'ਅਜਨਬੀਆਂ ਨਾਲ ਇੰਟੀਮੇਟ ਸੀਨ ਫਿਲਮਾਉਣਾ ਜ਼ਿਆਦਾ ਆਸਾਨ...'; ਹਾਲੀਵੁੱਡ ਅਦਾਕਾਰਾ ਜੈਨੀਫਰ ਦਾ ਵੱਡਾ ਖੁਲਾਸਾ
Friday, Jan 09, 2026 - 03:59 PM (IST)
ਲਾਸ ਏਂਜਲਸ (ਏਜੰਸੀ)- ਓਸਕਰ ਜੇਤੂ ਮਸ਼ਹੂਰ ਹਾਲੀਵੁੱਡ ਅਦਾਕਾਰਾ ਜੈਨੀਫਰ ਲਾਰੈਂਸ ਨੇ ਆਪਣੀ ਪੇਸ਼ੇਵਰ ਜ਼ਿੰਦਗੀ ਅਤੇ ਅਦਾਕਾਰੀ ਦੇ ਅਨੁਭਵਾਂ ਬਾਰੇ ਕਈ ਦਿਲਚਸਪ ਅਤੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇੱਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਜੈਨੀਫਰ ਨੇ ਦੱਸਿਆ ਕਿ ਉਸਨੂੰ ਆਪਣੇ ਦੋਸਤਾਂ ਜਾਂ ਪੁਰਾਣੇ ਸਾਥੀ ਕਲਾਕਾਰਾਂ ਦੇ ਮੁਕਾਬਲੇ ਕਿਸੇ ਅਜਨਬੀ ਨਾਲ ਇੰਟੀਮੇਟ (ਨਿੱਜੀ) ਸੀਨ ਫਿਲਮਾਉਣਾ ਜ਼ਿਆਦਾ ਆਸਾਨ ਲੱਗਦਾ ਹੈ।
ਇਹ ਵੀ ਪੜ੍ਹੋ: ਐਡਲਟ ਫਿਲਮ ਸਟਾਰ ਨੇ ਵਿਰਾਟ ਕੋਹਲੀ ਨਾਲ ਸਾਂਝੀ ਕੀਤੀ ਤਸਵੀਰ ! ਮਚੀ ਹਲਚਲ
ਦੋਸਤਾਂ ਨਾਲ ਕੰਮ ਕਰਨਾ ਲੱਗਦਾ ਹੈ 'ਅਜੀਬ'
ਜੈਨੀਫਰ ਨੇ ਆਪਣੀ ਆਉਣ ਵਾਲੀ ਫਿਲਮ 'ਡਾਈ ਮਾਈ ਲਵ' (Die My Love) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਉਸਦੇ ਸਾਥੀ ਕਲਾਕਾਰ ਰੌਬਰਟ ਪੈਟਿਨਸਨ ਸਨ, ਜਿਨ੍ਹਾਂ ਨੂੰ ਉਹ ਪਹਿਲਾਂ ਨਹੀਂ ਸੀ ਜਾਣਦੀ, ਜਿਸ ਕਾਰਨ ਕੰਮ ਕਰਨਾ ਆਸਾਨ ਰਿਹਾ। ਉਸਨੇ ਆਪਣੀ ਹਿੱਟ ਫਿਲਮ 'ਹੰਗਰ ਗੇਮਜ਼' ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਉਸਨੂੰ ਆਪਣੇ ਚੰਗੇ ਦੋਸਤ ਜੋਸ਼ ਹਚਰਸਨ ਨੂੰ ਕਿਸ (Kiss) ਕਰਨਾ ਪਿਆ ਸੀ, ਤਾਂ ਉਹ ਬਹੁਤ ਅਜੀਬ ਅਹਿਸਾਸ ਸੀ।
ਇਹ ਵੀ ਪੜ੍ਹੋ: ‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ
ਡਾਂਸ ਕਲਾਸਾਂ ਨੇ ਕੀਤਾ 'ਪ੍ਰੇਸ਼ਾਨ'
ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਜੈਨੀਫਰ ਅਤੇ ਰੌਬਰਟ ਪੈਟਿਨਸਨ ਨੂੰ 'ਇੰਟਰਪ੍ਰੇਟਿਵ ਡਾਂਸ' ਦੀ ਸਿਖਲਾਈ ਲੈਣੀ ਪਈ ਸੀ, ਜਿਸ ਨੂੰ ਜੈਨੀਫਰ ਨੇ ਬਹੁਤ ਹੀ ਸ਼ਰਮਿੰਦਗੀ ਭਰਿਆ ਦੱਸਿਆ। ਉਸਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਉਹ ਅਤੇ ਰੌਬਰਟ ਦੋਵੇਂ ਹੀ ਬਹੁਤ ਬੁਰੇ ਡਾਂਸਰ ਹਨ। ਉਨ੍ਹਾਂ ਲਈ ਡਾਂਸ ਸਿੱਖਣਾ ਇੰਨਾ ਔਖਾ ਅਤੇ ਸ਼ਰਮ ਵਾਲਾ ਸੀ ਕਿ ਜਦੋਂ ਨਿਰਦੇਸ਼ਕ ਨੇ ਉਨ੍ਹਾਂ ਨੂੰ ਸੀਨ ਲਈ ਨਗਨ ਹੋਣ ਲਈ ਕਿਹਾ, ਤਾਂ ਉਨ੍ਹਾਂ ਨੂੰ ਉਹ ਕੰਮ ਡਾਂਸ ਸਿੱਖਣ ਨਾਲੋਂ ਸੌਖਾ ਲੱਗਿਆ। ਅਸੀਂ ਕੁਝ ਇਸ ਤਰ੍ਹਾਂ ਸੀ, 'ਠੀਕ ਹੈ, ਘੱਟੋ ਘੱਟ ਇਹ 'ਇੰਟਰਪ੍ਰੇਟਿਵ ਡਾਂਸ' ਨਹੀਂ ਹੈ।
ਇਹ ਵੀ ਪੜ੍ਹੋ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਇਸ ਦੇਸ਼ ਦੀ ਧਰਤੀ, ਦੇਰ ਰਾਤ ਬਿਸਤਰੇ ਛੱਡ ਬਾਹਰ ਨੂੰ ਭੱਜੇ ਲੋਕ
ਨਸ਼ੇ ਦੀ ਹਾਲਤ 'ਚ ਦੇਖੀ ਆਪਣੀ ਹੀ ਫਿਲਮ
ਇੱਕ ਹੋਰ ਖੁਲਾਸੇ ਵਿੱਚ ਜੈਨੀਫਰ ਨੇ ਦੱਸਿਆ ਕਿ ਉਹ ਆਮ ਤੌਰ 'ਤੇ ਆਪਣੀਆਂ ਫਿਲਮਾਂ ਖੁਦ ਨਹੀਂ ਦੇਖਦੀ। ਉਸਨੇ ਸਾਂਝਾ ਕੀਤਾ ਕਿ ਸਿਰਫ ਇੱਕ ਵਾਰ ਜਦੋਂ ਉਹ ਬਹੁਤ ਜ਼ਿਆਦਾ ਨਸ਼ੇ (ਸ਼ਰਾਬ) ਵਿੱਚ ਸੀ, ਤਾਂ ਉਸਨੇ ਆਪਣੀ ਫਿਲਮ 'ਅਮੈਰੀਕਨ ਹਸਲ' (American Hustle) ਇਹ ਦੇਖਣ ਲਈ ਲਗਾਈ ਸੀ ਕਿ ਕੀ ਉਹ ਵਾਕਈ ਚੰਗੀ ਅਦਾਕਾਰੀ ਕਰਦੀ ਹੈ, ਪਰ ਉਸਨੂੰ ਉਹ ਅਨੁਭਵ ਪੂਰੀ ਤਰ੍ਹਾਂ ਯਾਦ ਨਹੀਂ ਰਿਹਾ।
ਇਹ ਵੀ ਪੜ੍ਹੋ: ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਰਚਾਇਆ ਵਿਆਹ ? ਤਸਵੀਰਾਂ ਹੋਈਆਂ ਵਾਇਰਲ
ਨਿਰਦੇਸ਼ਕ ਡੇਵਿਡ ਓ. ਰਸਲ ਨੂੰ ਮੰਨਦੀ ਹੈ ਆਪਣਾ ਕੋਚ
ਅਦਾਕਾਰੀ ਦੀਆਂ ਬਾਰੀਕੀਆਂ ਬਾਰੇ ਗੱਲ ਕਰਦਿਆਂ ਜੈਨੀਫਰ ਨੇ ਨਿਰਦੇਸ਼ਕ ਡੇਵਿਡ ਓ. ਰਸਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਹੀ ਉਸਨੂੰ ਅਸਲ ਵਿੱਚ ਅਦਾਕਾਰੀ ਸਿਖਾਈ ਹੈ। ਉਸਨੇ ਕਿਹਾ ਕਿ ਡੇਵਿਡ ਇੱਕ ਸਖ਼ਤ ਕੋਚ ਵਾਂਗ ਹਨ ਜੋ ਬਹੁਤ ਹੀ ਸਪੱਸ਼ਟ ਗੱਲ ਕਰਦੇ ਹਨ। ਜੈਨੀਫਰ ਅਨੁਸਾਰ ਉਸਨੂੰ ਅਜਿਹੇ ਲੋਕ ਪਸੰਦ ਹਨ ਜੋ ਉਸਦੇ ਆਲੇ-ਦੁਆਲੇ ਗੱਲਾਂ ਘੁਮਾਉਣ ਦੀ ਬਜਾਏ ਸਿੱਧਾ ਫੀਡਬੈਕ ਦੇਣ।
ਇਹ ਵੀ ਪੜ੍ਹੋ: ‘ਬਾਲਿਕਾ ਵਧੂ’ ਫੇਮ ਅਵਿਕਾ ਗੌਰ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ; ਦੱਸਿਆ ਪੂਰਾ ਸੱਚ
