਨਾ ਰਹੇ ਹਨ। 'ਝਲਕ ਦਿਖਲਾ ਜਾ 10' ਕਈ ਤਰੀਕਿਆਂ ਨਾਲ ਬਹੁਤ ਖ਼ਾਸ ਰਿਹਾ ਹੈ। 'ਝਲਕ ਦਿਖਲਾ ਜਾ 10' ਦੇ ਫਾਈਨਲਿਸਟਾਂ 'ਚ ਅਦਾਕਾਰਾ ਰੁਬੀਨਾ ਦਿਲਾਇਕ, ਗੁੰਜਨ ਸਿਨ੍ਹਾ, ਫੈਜ਼ਲ ਸ਼ੇਖ, ਗਸ਼ਮੀਰ ਮਹਾਜਨੀ, ਨਿਸ਼ਾਂਤ ਭੱਟ ਅਤੇ ਸ੍ਰਿਤੀ ਝਾਅ ਸ਼ਾਮਲ ਸਨ। ਇਨ੍ਹਾਂ ਸਭ ਨੂੰ ਪਛਾੜਦੇ ਹੋਏ ਗੁੰਜਨ ਸਿਨਹਾ ਨੇ ਆਪਣੇ ਨਾਂ ਕੀਤਾ।

PunjabKesari

8 ਸਾਲ ਦੀ ਗੁੰਜਨ ਨੇ ਜਿੱਤਿਆ ਸ਼ੋਅ
ਗੁੰਜਨ ਸਿਨ੍ਹਾ ਇਸ ਸ਼ੋਅ ਦੀ ਸਭ ਤੋਂ ਛੋਟੀ ਪ੍ਰਤੀਯੋਗੀ ਰਹੀ ਹੈ। ਉਸ ਦੀ ਉਮਰ ਸਿਰਫ਼ 8 ਸਾਲ ਹੈ। ਇਸ ਉਮਰ 'ਚ ਗੁੰਜਨ ਨੇ ਇਸ ਸ਼ੋਅ ਦਾ ਨਾਂ ਆਪਣੇ ਨਾਂ ਕਰਕੇ ਵੱਡੀ ਜਿੱਤ ਹਾਸਲ ਕੀਤੀ ਹੈ। ਕਰਨ ਜੌਹਰ ਅਤੇ ਮਾਧੁਰੀ ਦੀਕਸ਼ਿਤ ਨੇ ਸ਼ੋਅ ਦੇ ਜੇਤੂਆਂ ਵਜੋਂ ਦੋਨਾਂ ਲਿਟਲ ਚੈਂਪੀਅਨਜ਼ ਦਾ ਐਲਾਨ ਕੀਤਾ।

PunjabKesari

ਮਿਲੀ 20 ਲੱਖ ਰੁਪਏ ਦੀ ਇਨਾਮੀ ਰਾਸ਼ੀ
ਲਿਟਲ ਚੈਂਪੀਅਨ ਨੂੰ ਇਨਾਮੀ ਰਾਸ਼ੀ ਵਜੋਂ 20 ਲੱਖ ਰੁਪਏ ਮਿਲੇ ਹਨ। ਗੁਹਾਟੀ, ਅਸਾਮ ਦੀ ਰਹਿਣ ਵਾਲੀ ਗੁੰਜਨ ਸਿਨ੍ਹਾ ਦਾ ਜਨਮ 8 ਮਈ 2014 ਨੂੰ ਹੋਇਆ ਸੀ। ਆਪਣੀ ਡਾਂਸ ਪ੍ਰਤਿਭਾ ਦੇ ਕਾਰਨ, ਗੁੰਜਨ ਛੋਟੀ ਉਮਰ 'ਚ ਹੀ ਮਸ਼ਹੂਰ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਡਾਂਸ ਸ਼ੋਅਜ਼ 'ਚ ਹਿੱਸਾ ਲੈ ਚੁੱਕੀ ਹੈ।

PunjabKesari

ਵਰੁਣ ਧਵਨ ਅਤੇ ਕ੍ਰਿਤੀ ਸੈਨਨ ਨੇ ਫਿਨਾਲੇ 'ਚ ਕੀਤੀ ਸ਼ਿਰਕਤ
ਮਾਧੁਰੀ ਦੀਕਸ਼ਿਤ, ਕਰਨ ਜੌਹਰ ਅਤੇ ਨੋਰਾ ਫਤੇਹੀ ਤੋਂ ਇਲਾਵਾ, ਫਿਨਾਲੇ ਐਪੀਸੋਡ 'ਚ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਵੀ ਸਨ। ਇਹ ਸਾਰੇ ਸਿਤਾਰੇ ਆਪਣੀ ਆਉਣ ਵਾਲੀ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਇਸ ਸ਼ੋਅ ਦਾ ਹਿੱਸਾ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News