‘ਲੌਬੀ’ ਗੀਤ ਦੇ ਵਿਵਾਦ ’ਤੇ ਬੋਲੀ ਜੈਨੀ ਜੌਹਲ, ਕੌਰ ਬੀ ਤੇ ਅਫਸਾਨਾ ਖ਼ਾਨ ਨੂੰ ਲੈ ਕੇ ਆਖੀ ਵੱਡੀ ਗੱਲ

Sunday, Jan 08, 2023 - 03:04 PM (IST)

‘ਲੌਬੀ’ ਗੀਤ ਦੇ ਵਿਵਾਦ ’ਤੇ ਬੋਲੀ ਜੈਨੀ ਜੌਹਲ, ਕੌਰ ਬੀ ਤੇ ਅਫਸਾਨਾ ਖ਼ਾਨ ਨੂੰ ਲੈ ਕੇ ਆਖੀ ਵੱਡੀ ਗੱਲ

ਚੰਡੀਗੜ੍ਹ (ਬਿਊਰੋ)– ਹਾਲ ਹੀ ’ਚ ਗਾਇਕਾ ਜੈਨੀ ਜੌਹਲ ਦਾ ਗੀਤ ‘ਲੌਬੀ’ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਜੈਨੀ ਜੌਹਲ ਦਾ ਕੌਰ ਬੀ ਤੇ ਅਫਸਾਨਾ ਖ਼ਾਨ ਨੂੰ ਰਿਪਲਾਈ ਦੇਣਾ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ। ਇਸ ਬਾਰੇ ਸਪੱਸ਼ਟੀਕਰਨ ਖ਼ੁਦ ਜੈਨੀ ਜੌਹਲ ਨੇ ਦਿੱਤਾ ਹੈ। ਜੈਨੀ ਨੇ ਬੀਤੇ ਦਿਨੀਂ ਇਕ ਵੀਡੀਓ ਤੇ ਪੋਸਟ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਹਾਦਸੇ ’ਚ ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਲਈ ਮਸੀਹਾ ਬਣੇ ਸ਼ਾਹਰੁਖ ਖ਼ਾਨ, ਕੀਤੀ ਆਰਥਿਕ ਮਦਦ

ਇਸ ’ਚ ਜੈਨੀ ਜੌਹਲ ਕਹਿੰਦੀ ਹੈ, ‘‘ਗੀਤ ‘ਲੌਬੀ’ ਕੌਰ ਬੀ ਦੀਦੀ ਤੇ ਅਫਸਾਨਾ ਖ਼ਾਨ ਲਈ ਬਿਲਕੁਲ ਨਹੀਂ ਹੈ। ਜਿਸ ‘ਲੌਬੀ’ ਦੀ ਮੈਂ ਗੀਤ ’ਚ ਗੱਲ ਕੀਤੀ ਸੀ, ਇਹ ਉਹ ‘ਲੌਬੀ’ ਹੈ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਤੇ ਉਨ੍ਹਾਂ ਦੀਆਂ ਫੀਮੇਲ ਸਿੰਗਰਸ ਦਾ ਨਾਮ ਨਾ ਆਵੇ, ਇਸ ਲਈ ਕੌਰ ਬੀ ਦੀਦੀ ਤੇ ਅਫਸਾਨਾ ਖ਼ਾਨ ਦਾ ਨਾਂ ਉਛਾਲ ਰਹੇ ਨੇ।’’

ਦੱਸ ਦੇਈਏ ਕਿ ਜੈਨੀ ਜੌਹਲ ਦੇ ਇਸ ਗੀਤ ਨੂੰ ਯੂਟਿਊਬ ’ਤੇ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜੈਨੀ ਜੌਹਲ ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਵੀ ਸਮੇਂ-ਸਮੇਂ ’ਤੇ ਆਵਾਜ਼ ਚੁੱਕਦੀ ਰਹਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News